ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲੀਸ ਕਰਮੀ ਮੀਡੀਆ ਨੂੰ ਆਪਣੀ ਪੀੜਾ ਸੁਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਲੋਕਾਂ ਤੇ ਲਾਠੀਚਾਰਜ ਕਰਵਾਇਆ ਜਿਸ ਕਾਰਨ ਉਹ ਆਪਣੀ ਨੌਕਰੀ ਛੱਡਣਾ ਚਾਹੁੰਦਾ ਹੈ। ਇਸ ਵੀਡੀਓ ਨੂੰ ਇੰਟਰਨੈੱਟ ਤੇ ਕਿਸਾਨ ਅੰਦੋਲਨ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਕਿਸਾਨ ਅੰਦੋਲਨ ਲੈ ਕੇ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡਿਓ ਨੂੰ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਬਣਾ ਕੇ ਰਿਵਰਸ ਇਮੇਜ ਟੂਲ ਨਾਲ ਖੋਜਣਾ ਸ਼ੁਰੂ ਕੀਤਾ ਪਰ ਸਰਚ ਦੇ ਦੌਰਾਨ ਸਾਨੂੰ ਵੀਡੀਓ ਦੇ ਬਾਰੇ ਵਿਚ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੋਈ।

ਵੀਡੀਓ ਦੀ ਸਟੀਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਸੀਂ ਵਾਈਰਲ ਕਲਿੱਪ ਵਿੱਚ ਦਿਖ ਰਹੇ The Followup ਨਾਮ ਤੇ ਗ਼ੌਰ ਕੀਤਾ ਜਿਸ ਤੋਂ ਬਾਅਦ ਸਾਨੂੰ The Followup ਨਾਮਕ ਯੂਟਿਊਬ ਚੈਨਲ ਤੇ ਵਾਈਰਲ ਕਲਿੱਪ ਨੂੰ ਖੋਜਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਵਾਈਰਲ ਕਲਿੱਪ ਯੂ ਟਿਊਬ ਚੈਨਲ ਤੇ ਪ੍ਰਾਪਤ ਹੋਈ। ਇਸ ਕਲਿੱਪ ਨੂੰ ਚੈਨਲ ਨੇ 18 ਸਤੰਬਰ 2020 ਨੂੰ ਅਪਲੋਡ ਕੀਤਾ ਸੀ। ਵੀਡੀਓ ਦੇ ਮੁਤਾਬਕ ਪ੍ਰਦਰਸ਼ਨਕਾਰੀ ਪੁਲੀਸ ਕਰਮੀਆਂ ਤੇ ਲਾਠੀਚਾਰਜ ਹੋਇਆ ਸੀ।

ਹੋਰ ਜਾਣਕਾਰੀ ਦੇ ਲਈ ਅਸੀਂ ਗੂਗਲ ਤੇ ਖੋਜਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਨਿਊਜ਼ 18 ਦੀ ਵੈੱਬਸਾਈਟ ਤੇ 15 ਸਤੰਬਰ 2020 ਨੂੰ ਛਪਿਆ ਇੱਕ ਲੇਖ ਮਿਲਿਆ। ਲੇਖ ਦੇ ਮੁਤਾਬਕ ਝਾਰਖੰਡ ਦੇ ਰਾਂਚੀ ਸਥਿਤ ਮੋਰਾ ਵਾਦੀ ਮੈਦਾਨ ਵਿਚ ਕੰਟਰੈਕਟ ਤੇ ਰੱਖੇ ਗਏ 2200 ਪੁਲਿਸ ਕਰਮੀਆਂ ਦਾ ਅੰਦੋਲਨ ਚੱਲ ਰਿਹਾ ਸੀ।

ਦਰਅਸਲ ਝਾਰਖੰਡ ਦੀ ਸਾਬਕਾ ਸਰਕਾਰ ਨੇ ਕੰਟ੍ਰੈਕਟ ਤੇ ਰੱਖੇ ਗਏ ਪੁਲੀਸ ਕਰਮੀਆਂ ਦਾ ਤਿੰਨ ਸਾਲ ਦਾ ਕੰਟਰੈਕਟ ਅਗਸਤ ਮਹੀਨੇ ਵਿੱਚ ਖ਼ਤਮ ਹੋ ਗਿਆ ਸੀ ਜਿਸ ਤੋਂ ਬਾਅਦ ਵੀ ਪੁਲਿਸ ਕਰਮੀ ਸੂਬੇ ਦੇ ਲਾਅ ਐਂਡ ਆਰਡਰ ਵਿਚ ਆਪਣਾ ਯੋਗਦਾਨ ਦਿੰਦੇ ਰਹੇ ਪਰ ਜਦੋਂ ਇਨ੍ਹਾਂ ਦੀ ਨੌਕਰੀ ਦੀ ਸਮੀਖਿਆ ਨੂੰ ਲੈ ਕੇ ਪੁਲਸ ਹੈੱਡਕੁਆਰਟਰ ਨੇ ਇਕ ਪੱਤਰ ਜਾਰੀ ਕੀਤਾ ਤਾਂ ਸਹਾਇਕ ਪੁਲੀਸ ਕਰਮੀ ਰੋਹ ਵਿੱਚ ਆ ਗਏ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਜਿਸ ਤੋਂ ਬਾਅਦ ਉਨ੍ਹਾਂ ਨੇ ਰਾਂਚੀ ਦੇ ਮੋਹਰਾਬਾਦੀ ਮੈਦਾਨ ਵਿਖੇ ਧਰਨਾ ਦਿੱਤਾ। ਅੰਦੋਲਨਕਾਰੀਆਂ ਦੀ ਦਲੀਲ ਸੀ ਕਿ ਸਰਕਾਰ ਉਨ੍ਹਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਕੰਟਰੈਕਟ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ ਕੀਤੀ ਜਾਵੇਗੀ ਪਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ।
ਸਰਚ ਦੇ ਦੌਰਾਨ ਹੀ ਸਾਨੂੰ ANI ਦੀ ਵੈੱਬਸਾਈਟ ਤੇ ਇਸ ਮਾਮਲੇ ਵਿਚ ਸਬੰਧਿਤ ਇੱਕ ਆਰਟੀਕਲ ਮਿਲਿਆ ਜਿਸ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਝਾਰਖੰਡ ਪੁਲੀਸ ਨੇ ਸਹਾਇਕ ਪੁਲੀਸ ਕਰਮੀਆਂ ਤੇ ਲਾਠੀਚਾਰਜ ਕੀਤਾ ਸੀ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਕਲਿੱਪ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਸਤੰਬਰ ਸਾਲ 2020 ਵਿਚ ਝਾਰਖੰਡ ਦੇ ਰਾਂਚੀ ਵਿੱਚ ਹੋਏ ਸਹਾਇਕ ਪੁਲਿਸ ਕਰਮੀਆਂ ਦੀ ਅੰਦੋਲਨ ਦੀ ਹੈ।
Result: Misleading
Sources
https://www.youtube.com/watch?v=mj67SvSCWJk
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044