Fact Check
ਕੀ Sikh ਵਿਅਕਤੀ ਨੇ ਮਗਰਮੱਛ ਨੂੰ ਡਸਟਬਿਨ ਵਿੱਚ ਕੀਤਾ ਬੰਦ?

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਇੱਕ ਵਿਅਕਤੀ ਨੂੰ ਮਗਰਮੱਛ ਨੂੰ ਡਸਟਬਿਨ ਵਿੱਚ ਬੰਦ ਕਰਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਸਿੱਖ (Sikh) ਹੈ ਜੋ ਅਮਰੀਕਾ ਦਾ ਰਹਿਣ ਵਾਲਾ ਹੈ।
ਨਾਮਵਰ ਮੀਡੀਆ ਸੰਸਥਾਨ ‘ਜਗ ਬਾਣੀ’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮਗਰਮੱਛ ਨੂੰ ਮੱਛੀ ਵਾਂਗ ਜਾਲ ਵਿਚ ਫਸਾਇਆ ਸਰਦਾਰ ਜੀ ਨੇ।’ ਜਗ ਬਾਣੀ ਦੁਆਰਾ ਅਪਲੋਡ ਕੀਤੀ ਗਈ ਇਸ ਵੀਡੀਓ ਨੂੰ ਹੁਣ ਤਕ 21,000 ਤੋਂ ਵੱਧ ਲੋਕ ਦੇਖ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੇਜ ‘ਵਰਲਡ ਸਿੱਖ ਹਿਸਟਰੀ’ ਦੁਆਰਾ ਅਪਲੋਡ ਕੀਤੀ ਗਈ ਇਸ ਵੀਡੀਓ ਨੂੰ ਇਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਜਦਕਿ 750 ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦੱਸਿਆ ਕਿ ਵੀਡੀਓ ਵਿੱਚ ਸਿੱਖ ਵਿਅਕਤੀ ਨਹੀਂ ਹੈ।
ਇਸ ਤੋਂ ਬਾਅਦ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਨਾਲ ਸਬੰਧਿਤ ਵੱਖ ਵੱਖ ਮੀਡੀਆ ਸੰਸਥਾਵਾਂ ਦੁਆਰਾ ਪ੍ਰਕਾਸ਼ਿਤ ਆਰਟੀਕਲ ਪ੍ਰਾਪਤ ਹੋਏ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਮੀਡੀਆ ਸੰਸਥਾਨ ‘Gulf Today’ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ, ਇਹ ਵੀਡੀਓ ਫਲੋਰੀਡਾ, ਅਮਰੀਕਾ ਦੀ ਹੈ ਜਿੱਥੇ ਇਕ ਵਿਅਕਤੀ ਨੇ ਆਪਣੀ ਸੂਝ ਬੂਝ ਦੇ ਨਾਲ ਘਰ ਵਿੱਚ ਦਾਖ਼ਲ ਹੋਏ ਮਗਰਮੱਛ ਨੂੰ ਡਸਟਬਿਨ ਵਿੱਚ ਬੰਦ ਕਰ ਦਿੱਤਾ। Gulf Today ਦੀ ਰਿਪੋਰਟ ਦੇ ਮੁਤਾਬਕ ਵਿਅਕਤੀ ਦਾ ਨਾਮ Eugene Bozzi ਹੈ।

The guardian ਨੇ ਵੀ ਵਾਇਰਲ ਵੀਡੀਓ ਦੇ ਨਾਲ ਸੰਬੰਧਿਤ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ। The guardian ਦੀ ਰਿਪੋਰਟ ਦੇ ਮੁਤਾਬਕ ਵੀ ਸਾਬਕਾ ਅਮਰੀਕੀ ਸੈਨਿਕ Eugene Bozzi ਨੇ ਘਰ ਵਿੱਚ ਦਾਖ਼ਲ ਹੋਏ ਮਗਰਮੱਛ ਨੂੰ ਮੁਸਤੈਦੀ ਦੇ ਨਾਲ ਡਸਟਬਿਨ ਦੇ ਵਿੱਚ ਬੰਦ ਕਰ ਦਿੱਤਾ।

ਐਨਬੀਸੀ ਨਿਊਜ਼ ਨੇ ਵੀ ਵਾਇਰਲ ਵੀਡੀਓਜ਼ ਨਾਲ ਸੰਬੰਧਿਤ ਆਰਟੀਕਲ ਪ੍ਰਕਾਸ਼ਿਤ ਕੀਤਾ। ਇਸ ਵੀਡੀਓ ਦੇ ਵਿੱਚ ਮਗਰਮੱਛ ਨੂੰ ਫੜਨ ਵਾਲੇ ਵਿਅਕਤੀ ‘Eugene Bozzi’ ਨੂੰ ਦੇਖਿਆ ਜਾ ਸਕਦਾ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਮਗਰਮੱਛ ਨੂੰ ਫੜਨ ਵਾਲਾ ਵਿਅਕਤੀ ਸਿੱਖ ਨਹੀਂ ਸਗੋਂ ਸਾਬਕਾ ਅਮਰੀਕੀ ਸੈਨਿਕ ‘Eugene Bozzi’ ਹੈ ਜੋ ਫਲੋਰਿਡਾ, ਅਮਰੀਕਾ ਵਿਖੇ ਰਹਿੰਦੇ ਹਨ।
Result: Misleading
Sources
The Guardian: https://www.theguardian.com/us-news/2021/oct/01/florida-man-catches-alligator-in-trash-can-wheelie-bn
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ