Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਅਮਰੀਕੀ ਸੈਨਾ ਦੇ ਪਾਇਲਟਾਂ ਨੇ ਹਥਿਆਰਾਂ ਨਾਲ ਭਰੇ ਜਹਾਜ਼ ਨੂੰ ਇਜ਼ਰਾਈਲ ਲਿਜਾਣ ਤੋਂ ਇਨਕਾਰ ਕਰ ਦਿੱਤਾ
ਨਹੀਂ, ਵੀਡੀਓ ਵਿਚ ਦਿਖ ਰਹੇ ਦੋਵੇਂ ਵਿਅਕਤੀ ਅਮਰੀਕੀ ਸੈਨਾ ਦੇ ਸਾਬਕਾ ਅਧਿਕਾਰੀ ਹਨ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਸੈਨਾ ਦੇ ਪਾਇਲਟਾਂ ਨੇ ਹਥਿਆਰਾਂ ਨਾਲ ਭਰੇ ਜਹਾਜ਼ ਨੂੰ ਇਜ਼ਰਾਈਲ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ , ਜਿਸ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
7 ਅਕਤੂਬਰ, 2023 ਨੂੰ ਅੱਤਵਾਦੀ ਸੰਗਠਨ ਹਮਾਸ ਨੇ ਗਾਜ਼ਾ ਤੋਂ ਇਜ਼ਰਾਈਲ ‘ਤੇ ਹਮਲਾ ਕੀਤਾ ਜਿਸ ਵਿੱਚ ਲਗਭਗ 1,200 ਇਜ਼ਰਾਈਲੀ ਮਾਰੇ ਗਏ ਅਤੇ 251 ਨੂੰ ਬੰਧਕ ਬਣਾ ਲਿਆ ਗਿਆ। ਇਸ ਤੋਂ ਬਾਅਦ ਇਜ਼ਰਾਈਲ ਨੇ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਜਿਸ ਵਿੱਚ ਹੁਣ ਤੱਕ ਲਗਭਗ 61,000 ਜਾਨਾਂ ਜਾ ਚੁੱਕੀਆਂ ਹਨ। ਇਸ ਦੌਰਾਨ ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਨੇ ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ, ਫਰਾਂਸ ਨੇ ਵੀ ਫਲਸਤੀਨ ਨੂੰ ਮਾਨਤਾ ਦੇਣ ਦਾ ਐਲਾਨ ਕੀਤਾ ਸੀ।
ਲਗਭਗ 5 ਮਿੰਟ ਅਤੇ 22 ਸਕਿੰਟ ਲੰਬੇ ਇਸ ਵਾਇਰਲ ਵੀਡੀਓ ਵਿੱਚ ਸੁਰੱਖਿਆ ਕਰਮਚਾਰੀ ਦੋ ਵਰਦੀਧਾਰੀ ਆਦਮੀਆਂ ਨੂੰ ਜ਼ਬਰਦਸਤੀ ਇੱਕ ਕਮਰੇ ਵਿੱਚੋਂ ਬਾਹਰ ਕੱਢਦੇ ਅਤੇ ਉਨ੍ਹਾਂ ਨੂੰ ਹੱਥਕੜੀ ਲਗਾਉਂਦੇ ਹੋਏ ਦੇਖੇ ਜਾ ਸਕਦੇ ਹਨ। ਉਨ੍ਹਾਂ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਇਜ਼ਰਾਈਲ ਬੱਚਿਆਂ ਅਤੇ ਨਾਗਰਿਕਾਂ ਵਿਰੁੱਧ ਨਸਲਕੁਸ਼ੀ ਕਰ ਰਿਹਾ ਹੈ ਅਤੇ ਅਮਰੀਕਾ ਇਸ ਵਿੱਚ ਸ਼ਾਮਲ ਹੈ। ਇਸ ਦੌਰਾਨ ਸੁਰੱਖਿਆ ਕਰਮਚਾਰੀ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲੈਂਦੇ ਦਿਖਾਈ ਦੇ ਰਹੇ ਹਨ।
ਇਹ ਵੀਡੀਓ ਨੂੰ X ‘ਤੇ ਵਾਇਰਲ ਦਾਅਵੇ ਦੇ ਕੈਪਸ਼ਨ ਨਾਲ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਹੈ,”ਅਮਰੀਕੀ ਸੈਨਾ ਦੇ ਪਾਇਲਟਾਂ ਨੇ ਹਥਿਆਰਾਂ ਨਾਲ ਭਰੇ ਜਹਾਜ਼ ਨੂੰ ਇਜ਼ਰਾਈਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਪੈਂਟਾਗਨ ਹੈਡਕੁਆਰਟਰ ਬੁਲਾਇਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।”

ਵਾਇਰਲ ਦਾਅਵੇ ਦੀ ਜਾਂਚ ਕਰਦਿਆਂ ਅਸੀਂ ਵੀਡੀਓ ਨੂੰ ਕੀ ਫ੍ਰੇਮਾਂ ਵਿੱਚ ਵੰਡਕੇ ਰਿਵਰਸ ਇਮੇਜ ਸਰਚ ਕੀਤੀ ਅਤੇ ਸਾਨੂੰ 4 ਸਤੰਬਰ, 2025 ਨੂੰ AJ+ ਦੇ X ਖਾਤੇ ਦੁਆਰਾ ਪੋਸਟ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸ ਵਿੱਚ ਵਾਇਰਲ ਵੀਡੀਓ ਨਾਲ ਸਬੰਧਤ ਦ੍ਰਿਸ਼ ਸਨ।

ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ,”ਅਮਰੀਕੀ ਫੌਜ ਦੇ ਸਾਬਕਾ ਸੈਨਿਕ ਐਂਥਨੀ ਐਗੁਇਲਰ ਅਤੇ ਜੋਸਫਾਈਨ ਗਿਲਬੋਆ ਨੂੰ ਸੈਨੇਟ ਦੀ ਸੁਣਵਾਈ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਦੋਂ ਉਨ੍ਹਾਂ ਨੇ ਕਮੇਟੀ ਮੈਂਬਰਾਂ ‘ਤੇ ਗਾਜ਼ਾ ਵਿੱਚ ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਨਸਲਕੁਸ਼ੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ।”
ਇਸ ਤੋਂ ਇਲਾਵਾ ਸਾਨੂੰ 3 ਸਤੰਬਰ, 2025 ਨੂੰ ਇੱਕ ਇੰਸਟਾਗ੍ਰਾਮ ਅਕਾਊਂਟ ਦੁਆਰਾ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸ ਵਿੱਚ ਵਾਇਰਲ ਵੀਡੀਓ ਦੇ ਕਈ ਦ੍ਰਿਸ਼ ਸਨ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ, ਡੀਸੀ ਵਿੱਚ ਇੱਕ ਸੁਣਵਾਈ ਦੌਰਾਨ, ਲੈਫਟੀਨੈਂਟ ਕਰਨਲ ਐਂਥਨੀ ਐਗੁਇਲਰ ਅਤੇ ਕੈਪਟਨ ਜੋਸੇਫਾਈਨ ਗਿਲਬੋ ਨੇ ਗਾਜ਼ਾ ਦੇ ਮੁੱਦੇ ਨੂੰ ਚੁਕਿਆ ਜਿਸ ਤੋਂ ਬਾਅਦ ਕੈਪੀਟਲ ਪੁਲਿਸ ਦੁਆਰਾ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ।

ਸਾਨੂੰ 3 ਸਤੰਬਰ, 2025 ਨੂੰ ਵਿਦੇਸ਼ ਮਾਮਲਿਆਂ ਦੀ ਕਮੇਟੀ ਦੁਆਰਾ ਕੀਤੀ ਗਈ ਸੁਣਵਾਈ ਦਾ ਪੂਰਾ ਵੀਡੀਓ ਅਮਰੀਕੀ ਕਾਂਗਰਸ ਦੀ ਵੈਬਸਾਈਟ ‘ਤੇ ਮਿਲਿਆ। ਇਸ ਲਗਭਗ 2 ਘੰਟੇ ਅਤੇ 20 ਮਿੰਟ ਲੰਬੇ ਵੀਡੀਓ ਵਿੱਚ ਸਾਨੂੰ 43ਵੇਂ ਅਤੇ 45ਵੇਂ ਮਿੰਟ ਦੇ ਵਿਚਕਾਰ ਇੱਕ ਦ੍ਰਿਸ਼ ਮਿਲਿਆ ਜਿੱਥੇ ਸੁਣਵਾਈ ਵਿੱਚ ਵਿਘਨ ਪੈਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਸਾਨੂੰ ਇਸ ਸਮੇਂ ਦੌਰਾਨ ਲੈਫਟੀਨੈਂਟ ਕਰਨਲ ਐਂਥਨੀ ਐਗੁਇਲਰ ਅਤੇ ਕੈਪਟਨ ਜੋਸੇਫਾਈਨ ਗਿਲਬੋ ਦੇ ਚਿਹਰੇ ਨਹੀਂ ਦਿਖਾਈ ਦਿੰਦੇ, ਪਰ ਅਸੀਂ ਉਨ੍ਹਾਂ ਦੇ ਨਾਅਰੇ ਸਾਫ਼ ਸੁਣ ਸਕਦੇ ਹਾਂ ਜੋ ਹੋਰ ਵੀਡੀਓਜ਼ ਵਿੱਚ ਵੀ ਮੌਜੂਦ ਹਨ।

ਅਸੀਂ ਦੋਵਾਂ ਸਾਬਕਾ ਅਮਰੀਕੀ ਫੌਜੀ ਅਧਿਕਾਰੀਆਂ ਬਾਰੇ ਜਾਣਕਾਰੀ ਦੀ ਵੀ ਖੋਜ ਕੀਤੀ ਅਤੇ ਸਾਨੂੰ ਕੈਪਟਨ ਜੋਸਫਾਈਨ ਗਿਲਬੋ ਨਾਲ ਜੁੜੀ ਇੱਕ ਵੈਬਸਾਈਟ ‘ਤੇ ਉਨ੍ਹਾਂ ਦੀ ਪ੍ਰੋਫਾਈਲ ਮਿਲੀ। ਸਾਨੂੰ ਇੱਕ ਯੂਟਿਊਬ ਚੈਨਲ ‘ਤੇ ਉਨ੍ਹਾਂ ਦੀ ਇੱਕ ਇੰਟਰਵਿਊ ਵੀ ਮਿਲੀ।

ਉਪਰੋਕਤ ਜਾਣਕਾਰੀ ਦੇ ਮੁਤਾਬਕ, ਕੈਪਟਨ ਜੋਸਫੀਨ ਗਿਲਬੋ ਨੇ ਯੂਕਰੇਨ ਯੁੱਧ ਕਾਰਨ 17 ਸਾਲ ਦੀ ਸੇਵਾ ਤੋਂ ਬਾਅਦ ਅਮਰੀਕੀ ਫੌਜ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ, ਉਹਨਾਂ ਨੇ ਅਮਰੀਕੀ ਫੌਜ ਵਿੱਚ ਕੈਪਟਨ ਵਜੋਂ ਸੇਵਾ ਨਿਭਾਈ ਅਤੇ ਅਮਰੀਕੀ ਐਨਐਸਏ ਦੀ ਮੈਂਬਰ ਵਜੋਂ ਸੇਵਾ ਨਿਭਾਈ। ਉਹਨਾਂ ਨੂੰ ਕਈ ਫੌਜੀ ਮੈਡਲਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਸਾਨੂੰ ਮਸ਼ਹੂਰ ਟੀਵੀ ਹੋਸਟ ਟਕਰ ਕਾਰਲਸਨ ਦੁਆਰਾ ਕੀਤੇ ਗਏ ਇੱਕ ਇੰਟਰਵਿਊ ਵਿੱਚ ਲੈਫਟੀਨੈਂਟ ਕਰਨਲ ਐਂਥਨੀ ਐਗੁਇਲਰ ਬਾਰੇ ਜਾਣਕਾਰੀ ਮਿਲੀ ।

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਅਮਰੀਕੀ ਸੈਨਾ ਦੇ ਪਾਇਲਟਾਂ ਦੁਆਰਾ ਹਥਿਆਰਾਂ ਨਾਲ ਭਰੇ ਜਹਾਜ਼ ਨੂੰ ਇਜ਼ਰਾਈਲ ਲਿਜਾਣ ਤੋਂ ਇਨਕਾਰ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਅਸਲ ਵਿੱਚ ਦੋ ਸਾਬਕਾ ਅਮਰੀਕੀ ਸੈਨਿਕਾਂ ਦੁਆਰਾ ਗਾਜ਼ਾ ਦੇ ਮੁੱਦੇ ‘ਤੇ ਸੈਨੇਟ ਦੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਹੈ।
Our Sources
X post by AJ+ on 4th Sep 2025
Insta Post by morganmae23 on 3rd Sep 2025
Article Published by The Dissenter on 4th Sep 2025
Video Streamed on US congress Website
Info available on Eisenhower Media Network website
Tcuker Carlson interview with Green Beret Lt. CoL Aguilar on 31st July 2025
Shaminder Singh
November 7, 2025
Vasudha Beri
November 4, 2025
Salman
November 4, 2025