Claim
ਤੂਫ਼ਾਨ ਬਿਪਰਜੋਏ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਸਿਲਸਿਲੇ ਵਿੱਚ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਮੁੰਦਰੀ ਲਹਿਰਾਂ ਦਾ ਸਾਹਮਣਾ ਕਰਦੀ ਇੱਕ ਕਿਸ਼ਤੀ ਨੂੰ ਡੁੱਬਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਪਰਜੋਏ ਤੂਫ਼ਾਨ ਸੀ ਸਰਗਰਮੀ ਵਿਚਕਾਰ ਸਾਹਮਣੇ ਆਇਆ ਹੈ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵੀਡੀਓ ਨੂੰ ਕੀ ਫ਼੍ਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ 4 ਫਰਵਰੀ 2023 ਦਾ USCGPacificNorthwest ਦੇ ਅਧਿਕਾਰਿਕ ਟਵਿੱਟਰ ਅਕਾਊਂਟ ਦੁਆਰਾ ਸਾਂਝਾ ਕੀਤਾ ਮਿਲਿਆ। ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੀ ਕੋਲੰਬੀਆ ਨਦੀ ਦਾ ਹੈ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹਨ। ਟਵੀਟਸ ਦੀ ਲੜੀ ਨੂੰ ਵੇਖਿਆ ਜਾਵੇ ਤਾਂ ਮਾਮਲੇ ਦੀਆਂ ਹੋਰ ਤਸਵੀਰਾਂ ਅਤੇ ਵੀਡੀਓਜ਼ ਵੀ ਦੇਖੀਆਂ ਜਾ ਸਕਦੀਆਂ ਹਨ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦਿ ਗਾਰਡੀਅਨ ਨਿਊਜ਼ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ। ਰਿਪੋਰਟ ਦੇ ਅਨੁਸਾਰ, ਯੂਐਸ ਕੋਸਟ ਗਾਰਡ ਨੇ ਓਰੇਗਨ ਅਤੇ ਵਾਸ਼ਿੰਗਟਨ ਦੇ ਵਿਚਕਾਰ ਕੋਲੰਬੀਆ ਨਦੀ ਤੋਂ ਇੱਕ ਵਿਅਕਤੀ ਨੂੰ ਬਚਾ ਲਿਆ ਜਦੋਂ ਉਸਦੀ ਕਿਸ਼ਤੀ ਤੇਜ਼ ਲਹਿਰਾਂ ਵਿੱਚ ਫਸ ਗਈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਮੁੰਦਰੀ ਲਹਿਰਾਂ ਤੋਂ ਬਚੇ ਵਿਅਕਤੀ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੇ 35 ਸਾਲਾ ਜੈਰੀਕੋ ਲੈਬੋਨਟੇ ਵਜੋਂ ਹੋਈ ਹੈ, ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਲੈਬੋਨਟੇ ਤੇ ਕਈ ਮਾਮਲੇ ਹਨ ਅਤੇ ਉਸਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਹਾਦਸਾ 3 ਫਰਵਰੀ 2023 ਨੂੰ ਹੋਇਆ ਸੀ।

ਕਈ ਹੋਰਨਾਂ ਮੀਡਿਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਆਪਣੇ ਆਰਟੀਕਲ ਦੇ ਵਿੱਚ ਪ੍ਰਕਾਸ਼ਿਤ ਕੀਤਾ। ਇਹ ਵੀਡੀਓ ਪਹਿਲਾਂ ਵੀ ਵੱਖ ਵੱਖ ਦਾਅਵੇ ਦੇ ਨਾਲ ਵਾਇਰਲ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਨਿਊਜ਼ਚੈਕਰ ਦੁਆਰਾ ਪਹਿਲਾਂ ਵੀ ਇਸ ਦਾ ਫੈਕਟ ਚੈਕ ਕੀਤਾ ਗਿਆ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਤੂਫ਼ਾਨ ਬਿਪਰਜੋਏ ਦੇ ਨਾ ਤੋਂ ਵਾਇਰਲ ਹੋ ਰਹੀ ਇਹ ਵੀਡੀਓ ਅਸਲ ਵਿਚ ਕੋਲੰਬੀਆ ਨਦੀ ਦੀ ਹੈ ਜਿਥੇ ਅਮਰੀਕਾ ਸਮੁੰਦਰੀ ਸੁਰੱਖਿਆ ਕਰਮੀ ਨੇ ਨਦੀ ਦੇ ਵਿੱਚ ਫਸੇ ਇੱਕ ਅਪਰਾਧਿਕ ਗਤੀਵਿਧੀਆਂ ਵਿੱਚ ਲਿਪਟ ਵਿਅਕਤੀ ਦੀ ਜਾਨ ਬਚਾਈ ਸੀ।
Result: False
Our Sources
Media report published by The Guardian on February 25, 2023
Tweet made by USCGPacificNorthwest on February 4, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ