ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ 11000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਦੇ ਭਿਆਨਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਸ ਦੌਰਾਨ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸੜਕ ‘ਤੇ ਖੜ੍ਹੇ ਕੁਝ ਵਾਹਨ ਹਿੱਲਦੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤੁਰਕੀ ‘ਚ ਆਏ ਭੂਚਾਲ ਨੂੰ ਸੜਕ ‘ਤੇ ਖੜ੍ਹੀ ਇਕ ਕਾਰ ਦੇ ਕੈਮਰੇ ਨੇ ਰਿਕਾਰਡ ਕੀਤਾ। ਇਸ ਦਾਅਵੇ ਨੂੰ ਪਹਿਲਾ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਇਸ ਦਾਅਵੇ ਨੂੰ ਕਈ ਯੂਜ਼ਰਾਂ ਨੇ ਟਵਿੱਟਰ ਅਤੇ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ। ਪੰਜਾਬ ਕੇਸਰੀ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਦਾਅਵਾ ਕੀਤਾ ਹੈ ਕਿ ਇਹ ਤੁਰਕੀ ਦੇ ਭੂਚਾਲ ਦੀ ਰਿਕਾਰਡਿੰਗ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਯਾਂਡੇਕਸ ‘ਤੇ ਵੀਡੀਓ ਦੇ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕਰਨ ‘ਤੇ, ਸਾਨੂੰ VID CLIPS ਨਾਮ ਦਾ ਇੱਕ YouTube ਚੈਨਲ ਮਿਲਿਆ। ਇਸ ਚੈਨਲ ‘ਤੇ 5 ਮਈ, 2022 ਨੂੰ 23 ਮਿੰਟ ਦੀ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਦੇ ਸ਼ੁਰੂ ਵਿੱਚ ਵਾਇਰਲ ਵੀਡੀਓ ਵਾਲਾ ਹਿੱਸਾ ਵੀ ਹੈ। ਇੱਥੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵੀਡੀਓ ਪੁਰਾਣੀ ਹੈ।

ਯੂਟਿਊਬ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਜਾਪਾਨ ‘ਚ 2011 ‘ਚ ਆਏ ਭੂਚਾਲ ਦਾ ਹੈ। ਇਸ ਵੀਡੀਓ ਵਿੱਚ ਟਾਈਮਸਟੈਂਪ (ਤਾਰੀਖ ਅਤੇ ਸਮਾਂ) ਅਤੇ ਲੋਕੇਸ਼ਨ ਕੋਆਰਡੀਨੇਟ ਵੀ ਦੇਖੇ ਜਾ ਸਕਦੇ ਹਨ, ਜੋ ਵਾਇਰਲ ਵੀਡੀਓ ਵਿਚੋਂ ਕੱਟੇ ਗਏ ਹਨ।
ਟਾਈਮਸਟੈਂਪ ਮੁਤਾਬਕ ਇਹ ਵੀਡੀਓ 11 ਮਾਰਚ 2011 ਦਾ ਹੈ। ਅਸੀਂ Google ਨਕਸ਼ੇ ‘ਤੇ ਵੀਡੀਓ ਵਿੱਚ ਦਿੱਤੇ ਸਥਾਨ ਕੋਓਰਡੀਨੇਟ ਦੀ ਖੋਜ ਕੀਤੀ। ਇਸ ਦੀ ਮਦਦ ਨਾਲ ਸਾਨੂੰ ਗੂਗਲ ਮੈਪਸ ‘ਤੇ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਸੁਮੀਡਾ ਸਿਟੀ ਨਾਮ ਦੀ ਜਗ੍ਹਾ ਲੱਭੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਜਗ੍ਹਾ ‘ਤੇ ਅਸੀਂ ਸੜਕ ਦੇ ਕਿਨਾਰੇ ਇਕ ਬਹੁ-ਮੰਜ਼ਿਲਾ ਇਮਾਰਤ ਦੇਖੀ, ਜੋ ਵਾਇਰਲ ਵੀਡੀਓ ਵਿਚ ਦਿਖਾਈ ਦੇਣ ਵਾਲੀ ਸ਼ੀਸ਼ੇ ਦੀਆਂ ਖਿੜਕੀਆਂ ਵਾਲੀ ਇਮਾਰਤ ਵਰਗੀ ਦਿਖਾਈ ਦਿੰਦੀ ਹੈ। ਥੋੜਾ ਹੋਰ ਖੋਜ ਕਰਨ ‘ਤੇ ਪਤਾ ਲੱਗਾ ਕਿ ਇਹ ਇਮਾਰਤ ਇੱਕ ਜਾਪਾਨੀ ਕੰਪਨੀ “ਲਾਈਨ ਕਾਰਪੋਰੇਸ਼ਨ” ਦੀ ਹੈ।
ਗੂਗਲ ਮੈਪਸ ‘ਤੇ, ਸਾਨੂੰ 2012 ਵਿੱਚ ਲਈਆਂ ਗਈਆਂ ਇਸ ਇਮਾਰਤ ਦੀਆਂ ਤਸਵੀਰਾਂ (ਸੜਕ ਦ੍ਰਿਸ਼) ਮਿਲੀਆਂ। ਵਾਇਰਲ ਵੀਡੀਓ ਨਾਲ ਇਸ ਦਾ ਮੇਲ ਕਰਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਦੋਵੇਂ ਸਥਾਨ ਇੱਕੋ ਹਨ। ਇੱਕੋ ਇਮਾਰਤ, ਸੜਕ ਅਤੇ ਸਟਰੀਟ ਲਾਈਟਾਂ ਦੋਵਾਂ ਵਿੱਚ ਦਿਖਾਈ ਦਿੰਦੀਆਂ ਹਨ। ਇੱਥੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵੀਡੀਓ ਜਾਪਾਨ ਦੇ ਟੋਕੀਓ ਦਾ ਹੈ।

ਦੱਸ ਦੇਈਏ ਕਿ 11 ਮਾਰਚ 2011 ਨੂੰ ਜਾਪਾਨ ਵਿੱਚ ਭਿਆਨਕ ਭੂਚਾਲ ਆਇਆ ਸੀ ਅਤੇ ਫਿਰ ਸੁਨਾਮੀ ਆਈ ਸੀ। ਇਹ ਭੂਚਾਲ 8.9 ਤੀਬਰਤਾ ਦਾ ਸੀ। ਜਾਪਾਨ ਵਿੱਚ ਭੂਚਾਲ ਅਤੇ ਸੁਨਾਮੀ ਕਾਰਨ ਹਜ਼ਾਰਾਂ ਮੌਤਾਂ ਹੋਈਆਂ ਸਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕਿ ਸੜਕ ‘ਤੇ ਖੜ੍ਹੇ ਵਾਹਨਾਂ ਨੂੰ ਦਿਖਾ ਰਹੀ ਇਸ ਵੀਡੀਓ ਦਾ ਤੁਰਕੀ ‘ਚ ਆਏ ਭੂਚਾਲ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਕਈ ਸਾਲ ਪੁਰਾਣੀ ਅਤੇ ਜਾਪਾਨ ਦੀ ਹੈ।
Result: False
Our Sources
YouTube Video, uploaded on May 5, 2022
Google Maps
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ