ਸ਼ੁੱਕਰਵਾਰ, ਦਸੰਬਰ 27, 2024
ਸ਼ੁੱਕਰਵਾਰ, ਦਸੰਬਰ 27, 2024

HomeFact CheckViralਪਿੰਜਰੇ 'ਚ ਬੰਦ ਕੁੜੀ ਦਾ ਇਹ ਵੀਡੀਓ ਸਕ੍ਰਿਪਟਿਡ ਹੈ

ਪਿੰਜਰੇ ‘ਚ ਬੰਦ ਕੁੜੀ ਦਾ ਇਹ ਵੀਡੀਓ ਸਕ੍ਰਿਪਟਿਡ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਨਸ਼ੇ ਦੀ ਤੋੜ ਵਿੱਚ ਪਿੰਜਰੇ ਚ ਬੰਦ ਕੁੜੀ ਦੀ ਵੀਡੀਓ

Fact
ਵਾਇਰਲ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਦਾ ਹਿੱਸਾ ਹੈ। ਨਾਟਕ ਦੇ ਵੀਡੀਓ ਨੂੰ ਅਸਲ ਸਮਝ ਸ਼ੇਅਰ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿਚ ਇੱਕ ਕੁੜੀ ਨੂੰ ਇੱਕ ਪਿੰਜਰੇ ‘ਚ ਬੰਦ ਚਿੱਟੇ (ਨਸ਼ਾ) ਦੀ ਮੰਗ ਕਰਦੇ ਵੇਖਿਆ ਜਾ ਸਕਦਾ ਸੀ। ਵਾਇਰਲ ਵੀਡੀਓ ਨੂੰ ਸਿਆਸੀ ਆਗੂਆਂ ਸਮੇਤ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ।

ਫੇਸਬੁੱਕ ਯੂਜ਼ਰ Raj Singh Bhura Kohna ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਸਿਆਸਤ ਤੋਂ ਉੱਪਰ ਉੱਠਕੇ ਬੇਨਤੀ ਆ, ਭਗਵੰਤ ਮਾਨ ਜੀ ! ਕੁੱਝ ਕਰੋ।
ਨਹੀਂ ਵੇਖੀਆਂ ਜਾਂਦੀਆਂ ਐਹੋ ਜਿਹੀਆਂ ਵੀਡੀਓਜ। ਨਸ਼ੇ ‘ਤੇ ਹੁਣ ਤੱਕ ਕੇਵਲ ਸਿਆਸਤ ਈ ਹੋਈ ਆ ਕਿ ਨਸ਼ਾ ਫਲਾਣਾ ਆਗੂ ਵੇਚਦਾ ਸੀ,ਫਲਾਣਾ ਆਗੂ ਨਸ਼ੇ ਦਾ ਵਾਪਾਰੀ ਆ।ਪੰਜਾਬੀਆਂ ਨੂੰ ਦੱਸੋ ਜਰੂਰ ਕਿ ਹੁਣ ਕੌਣ ਵੇਚਦਾ ਆ ?”

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਵੀਡੀਓ ਨੂੰ ਸ਼ੇਅਰ ਕੀਤਾ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਦੇ ਉੱਤੇ “True Talk TV” ਦਾ ਲੋਗੋ ਲੱਗਿਆ ਹੋਇਆ ਹੈ। ਅਸੀਂ True Talk TV ਦੇ ਅਧਿਕਾਰਿਕ ਅਕਾਊਂਟ ਨੂੰ ਖੰਗਾਲਿਆ ਪਰ ਪੇਜ ਤੇ ਸਾਨੂੰ ਵਾਇਰਲ ਵੀਡੀਓ ਪ੍ਰਾਪਤ ਨਹੀਂ ਹੋਈ। ਹਾਲਾਂਕਿ ਆਪਣੀ ਸਰਚ ਦੌਰਾਨ ਪਾਇਆ ਕਿ ਇਸ ਪੇਜ ਦੀ ਦੇਖ-ਰੇਖ Maluka TV ਵੱਲੋਂ ਕੀਤੀ ਜਾਂਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮਲੂਕਾ ਟੀਵੀ ਦੇ ਪੇਜ ਨੂੰ ਖੰਗਾਲਿਆ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਵੀਡੀਓ ਰਾਹੀਂ ਸਪਸ਼ਟੀਕਰਣ ਮਲੂਕਾ ਟੀਵੀ ਦੇ ਮਾਲਿਕ ਨੇ ਦੱਸਿਆ ਕਿ ਇਹ ਵੀਡੀਓ ਸਕ੍ਰਿਪਟਿਡ ਨਾਟਕ ਸੀ। ਉਹਨਾਂ ਨੇ ਦੱਸਿਆ ਕਿ ਵੀਡੀਓ ਰਾਹੀਂ ਉਹ ਸਮਾਜਿਕ ਮੁੱਦਿਆਂ ਬਾਰੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ ਤੇ ਇਹ ਵੀਡੀਓ ਉਸ ਦਾ ਹਿੱਸਾ ਸੀ। ਉਹਨਾਂ ਨੇ ਦੱਸਿਆ ਕਿ ਅਸਲ ਵੀਡੀਓ 10 ਮਿੰਟ ਦਾ ਸੀ ਪਰ ਇਸਦੇ ਵਿਚੋਂ ਸਿਰਫ ਇਹ ਕੁੜੀ ਵਾਲਾ ਭਾਗ ਕੱਟ ਕੇ ਸ਼ਰਾਰਤੀ ਅਨਸਰਾਂ ਵੱਲੋਂ ਵਾਇਰਲ ਕਰ ਦਿੱਤਾ ਗਿਆ।

ਅੱਗੇ ਵਧਦੇ ਹੋਏ Maluka TV ਦੇ ਐਡੀਟਰ ਜਸਕਰਨ ਸਿੰਘ ਮਲੂਕਾ ਨੂੰ ਸੰਪਰਕ ਕੀਤਾ। Newschecker ਨਾਲ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਹੈ ਅਤੇ ਇਸ ਵੀਡੀਓ ਨੂੰ ਕਿਸੀ ਦੁਆਰਾ ਗ਼ਲਤ ਦਾਅਵੇ ਦੇ ਨਾਲ ਵਾਇਰਲ ਕਰ ਦਿੱਤਾ ਗਿਆ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਦਾ ਹਿੱਸਾ ਸੀ। ਨਾਟਕ ਦੇ ਵੀਡੀਓ ਨੂੰ ਅਸਲ ਸਮਝ ਸ਼ੇਅਰ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Result: Missing Context

Our Sources

Video published by Maluka TV on August 19, 2023
Conversation with Jaskaran Singh Maluka

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular