ਰਸ਼ੀਆ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ ਤੇ ਇਕ ਜਵਾਨ ਦੀ ਬਹਾਦਰੀ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਵਾਇਰਲ ਹੋ ਰਹੀ ਵੀਡੀਓ ਦੇ ਵਿਚ ਅਸਮਾਨ ਵਿਚ ਧੂੰਆਂ ਛਾਇਆ ਹੋਇਆ ਹੈ ਤੇ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਵੀਡੀਓ ਦੇ ਵਿਚ ਇਕ ਟੈਂਕ ਨਜ਼ਰ ਆ ਰਿਹਾ ਹੈ ਜਿਸ ਦੇ ਪਿੱਛੇ ਤਿੰਨ ਜਵਾਨ ਤੈਨਾਤ ਹਨ। ਵੀਡੀਓ ਦੇ ਸ਼ੁਰੂ ਹੋਣ ਤੋਂ ਕੁਝ ਸਕਿੰਟ ਬਾਅਦ ਦੋ ਜਵਾਨ ਦੁਸ਼ਮਣ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੇ ਹਨ ਜਿਸ ਦੀ ਆੜ ਲੈ ਕੇ ਤੀਜਾ ਜਵਾਨ ਦੂਜੀ ਤਰਫ਼ ਦੌੜਦਾ ਹੈ ਅਤੇ ਇਕ ਬੱਚੀ ਨੂੰ ਸੁਰੱਖਿਅਤ ਵਾਪਿਸ ਟੈਂਕ ਦੀ ਪਿੱਛੇ ਲੈ ਆਂਦਾ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਬੱਚੀ ਨੂੰ ਬਚਾਉਂਦਾ ਦਿਖ ਰਿਹਾ ਜਵਾਨ ਯੂਕਰੇਨ ਦਾ ਹੈ ਜਦ ਕਿ ਕਈ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਰਸ਼ੀਆ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਪੇਜ ‘ਲੋਕ ਓਪੀਨੀਅਨ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਯੂਕਰੇਨ ਦਾ ਇਹ ਫੌਜੀ ਬਣਿਆ ਲੋਕਾਂ ਦਾ ਹੀਰੋ ਗੋਲੀਆਂ ਦੇ ਵਰ੍ਹਦੇ ਮੀਂਹ ਚ ਬਚਾਈ ਬੱਚੀ ਦੀ ਜਾਨ।’
Crowd tangle ਦੇ ਡਾਟਾ ਦੇ ਮੁਤਾਬਕ ਵੀ ਇਸ ਪੋਸਟ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਰਸ਼ੀਆ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਸੱਤਵਾਂ ਦਿਨ ਹੈ। ਇਸ ਜੰਗ ਵਿੱਚ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰੂਸ ਯੂਕਰੇਨ ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਬੀਤੇ ਦਿਨੀਂ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀ ਤੇ ਇਕ ਰਾਕੇਟ ਦਾਗ਼ਿਆ ਜਿਸ ਵਿਚ 70 ਤੋਂ ਵੱਧ ਜਵਾਨਾਂ ਅਤੇ ਨਾਗਰਿਕਾਂ ਦੀ ਮੌਤ ਹੋ ਗਈ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਰਸ਼ੀਆ ਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਜੰਗ ਨੂੰ ਲੈ ਕੇ ਕਈ ਵੀਡਿਓ ਵਾਇਰਲ ਹੋ ਰਹੀਆਂ ਹਨ। ਇਸੇ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡਿਆ ਅਤੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਮਿਰਰ ਅਤੇ ਏਬੀਸੀ ਨਿਊਜ਼ ਦੀ ਖਬਰਾਂ ਮਿਲੀਆਂ।
ਜੂਨ 2017 ਵਿੱਚ ਪ੍ਰਕਾਸ਼ਿਤ ਹੋਈ ਮਿਰਰ ਦੀ ਰਿਪੋਰਟ ਵਿੱਚ ਸਾਨੂੰ ਵਾਇਰਲ ਵੀਡੀਓ ਦੇ ਕੁਝ ਕੀ ਫਰੇਮ ਮਿਲੇ। ਖਬਰ ਦੇ ਮੁਤਾਬਕ ਇਹ ਵੀਡੀਓ ਇਰਾਕ ਦੇ ਮੋਸੁਲ ਸ਼ਹਿਰ ਦੀ ਹੈ ਜਿੱਥੇ ਡੇਵਿਡ ਜ਼ੁਬਾਕ ਨਾਮ ਦੇ ਵਿਅਕਤੀ ਨੇ ਵੀਡੀਓ ਵਿੱਚ ਦਿਖਾਈ ਦੇ ਰਹੀ ਬੱਚੀ ਨੂੰ ਇਸਲਾਮਿਕ ਅਤਿਵਾਦੀਆਂ ਤੋਂ ਬਚਾਇਆ ਸੀ।
ਰਿਪੋਰਟ ਦੇ ਮੁਤਾਬਕ ਡੇਵਿਡ ਇਕ ਸਾਬਕਾ ਅਮਰੀਕੀ ਸਿਪਾਹੀ ਹਨ ਜੋ ਤਣਾਅ ਵਾਲੇ ਇਲਾਕੇ ਵਿੱਚ ਆਪਣੇ ਸਾਥੀਆਂ ਦੇ ਨਾਲ ਆਮ ਲੋਕਾਂ ਦੀ ਮਦਦ ਕਰਦੇ ਹਨ। ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਜਿਸ ਦਿਨ ਦਾ ਇਹ ਵੀਡੀਓ ਹੈ ਉਸ ਦਿਨ ਇਸਲਾਮਿਕ ਅਤਿਵਾਦੀਆਂ ਨੇ ਮੋਸੁਲ ਵਿਚ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਸ ਦੌਰਾਨ ਉੱਥੇ ਮੌਜੂਦ ਡੇਵਿਡ ਦੀ ਨਜ਼ਰ 5 ਸਾਲ ਦੀ ਬੱਚੀ ਤੇ ਪਈ ਜੋ ਅਤਿਵਾਦੀ ਹਮਲੇ ਵਿੱਚ ਜ਼ਿੰਦਾ ਬਚ ਗਈ ਸੀ।

ਡੇਵਿਡ ਨੇ ਆਪਣੇ ਸਾਥੀਆਂ ਦੀ ਮਦਦ ਲਈ ਅਤੇ ਬੱਚੀ ਨੂੰ ਬਚਾ ਕੇ ਵਾਪਸ ਲਿਆਏ। ਡੇਵਿਡ ਦੀ ਨਿਡਰਤਾ ਦਾ ਇਹ ਵੀਡੀਓ ਵਾਇਰਲ ਹੋਇਆ ਅਤੇ ਉਨ੍ਹਾਂ ਨੂੰ ਖੂਬ ਤਾਰੀਫ ਮਿਲੀ।
ਏਬੀਸੀ ਨਿਊਜ਼ ਦੀ ਰਿਪੋਰਟ ਵਿੱਚ ਡੇਵਿਡ ਅਤੇ ਉਨ੍ਹਾਂ ਦੇ ਮਿਸ਼ਨ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਨੂੰ ਵੀ ਦੇਖਿਆ ਜਾ ਸਕਦਾ ਹੈ। ਡੇਵਿਡ ਫਰੀ ਬਰਮਾ ਰੇਂਜਰਸ ਨਾਮ ਦੀ ਸੰਸਥਾ ਦੇ ਡਾਇਰੈਕਟਰ ਹਨ। ਉਹ ਮਿਆਂਮਾਰ (ਬਰਮਾ) ਸਹਿਤ ਦੁਨੀਆ ਦੇ ਕਈ ਤਣਾਅ ਵਾਲੇ ਇਲਾਕਿਆਂ ਵਿਚ ਲੋਕਾਂ ਦੀ ਮੱਦਦ ਕਰ ਚੁੱਕੇ ਹਨ। ਡੇਵਿਡ ਦੇ ਬਾਰੇ ਵਿਚ ਇਕ ਖਾਸ ਗੱਲ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ਪੂਰਾ ਪਰਿਵਾਰ ਨਾਲ ਜਾਂਦਾ ਹੈ ਅਤੇ ਉਹ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਇਰਾਕ ਦਾ ਹੈ ਅਤੇ ਤਕਰੀਬਨ ਪੰਜ ਸਾਲ ਪੁਰਾਣਾ ਹੈ। ਵਾਇਰਲ ਵੀਡੀਓ ਦਾ ਰਸੀਆ ਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਨਾਲ ਕੋਈ ਸਬੰਧ ਨਹੀਂ ਹੈ।
Result: False Context/False
Our Sources
Mirror: https://www.mirror.co.uk/news/uk-news/incredible-moment-aid-worker-sprints-10641756
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ