Viral
Weekly Wrap: ਕੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

CGI ਸਿਮੂਲੇਸ਼ਨ ਵੀਡੀਓ ਨੂੰ ਸਾਈਕਲੋਨ ਬਿਪਰਜੋਏ ਨਾਲ ਜੋੜਕੇ ਕੀਤਾ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਗੁਜਰਾਤ ਤੱਟ ਦੇ ਨੇੜੇ ਚੱਕਰਵਾਤ ਬਿਪੋਰਜੋਏ ਨੂੰ ਦਿਖਾਉਂਦੀ ਹੈ। ਪੁਰਾਣੀ ਸੀਜੀਆਈ ਸਿਮੂਲੇਸ਼ਨ ਵੀਡੀਓ ਨੂੰ ਚੱਕਰਵਾਤ ਬਿਪਰਜੋਏ ਨਾਲ ਜੋੜਕੇ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ।

ਤੂਫ਼ਾਨ ਬਿਪਰਜੋਏ ਦੌਰਾਨ ਡੁੱਬ ਗਈ ਕਿਸ਼ਤੀ? ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗੁਜਰਾਤ ਤੱਟ ਦੇ ਨੇੜੇ ਚੱਕਰਵਾਤ ਬਿਪੋਰਜੋਏ ਨੂੰ ਦਿਖਾਉਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਪਰਜੋਏ ਤੂਫ਼ਾਨ ਸੀ ਸਰਗਰਮੀ ਵਿਚਕਾਰ ਸਾਹਮਣੇ ਆਇਆ ਹੈ ਜਿਥੇ ਤੂਫ਼ਾਨ ਦੌਰਾਨ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਤੂਫ਼ਾਨ ਬਿਪਰਜੋਏ ਦੇ ਨਾ ਤੋਂ ਵਾਇਰਲ ਹੋ ਰਹੀ ਇਹ ਵੀਡੀਓ ਅਸਲ ਵਿਚ ਕੋਲੰਬੀਆ ਨਦੀ ਦੀ ਹੈ ਜਿਥੇ ਅਮਰੀਕਾ ਸਮੁੰਦਰੀ ਸੁਰੱਖਿਆ ਕਰਮੀ ਨੇ ਨਦੀ ਦੇ ਵਿੱਚ ਫਸੇ ਇੱਕ ਅਪਰਾਧਿਕ ਗਤੀਵਿਧੀਆਂ ਵਿੱਚ ਲਿਪਟ ਵਿਅਕਤੀ ਦੀ ਜਾਨ ਬਚਾਈ ਸੀ।

ਕੀ ਕੇਦਾਰਨਾਥ ‘ਚ ਮੁਸਲਮਾਨ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਦਾਰਨਾਥ ‘ਚ ਮੁਸਲਿਮ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ। ਇਹ ਦਾਅਵਾ ਗੁੰਮਰਾਹਕੁੰਨ ਹੈ। ਰੁਦਰਪ੍ਰਯਾਗ ਪੁਲਿਸ ਦੇ ਟਵੀਟ ਅਨੁਸਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਿੰਦੂ ਹਨ।

ਕੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ?
ਮੈਸਜ਼ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ। ਇਹ ਦਾਅਵਾ ਗਲਤ ਹੈ। ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਨਹੀਂ ਹੁੰਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਜਾਨ ਦੇ ਕੇ ਮਾਂ ਨੇ ਨਵਜੰਮੇ ਦੀ ਬਚਾਈ ਜਾਨ? ਵਾਇਰਲ ਤਸਵੀਰਾਂ ਗੁੰਮਰਾਹਕੁਨ ਹਨ
ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਕੋਟਾ ‘ਚ ਔਰਤ ਨੇ 11 ਸਾਲ ਬਾਅਦ ਔਲਾਦ ਨੂੰ ਜਨਮ ਦਿੱਤਾ ਪਰ 2 ਮਿੰਟ ਆਪਣੇ ਬੱਚੇ ਨੂੰ ਲਾਡ ਕਰਨ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਵਾਇਰਲ ਦਾਅਵਾ ਗੁੰਮਰਾਕੁਨ ਹੈ। ਮਾਰਮਿਕ ਤਸਵੀਰਾਂ ਨੂੰ ਜੋੜਕੇ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਤੂਫ਼ਾਨ ਬਿਪਰਜੋਏ ਦੀ ਹੈ ਇਹ ਵਾਇਰਲ ਵੀਡੀਓ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਤੂਫ਼ਾਨ ਬਿਪਰਜੋਏ ਦੀ ਹੈ। ਵਾਇਰਲ ਵੀਡੀਓ ਐਡੀਟਡ ਹੈ। ਵਾਇਰਲ ਵੀਡੀਓ ਨਾ ਤਾਂ ਹਾਲੀਆ ਹੈ ਅਤੇ ਨਾ ਹੀ ਇਹ ਵੀਡੀਓ ਅਸਲ ਹੈ।