ਸ਼ੁੱਕਰਵਾਰ, ਦਸੰਬਰ 27, 2024
ਸ਼ੁੱਕਰਵਾਰ, ਦਸੰਬਰ 27, 2024

HomeFact CheckViralਕੀ ਸਿੱਖਾਂ ਨੂੰ ਫੌਜ ਚੋਂ ਕੱਢਣ ਦੇ ਲਈ ਹੋਈ ਕੈਬਨਿਟ ਮੀਟਿੰਗ? ਵਾਇਰਲ...

ਕੀ ਸਿੱਖਾਂ ਨੂੰ ਫੌਜ ਚੋਂ ਕੱਢਣ ਦੇ ਲਈ ਹੋਈ ਕੈਬਨਿਟ ਮੀਟਿੰਗ? ਵਾਇਰਲ ਵੀਡੀਓ ਐਡੀਟਡ ਹੈ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਫੌਜ ਚੋ ਕੱਢਣ ਦੀ ਪਲਾਨਿੰਗ ਕਰ ਰਹੀ ਹੈ।

ਸਿੱਖਾਂ ਨੂੰ ਫੌਜ ਚੋਂ ਕੱਢਣ ਦੇ ਲਈ ਹੋਈ ਕੈਬਨਿਟ ਮੀਟਿੰਗ

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ , ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਨੈਸ਼ਨਲ ਸਕਿਊਰਿਟੀ ਅੱਜ ਅਡਵਾਈਜ਼ਰ ਅਜ਼ੀਤ ਦੋਵਾਲ ਨੂੰ ਦੇਖਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਆਡੀਓ ਵਿਚ ਕੋਈ ਕਹਿੰਦਾ ਹੈ,’ਪੰਜਾਬੀਆਂ ਨੂੰ ਕੱਢ ਦੋ ਤਾਂ ਜੋ ਸਾਨੂੰ ਕਦੇ ਵੀ ਇਸ ਚੀਜ਼ ਦਾ ਫ਼ਿਕਰ ਨਾ ਹੋਵੇ ਕਿ ਕਿੰਨੇ ਲੋਕ ਆਰਮੀ ਵਿਚ ਆਉਂਦੇ ਹਨ। ਪੂਰੇ ਭਾਰਤ ਵਿੱਚ ਕੋਈ ਵੀ ਪੰਜਾਬੀਆਂ ਜਿਨ੍ਹਾਂ ਜਤਾਉਂਦਾ ਨਹੀਂ ਕਿ ਉਹ ਭਾਰਤ ਦੇ ਲਈ ਕੀ ਕੀ ਕਰਦੇ ਹਨ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਿੱਖਾਂ ਨੂੰ ਫੌਜ ਚੋਂ ਕੱਢਣ ਦੇ ਲਈ ਹੋਈ ਕੈਬਨਿਟ ਮੀਟਿੰਗ

 
ਫੇਸਬੁੱਕ ਯੂਜ਼ਰ ਲਵਪ੍ਰੀਤ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੋਦੀ ਸਰਕਾਰ ਨੇ ਸਿੱਖਾਂ ਖ਼ਿਲਾਫ਼ ਜੰਗ ਦਾ ਕੀਤਾ ਐਲਾਨ।ਆਰਮੀ ਵਿੱਚ ਸਿੱਖ ਜਰਨੈਲਾਂ ਖ਼ਿਲਾਫ਼ ਹਮਲੇ ਦੀ ਕੀਤੀ ਜਾ ਰਹੀ ਹੈ ਵਿਉਂਤਬੰਦੀ। 6 ਜਨਵਰੀ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਮੰਤਰੀਆਂ ਵੱਲੋਂ ਸਿੱਖਾਂ ਨੂੰ ਭਾਰਤੀ ਫ਼ੌਜ ਵਿੱਚੋਂ ਕੱਢਣ ਦਾ ਫ਼ੈਸਲਾ ਲਿਆ ਗਿਆ।

ਸਿੱਖਾਂ ਨੂੰ ਫੌਜ ਚੋਂ ਕੱਢਣ ਦੇ ਲਈ ਹੋਈ ਕੈਬਨਿਟ ਮੀਟਿੰਗ

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।


Fact Check/Verification


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨ ਅਤੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਦਾ ਉਦਘਾਟਨ ਕਰਨ ਦਿੱਲੀ ਪੰਜਾਬ ਦੌਰੇ ਤੇ ਪਹੁੰਚੇ ਸਨ ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਫਲਾਈਓਵਰ ਤੇ ਵਿਰੋਧ ਪ੍ਰਦਰਸ਼ਨ ਕਰਨ 15-20 ਮਿਨਟ ਫਸੇ ਰਹੇ ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਵੱਡੀ ਚੁੱਕ ਦੱਸਿਆ। 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਕੁਝ ਕੀ ਵਰਡ ਦੀ ਮੱਦਦ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਪਰ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਅਤੇ ਆਡੀਓ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੁਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਮੀਡੀਆ ਸੰਸਥਾਨ ‘ਦ ਟ੍ਰਿਬਿਊਨ’ ਦੁਆਰਾ 8 ਦਸੰਬਰ 2021 ਨੂੰ ਅਪਲੋਡ ਕੀਤੀ ਗਈ ਵੀਡੀਓ  ਮਿਲੀ।

ਅਸੀਂ ਪਾਇਆ ਕਿ ਦ ਟ੍ਰਿਬਿਊਨ ਦੁਆਰਾ ਅਪਲੋਡ ਕੀਤੀ ਵੀਡੀਓ ਅਤੇ ਵਾਇਰਲ ਵੀਡੀਓ ਵਿਚ ਕਈ ਸਮਾਨਤਾਵਾਂ ਹਨ। ਟ੍ਰਿਬਿਊਨ ਦੁਆਰਾ ਅਪਲੋਡ ਕੀਤੀ ਕਿ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਮੁਤਾਬਕ ਇਹ ਵੀਡੀਓ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਵਿਚ ਹੋਈ ਮੌਤ ਤੋਂ ਬਾਅਦ ਹੋਈ ਮੀਟਿੰਗ ਦੀ ਹੈ।

ਅਸੀਂ ਦ ਟ੍ਰਿਬਿਊਨ ਦੁਆਰਾ ਅਪਲੋਡ ਕੀਤੀ ਗਈ ਵੀਡਿਓ ਨੂੰ ਗੌਰ ਦੇ ਨਾਲ ਸੁਣਿਆ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਦੀ ਆਡੀਓ ਅਤੇ ਟ੍ਰਿਬਿਊਨ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੀ ਆਡੀਓ ਵਿਚ ਫ਼ਰਕ ਹੈ।

ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੇ ਟ੍ਰਿਬਿਊਨ ਦੁਆਰਾ ਅਪਲੋਡ ਕੀਤੀ ਗਈ ਵੀਡਿਓ ਵਿੱਚ ਸਮਾਨਤਾਵਾਂ ਦਿਖ ਸਕਦੇ ਹੋ।

ਸਿੱਖਾਂ ਨੂੰ ਫੌਜ ਚੋਂ ਕੱਢਣ ਦੇ ਲਈ ਹੋਈ ਕੈਬਨਿਟ ਮੀਟਿੰਗ

ਸਰਚ ਦੇ ਦੌਰਾਨ ਸਾਨੂੰ ਹੂਬਹੂ ਵੀਡੀਓ ਕਈ ਹੋਰਨਾਂ ਮੀਡੀਆ ਸੰਸਥਾਨਾਂ ਦੁਆਰਾ ਵੀ ਅਪਲੋਡ ਕੀਤੀ ਮਿਲੀ। ਇਨ੍ਹਾਂ ਵੀਡੀਓ ਨੂੰ 8 ਦਸੰਬਰ 2021 ਨੂੰ ਅਪਲੋਡ ਕੀਤਾ ਗਿਆ ਸੀ।

ਆਪਣੀ ਸਰਚ ਨੂੰ ਜਾਰੀ ਰੱਖਦੀ ਹੋਇਆ ਸੀ ਵਾਇਰਲ ਵੀਡੀਓ ਦੀ ਆਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਟਵਿੱਟਰ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ ਤਾਂ ਸਾਨੂੰ ਇਕ ਯੂਜ਼ਰ ਦੁਆਰਾ 8 ਦਸੰਬਰ 2021 ਨੂੰ ਕੀਤਾ ਇੱਕ ਟਵੀਟ ਮਿਲਿਆ।

ਯੂਜ਼ਰ ਦੁਆਰਾ ਕੀਤੇ ਗਏ ਟਵੀਟ ਦੇ ਵਿਚ ਸਾਨੂੰ ਸਕ੍ਰੀਨ ਰਿਕਾਰਡਿੰਗ ਦੀ ਵੀਡੀਓ ਮਿਲੀ ਜੋ ਹੂਬਹੂ ਵਾਇਰਲ ਵੀਡੀਓ ਦੀ ਆਡੀਓ ਨਾਲ ਮੇਲ ਖਾਂਦੀ ਹੈ।

 
ਇਸ ਦੌਰਾਨ ਸਾਨੂੰ ਕਈ ਹੋਰਨਾਂ ਯੂਜ਼ਰਾਂ ਦੁਆਰਾ ਵੀ ਸਕ੍ਰੀਨ ਰਿਕਾਰਡਿੰਗ ਦੀ ਵੀਡੀਓ ਮਿਲੀ। ਹਾਲਾਂਕਿ ਅਸੀਂ ਆਪਣੀ ਸੋਚ ਦੇ ਦੌਰਾਨ ਇਸ ਆਡੀਓ ਅਤੇ ਚਰਚਾ ਬਾਰੇ ਪੁਸ਼ਟੀ ਨਹੀਂ ਕਰ ਸਕਦੇ ਹਾਂ ਪਰ ਇਹ ਸਪਸ਼ਟ ਹੈ ਕਿ ਇਸ ਆਡੀਓ ਕਲਿੱਪ ਨੂੰ ਐਡਿਟ ਕਰ ਫਰਜ਼ੀ ਜਾਣਕਾਰੀ ਫੈਲਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਸਾਨੂੰ ਪੀਆਈਬੀ ਫੈਕਟ ਦੁਆਰਾ ਕੀਤਾ ਇੱਕ ਟਵੀਟ ਮਿਲਿਆ ਜਿਸ ਵਿੱਚ ਪੀਆਈਬੀ ਨੇ ਵੀ ਵਾਇਰਲ ਵੀਡਿਓ ਨੂੰ ਫ਼ਰਜ਼ੀ ਦੱਸਿਆ।


ਦਿੱਲੀ ਪੁਲਿਸ ਨੇ ਵੀ ਵਾਇਰਲ ਵੀਡੀਓ ਨੂੰ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਟਵੀਟ ਕੀਤਾ। ਦਿੱਲੀ ਪੁਲੀਸ ਦੇ ਡੀਸੀਪੀ ਕੇਪੀਐਸ ਮਲਹੋਤਰਾ ਨੇ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸਲ ਵੀਡੀਓ ਜਨਰਲ ਬੀਪੀਨ ਰਾਵਤ ਹਾਦਸੇ ਤੋਂ ਬਾਅਦ ਕੀਤੀ ਗਈ ਕੈਬਿਨਟ ਮੀਟਿੰਗ ਦਾ ਹੈ।

Conclusion

 
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਹੈ। ਵਾਇਰਲ ਵੀਡੀਓ ਅਸਲ ਦੇ ਵਿਚ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਤੋਂ ਬਾਅਦ ਹੋਈ ਮੀਟਿੰਗ ਦੀ ਹੈ। ਵੀਡੀਓ ਦੇ ਵਿਚ ਸੁਣਾਈ ਦੇ ਰਹੀ ਆਡੀਓ ਨੂੰ ਐਡਿਟ ਕਰ ਸ਼ੇਅਰ ਕੀਤਾ ਜਾ ਰਿਹਾ ਹੈ।

Result: Fabricated News/False


Our Sources

The Tribune: https://www.youtube.com/watch?v=_FSBO9wfWKQ&t=3s

Wion: https://www.youtube.com/watch?v=ERtbHYdLcRw

Twitter/ajk10786: https://twitter.com/ajk10786/status/1479392429790924804

Twitter/HimalayanWoman: https://twitter.com/himalayanwoman/status/1478543302139920388


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular