Fact Check
ਕੀ ਤੂਫ਼ਾਨ ਬਿਪਰਜੋਏ ਦੀ ਹੈ ਇਹ ਵਾਇਰਲ ਵੀਡੀਓ?

Claim
ਗੁਜਰਾਤ ‘ਚ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਅਰਬ ਸਾਗਰ ਤੋਂ ਆ ਰਿਹਾ ਇਹ ਤੂਫ਼ਾਨ 15 ਜੂਨ ਨੂੰ ਗੁਜਰਾਤ ਵਿੱਚ ਲੈਂਡਫਾਲ ਕਰੇਗਾ।
ਇਸ ਵਿੱਚ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਸਿਲਸਿਲੇ ਵਿੱਚ ਸੋਸ਼ਲ ਮੀਡਿਆ ਤੇ ਚੱਕਰਵਾਤ ਬਿਪਰਜੋਏ ਦੇ ਗੁਜਰਾਤ ਦੇ ਦਵਾਰਕਾ ਨੇੜੇ ਤੱਟ ਨਾਲ ਟਕਰਾਉਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਮੁੰਦਰ ਦੇ ਵਿਚਕਾਰ ਇੱਕ ਭਿਆਨਕ ਚੱਕਰਵਾਤ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਤੂਫ਼ਾਨ ਬਿਪਰਜੋਏ ਦੀ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification
ਨਿਊਜ਼ਚੈਕਰ ਨੇ ਗੁਜਰਾਤ ਦੇ ਦਵਾਰਕਾ ਦੇ ਨੇੜੇ ਤੱਟ ‘ਤੇ ਚੱਕਰਵਾਤ ਬਿਪਰਜੋਏ ਦਾ ਦਾਅਵਾ ਕਰਨ ਵਾਲੀ ਵਾਇਰਲ ਫੁਟੇਜ ਦਾ ਧਿਆਨ ਨਾਲ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਚੱਕਰਵਾਤ ਨੂੰ ਵੀਡੀਓ ਵਿੱਚ ਐਡਿਟ ਕੀਤਾ ਗਿਆ ਹੈ। ਵਾਇਰਲ ਵੀਡੀਓ ‘ਚ ਸਮੁੰਦਰ ਸ਼ਾਂਤ ਨਜ਼ਰ ਆ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਵੀਡੀਓ ਦੇ ਕੀਫ੍ਰੇਮਾਂ ਨੂੰ ਕੱਢਕੇ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਯੂਟਿਊਬ ‘ਤੇ ਅਗਸਤ 2022 ਵਿੱਚ @rtsarovvideo ਚੈਨਲ ਤੇ ਪੋਸਟ ਮਿਲੀ ਜੋ ਇਸ ਤਰ੍ਹਾਂ ਦੇ ਮੌਸਮ ਦੀਆਂ ਘਟਨਾਵਾਂ ਦੇ ਅਸਲ ਅਤੇ ਐਡੀਟਡ ਫੁਟੇਜ ਪੋਸਟ ਕਰਦੇ ਹਨ।
ਇਹ ਵੀਡੀਓ ਅਗਸਤ 2022 ਵਿੱਚ ਪੋਸਟ ਕੀਤਾ ਗਿਆ ਸੀ। ਇਸ ਤੋਂ ਸਾਨੂੰ ਪਤਾ ਲੱਗਿਆ ਕਿ ਨਾ ਤਾਂ ਵੀਡੀਓ ਹਾਲੀਆ ਹੈ ਅਤੇ ਨਾ ਹੀ ਇਹ ਵੀਡੀਓ ਅਸਲ ਹੈ।

ਅਸੀਂ ਸਪਸ਼ਟੀਕਰਨ ਲਈ ਯੂ ਟਿਊਬ ਅਕਾਊਂਟ ਦੇ ਐਡਮਿਨ ਨਾਲ ਵੀ ਸੰਪਰਕ ਕੀਤਾ ਹੈ। ਪੇਜ ਦੇ ਐਡਮਿਨ ਰੋਸਟੀਸਲਾਵ ਸਾਰੋਵ ਨੇ ਪੁਸ਼ਟੀ ਕੀਤੀ ਕਿ ਵੀਡੀਓ ਚੱਕਰਵਾਤ ਬਿਪਰਜੋਏ ਦਾ ਨਹੀਂ ਹੈ। “ਇਹ ਵੀਡੀਓ ਮੇਰੇ ਦੁਆਰਾ CGI ਦੀ ਵਰਤੋਂ ਕਰਕੇ ਬਣਾਇਆ ਗਿਆ ਸੀ। ਇਹ ਐਡਿਟਡ ਕੀਤਾ ਗਿਆ ਹੈ ਅਤੇ ਇਹ ਚੱਕਰਵਾਤ ਬਿਪਰਜੋਏ ਦਾ ਨਹੀਂ ਹੈ, ਰੋਸਟੀਸਲਾਵ ਸਾਰੋਵ ਨੇ ਨਿਊਜ਼ਚੈਕਰ ਨੂੰ ਦੱਸਿਆ।
Result: Altered Media
Our Sources
Video posted by @rtsarovvideo on August 2022
Self analysis
Email correspondence with Rostyslav Tsarov, creator of the video
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ