ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕਿਸ਼ਤੀ ਨੂੰ ਡੁਬਦਿਆਂ ਦੇਖਿਆ ਜਾ ਸਕਦਾ ਹੈ। ਕਿਸ਼ਤੀ ਤੇ ਕਾਫੀ ਲੋਕ ਨਜ਼ਰ ਆ ਰਹੇ ਹਨ ਅਤੇ ਵਿਅਕਤੀਆਂ ਨੂੰ ਪਾਣੀ ਵਿੱਚ ਡੁਬਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਡੰਕੀ ਲਗਾ ਰਹੇ ਵਿਅਕਤੀਆਂ ਦਾ ਜਹਾਜ਼ ਡੁੱਬ ਗਿਆ।

ਗੌਰਤਲਬ ਹੈ ਕਿ ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਫੌਜ ਦੇ ਵਿਸ਼ੇਸ਼ ਜਹਾਜ਼ ਪਿਛਲੇ ਮਹੀਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ। ਪਿਛਲੇ ਮਹੀਨੇ ਟਰੰਪ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਮੁਹਿੰਮ ਤਹਿਤ ਭਾਰਤੀਆਂ ਦਾ ਤੀਜਾ ਜਹਾਜ਼ ਪੁੱਜਿਆ ਸੀ। ਰਿਪੋਰਟ ਮੁਤਾਬਕ, ਜਿਹਨਾ ਰੂਟ ਰਾਹੀਂ ਏਜੰਟ ਲੋਕਾਂ ਨੂੰ ਅਮਰੀਕਾ ਲੈ ਕੇ ਗਏ ਸਨ। ਉਸ ਵਿੱਚ ਲੋਕ ਅਮਰੀਕਾ ‘ਚ ਦਾਖਲ ਹੋਣ ਲਈ ਟ੍ਰੈਕਿੰਗ ਕਰਦੇ ਹਨ, ਕਿਸ਼ਤੀਆਂ ਰਾਹੀਂ ਨਦੀ ਪਾਰ ਕਰਨਾ , ਟੈਂਟਾਂ ਵਿਚ ਰਹਿਣਾ ਅਤੇ ਜੰਗਲ ‘ਚ ਲੱਕੜਾਂ ਸਾੜ ਕੇ ਖਾਣਾ ਬਣਾਉਂਦੇ ਸਨ। ਇਸ ਸੰਦਰਭ ਦੇ ਵਿੱਚ ਸੋਸ਼ਲ ਮੀਡਿਆ ਤੇ ਪ੍ਰਵਾਸੀਆਂ ਨੂੰ ਲੈ ਕੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ।
Fact Check
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੌਰਾਨ ਸਾਨੂੰ ਕਈ ਪੋਸਟਾਂ ਪ੍ਰਾਪਤ ਹੋਈਆਂ ਜਿਸ ਮੁਤਾਬਕ ਇਹ ਵੀਡੀਓ ਡੇਮੋਕ੍ਰੇਟਿਕ ਰਿਪਬਲਿਕ ਕਾਂਗੋ ਦੀ ਕਿਵੂ ਝੀਲ ਦੀ ਹੈ।

ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। 4 ਅਕਤੂਬਰ, 2024 ਨੂੰ ਰਾਇਟਰਜ਼ ਦੁਆਰਾ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਕਿ ਕਾਂਗੋ ਦੀ ਕਿਵੂ ਝੀਲ ਵਿੱਚ ਕਿਸ਼ਤੀ ਪਲਟਣ ਨਾਲ 78 ਲੋਕ ਡੁੱਬ ਗਏ। ਰਿਪੋਰਟ ਮੁਤਾਬਕ ਪੂਰਬੀ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਕਿਵੂ ਝੀਲ ‘ਚ ਵੀਰਵਾਰ ਨੂੰ 278 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ 78 ਲੋਕ ਡੁੱਬ ਗਏ।

ਅੰਤਰਰਾਸ਼ਟਰੀ ਮੀਡੀ ਡੀਡਬਲਯੂ ਨਿਊਜ਼ , ਅਲ ਜਜ਼ੀਰਾ , ਏਪੀ ਅਤੇ ਦ ਫੈਡਰਲ ਨੇ ਵੀ ਇਹ ਰਿਪੋਰਟ ਸਾਂਝੀ ਕੀਤੀ ਕਿ ਵਾਇਰਲ ਵੀਡੀਓ ਕਾਂਗੋ ਦਾ ਹੈ। ਇਹਨਾਂ ਰਿਪੋਰਟਾਂ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਸਮੁੰਦਰੀ ਜਹਾਜ਼ ਦੇ ਵਿੱਚ ਡੰਕੀ ਲਗਾ ਰਹੇ ਵਿਅਕਤੀ ਸਨ ਅਤੇ ਨਾ ਹੀ ਇਹ ਵੀਡੀਓ ਹਾਲ ਹੀ ਦੇ ਵਿੱਚ ਅਮਰੀਕਾ ਦੁਆਰਾ ਗੈਰ ਕਾਨੂੰਨੀ ਪਰਵਾਸੀ ਤੇ ਕੀਤੀ ਕਾਰਵਾਈ ਦੇ ਨਾਲ ਸੰਬੰਧਿਤ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਪਹਿਲਾਂ ਇਹ ਵੀਡੀਓ ਗੋਆ ਦਾ ਦੱਸਦਿਆਂ ਵਾਇਰਲ ਹੋਈ ਸੀ। ਉਸ ਵੇਲੇ ਗੋਆ ਪੁਲਿਸ ਨੇ ਆਪਣੇ ਅਧਿਕਾਰਕ X ਖਾਤੇ ਤੋਂ ਟਵੀਟ ਕੀਤਾ ਸੀ। ਗੋਆ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ,”ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਆ ਦੇ ਤੱਟ ‘ਤੇ ਇੱਕ ਕਿਸ਼ਤੀ ਪਲਟ ਗਈ। ਇਹ ਝੂਠ ਹੈ। ਇਹ ਘਟਨਾ ਕਾਂਗੋ ਦੀ ਹੈ। ਕਿਰਪਾ ਕਰਕੇ ਅਣ-ਪ੍ਰਮਾਣਿਤ ਖਬਰਾਂ ਸਾਂਝੀਆਂ ਕਰਨ ਤੋਂ ਗੁਰੇਜ਼ ਕਰੋ।”
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਡੇਮੋਕ੍ਰੇਟਿਕ ਰਿਪਬਲਿਕ ਕਾਂਗੋ ਦੀ ਕਿਵੂ ਝੀਲ ਦੀ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
News published by BBC on October 4, 2024
News published by Reuters on October 4, 2024
Tweet made by Goa Police on October 5, 2024