ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralWeekly Wrap: ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਲੈ ਕੇ ਨੀਦਰਲੈਂਡ ਵਿੱਚ ਬਣੇ...

Weekly Wrap: ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਲੈ ਕੇ ਨੀਦਰਲੈਂਡ ਵਿੱਚ ਬਣੇ ਪੁੱਲ ਤਕ, ਪੜ੍ਹੋ ਟਾਪ ਫੈਕਟ ਚੈਕ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਦੀ ਇੱਕ ਵੀਡੀਓ ਖੂਬ ਵਾਇਰਲ ਹੋਈ ਜਿਸ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਲੈ ਕੇ ਨੀਦਰਲੈਂਡ ਵਿੱਚ ਬਣੇ ਪੁੱਲ ਤਕ

ਕੀ ਬੀਜੇਪੀ ਦੇ ਲੀਡਰਾਂ ਨੇ ਲੋਕਾਂ ਵਿੱਚ ਸ਼ਰ੍ਹੇਆਮ ਵੰਡੀ ਸ਼ਰਾਬ?

ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਦੇ ਲੀਡਰਾਂ ਨੇ ਲੋਕਾਂ ਦੇ ਵਿੱਚ ਸ਼ਰ੍ਹੇਆਮ ਸ਼ਰਾਬ ਅਤੇ ਮੁਰਗਾ ਵੰਡਿਆ। ਵਾਇਰਲ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਬੀਜੇਪੀ ਲੀਡਰ ਨਹੀਂ ਸਗੋਂ ਟੀਆਰਐਸ ਦੇ ਲੀਡਰ ਰਾਜਾਨਾਲਾ ਸਿਹਾਰੀ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਲੈ ਕੇ ਨੀਦਰਲੈਂਡ ਵਿੱਚ ਬਣੇ ਪੁੱਲ ਤਕ

ਕੀ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ? ਪੰਜਾਬ ਦੀ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਕੀਤਾ ਵਾਇਰਲ

ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੀ ਹੈ। ਇਹ ਸੱਚ ਨਹੀਂ ਹੈ। ਵਾਇਰਲ ਵੀਡੀਓ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ। ਵੀਡੀਓ ਪੰਜਾਬ ਦੇ ਬਾਘਾਪੁਰਾਣਾ ਵਿਖੇ ਸਾਲ 2021 ਵਿੱਚ ਆਪ ਦੁਆਰਾ ਕਰਵਾਈ ਗਈ ਕਿਸਾਨ ਮਹਾਪੰਚਾਇਤ ਦੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਲੈ ਕੇ ਨੀਦਰਲੈਂਡ ਵਿੱਚ ਬਣੇ ਪੁੱਲ ਤਕ

ਕੀ ਨੀਦਰਲੈਂਡ ‘ਚ 43 ਘੰਟਿਆਂ ਵਿੱਚ ਟਨਲ ਨੈਸ਼ਨਲ ਹਾਈਵੇ ਦੇ ਥੱਲੇ ਕੀਤਾ ਗਿਆ ਤਿਆਰ?

ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਦਰਲੈਂਡ ‘ਚ 43 ਘੰਟਿਆਂ ਵਿੱਚ ਟਨਲ ਨੈਸ਼ਨਲ ਹਾਈਵੇ ਤੇ ਥੱਲੇ ਤਿਆਰ ਕੀਤਾ ਗਿਆ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2016 ਤੋਂ ਇੰਟਰਨੈੱਟ ਤੇ ਮੌਜੂਦ ਹੈ। ਵਾਇਰਲ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ਤੇ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਲੈ ਕੇ ਨੀਦਰਲੈਂਡ ਵਿੱਚ ਬਣੇ ਪੁੱਲ ਤਕ

ਕੀ ਹਰੀਕੇਨ ਤੂਫਾਨ ਕਾਰਨ ਸਮੁੰਦਰ ਛੱਡ ਫਲੋਰੀਡਾ ਦੇ ਸ਼ਹਿਰ ਵਿੱਚ ਦਾਖ਼ਲ ਹੋਇਆ ਸੀਲ?

ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰੀਕੇਨ ਤੂਫਾਨ ਕਾਰਨ ਸਮੁੰਦਰ ਛੱਡ ਫਲੋਰਿਡਾ ਦੇ ਸ਼ਹਿਰ ਵਿੱਚ ਸੀਲ ਦਾਖ਼ਲ ਹੋ ਗਿਆ। ਇਹ ਸੱਚ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਦੱਖਣੀ ਅਮਰੀਕੀ ਦੇ ਚਿਲੇ ਦੇ ਸ਼ਹਿਰ ਦਾ ਅਤੇ ਅਕਤੂਬਰ 2020 ਦਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular