ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact CheckViralWeekly Wrap: ਭਗਤ ਸਿੰਘ ਤੋਂ ਲੈ ਕੇ ਭਗਵੰਤ ਮਾਨ ਦੇ ਬਿਆਨ ਤਕ,...

Weekly Wrap: ਭਗਤ ਸਿੰਘ ਤੋਂ ਲੈ ਕੇ ਭਗਵੰਤ ਮਾਨ ਦੇ ਬਿਆਨ ਤਕ, ਪੜ੍ਹੋ ਟਾਪ ਫੈਕਟ ਚੈਕ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਖੂਬ ਵਾਇਰਲ ਹੋਈ ਜਿਸ ਨੂੰ ਸ਼ੇਅਰ ਨੂੰ ਸ਼ੇਅਰ ਕਰਦਿਆਂ ਭਗਵੰਤ ਮਾਨ ਤੇ ਤੰਜ ਕਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਲੀਮੈਂਟ ਦੇ ਵਿਚ ਕੋਈ ਮਿਊਜ਼ੀਅਮ ਨਹੀਂ ਹੈ ਅਤੇ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਵਿਚ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਭਗਤ ਸਿੰਘ ਤੋਂ ਲੈ ਕੇ ਭਗਵੰਤ ਮਾਨ ਦੇ ਬਿਆਨ ਤਕ

ਕੀ ਪਾਰਲੀਮੈਂਟ ਦੇ ਵਿਚ ਮਿਊਜ਼ੀਅਮ ਨਹੀਂ ਹੈ? ਭਗਵੰਤ ਮਾਨ ਤੇ ਤੰਜ ਕੱਸਦਿਆਂ ਫਰਜ਼ੀ ਦਾਅਵਾ ਕੀਤਾ ਸ਼ੇਅਰ

ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਚ ਦੌਰਾਨ ਨਸ਼ੇ ਵਿੱਚ ਬਿਆਨ ਦਿੱਤਾ ਕਿ ਪਾਰਲੀਮੈਂਟ ਵਿਚ ਮਿਊਜ਼ੀਅਮ ਹੈ। ਇਹ ਸੱਚ ਨਹੀਂ ਹੈ। ਅਧੂਰੇ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਮਿਊਜ਼ੀਅਮ ਲਾਇਬਰੇਰੀ ਬਿਲਡਿੰਗ ਦੇ ਗਰਾਊਂਡ ਫਲੋਰ ਵਿੱਚ ਸਥਿਤ ਹੈ

ਪੂਰਾ ਫੈਕਟ ਚੈਕ ਇਥੇ ਪੜ੍ਹੋ

ਭਗਤ ਸਿੰਘ ਤੋਂ ਲੈ ਕੇ ਭਗਵੰਤ ਮਾਨ ਦੇ ਬਿਆਨ ਤਕ

ਕੀ ਕੌੜੇ ਤੋਂ ਮਾਰ ਖਾ ਰਹੇ ਨੌਜਵਾਨ ਦੀ ਇਹ ਤਸਵੀਰ ਸ਼ਹੀਦ ਭਗਤ ਸਿੰਘ ਦੀ ਹੈ?

ਕੌੜੇ ਤੋਂ ਮਾਰ ਖਾ ਰਹੇ ਨੌਜਵਾਨ ਦੀ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸ਼ਹੀਦ ਭਗਤ ਸਿੰਘ ਦੀ ਹੈ। ਵਾਇਰਲ ਹੋ ਰਹੀ ਤਸਵੀਰ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ। ਵਾਇਰਲ ਤਸਵੀਰ ਕਿਸੀ ਹੋਰ ਨੌਜਵਾਨ ਦੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਭਗਤ ਸਿੰਘ ਤੋਂ ਲੈ ਕੇ ਭਗਵੰਤ ਮਾਨ ਦੇ ਬਿਆਨ ਤਕ

ਕੀ ਲੋਕਾਂ ਨੇ ਗਾਵਾਂ ਨੂੰ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ ਵੱਲ ਸਿੱਧਾ ਕਰ ਦਿੱਤਾ? ਫਰਜ਼ੀ ਦਾਅਵਾ ਵਾਇਰਲ

ਦਾਅਵਾ ਕੀਤਾ ਜਾ ਰਿਹਾ ਹੈ ਕਿ ਸੜਕ ਤੇ ਗਾਵਾਂ ਦੇ ਝੁੰਡਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਗਾਵਾਂ ਨੂੰ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ ਵੱਲ ਸਿੱਧਾ ਕਰ ਦਿੱਤਾ। ਵਾਇਰਲ ਵੀਡੀਓ ਗੁਜਰਾਤ ਦੇ ਬਨਾਸਕਾਂਥਾ ਦੀ ਹੈ ਜਿਥੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਗਾਵਾਂ ਨੂੰ ਐਸਡੀਐਮ ਦਫ਼ਤਰ ਦੇ ਅੰਦਰ ਵਾੜ ਦਿੱਤਾ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਭਗਤ ਸਿੰਘ ਤੋਂ ਲੈ ਕੇ ਭਗਵੰਤ ਮਾਨ ਦੇ ਬਿਆਨ ਤਕ

ਮੂੰਹ ਰਾਹੀਂ ਆਕਸੀਜਨ ਦੇ ਰਹੀ ਡਾਕਟਰ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ

ਵਾਇਰਲ ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਾਕਟਰ ਨੇ ਮੂੰਹ ਰਾਹੀਂ ਆਕਸੀਜਨ ਦੇ ਨਵਜਾਤ ਬੱਚੇ ਦੀ ਜਾਨ ਬਚਾਈ। ਨਵਜਾਤ ਬੱਚੀ ਨੂੰ ਮੂੰਹ ਰਾਹੀਂ ਆਕਸੀਜਨ ਦੇਣ ਦੀ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਮਾਰਚ ਮਹੀਨੇ ਦੀ ਹੈ। ਵੀਡੀਓ ਨੂੰ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular