ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਕੇਨਰਾ ਬੈਂਕ ਨੂੰ ਕੈਨੇਡਾ ਸਮਝ ਬੈਠੇ ਭਾਜਪਾ ਵਰਕਰ? ਵਾਇਰਲ ਤਸਵੀਰਾਂ ਐਡੀਟਡ ਹਨ

ਕੇਨਰਾ ਬੈਂਕ ਨੂੰ ਕੈਨੇਡਾ ਸਮਝ ਬੈਠੇ ਭਾਜਪਾ ਵਰਕਰ? ਵਾਇਰਲ ਤਸਵੀਰਾਂ ਐਡੀਟਡ ਹਨ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਭਾਜਪਾ ਸਮਰਥਕਾਂ ਨੇ ਕੇਨਰਾ ਬੈਂਕ ਨੂੰ ਕਨੇਡਾ ਸਮਝ ਉਸਦੇ ਬਾਹਰ ਪ੍ਰਦਰਸ਼ਨ ਕੀਤਾ।

Fact
ਵਾਇਰਲ ਤਸਵੀਰਾਂ ਐਡਿਟ ਕੀਤੀ ਗਈਆਂ ਹਨ। ਅਸਲ ਤਸਵੀਰਾਂ ਵਿੱਚ ਕੇਨਰਾ ਬੈਂਕ ਦਾ ਬਿਲਬੋਰਡ ਮੌਜੂਦ ਨਹੀਂ ਹੈ।

ਸੋਸ਼ਲ ਮੀਡੀਆ ‘ਤੇ ਕੁਝ ਤਸਵੀਰ ਵਾਇਰਲ ਹੋ ਰਹੀਆਂ ਹਨ ਹੈ, ਜਿਸ ‘ਚ ਭਾਜਪਾ ਵਰਕਰ ਕੇਨਰਾ ਬੈਂਕ ਦੀ ਇਕ ਸ਼ਾਖਾ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਦੂਜੀ ਤਸਵੀਰ ਵਿੱਚ ਕੁਝ ਹੋਰ ਵਿਅਕਤੀਆਂ ਨੂੰ ਵੀ ਕੇਨਰਾ ਬੈਂਕ ਦੀ ਇਕ ਸ਼ਾਖਾ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਦੇਖਿਆ ਜਾ ਸਕਦਾ ਹੈ। ਇਹ ਤਸਵੀਰਾਂ ਇਸ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਕੈਨੇਡਾ-ਭਾਰਤ ਕੂਟਨੀਤਕ ਸੰਕਟ ਦਰਮਿਆਨ ਭਾਜਪਾ ਵਰਕਰਾਂ ਨੇ ਕੇਨਰਾ ਬੈਂਕ ਨੂੰ ਕਨੇਡਾ ਸਮਝ ਉਸਦੇ ਬਾਹਰ ਪ੍ਰਦਰਸ਼ਨ ਕੀਤਾ।

ਕੇਨਰਾ ਬੈਂਕ ਨੂੰ ਕੈਨੇਡਾ ਸਮਝ ਬੈਠੇ ਭਾਜਪਾ ਵਰਕਰ
Courtesy: Facebook/ManjeetNahar

18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਦੀ ਸੰਸਦ ਵਿੱਚ ਬਿਆਨ ਦਿੰਦਿਆਂ ਦੋਸ਼ ਲਾਇਆ ਸੀ ਕਿ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ ਅਤੇ ਉਨ੍ਹਾਂ ਦੀਆਂ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਭਾਰਤ ਨੇ ਵੀ ਕੈਨੇਡੀਅਨ ਹਾਈ ਕਮਿਸ਼ਨ ਨੂੰ ਤਲਬ ਕਰਕੇ ਇੱਕ ਚੋਟੀ ਦੇ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਿਹਾ। ਭਾਰਤ ਨੇ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੱਤਾ ਸੀ।

ਤ੍ਰਿਣਮੂਲ ਕਾਂਗਰਸ ਦੇ ਨੇਤਾ ਕੀਰਤੀ ਆਜ਼ਾਦ ਨੇ ਵੀ ਵਾਇਰਲ ਤਸਵੀਰ ਨੂੰ ਸਾਂਝਾ ਕਰਦਿਆਂ ਭਾਜਪਾ ਤੇ ਤੰਜ ਕੱਸਿਆ।

ਕੇਨਰਾ ਬੈਂਕ ਨੂੰ ਕੈਨੇਡਾ ਸਮਝ ਬੈਠੇ ਭਾਜਪਾ ਵਰਕਰ
Courtesy: X/KirtiAzaad

Fact Check/Verification

ਨਿਊਜ਼ਚੈਕਰ ਨੇ ਵਾਇਰਲ ਹੋ ਰਹੀ ਪਹਿਲੀ ਤਸਵੀਰ ਨੂੰ ਰਿਵਰਸ ਇਮੇਜ ਨਾਲ ਸਰਚ ਕੀਤਾ। ਸਾਨੂੰ maalaimalar.com ਵੈਬਸਾਈਟ ‘ਤੇ 30 ਅਗਸਤ 2020 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਅਜਿਹੀ ਹੀ ਤਸਵੀਰ ਮਿਲੀ ਹੈ । ਹਾਲਾਂਕਿ ਇਸ ਤਸਵੀਰ ਵਿੱਚ ਕੇਨਰਾ ਬੈਂਕ ਦਾ ਬਿਲਬੋਰਡ ਮੌਜੂਦ ਨਹੀਂ ਹੈ।

ਤਾਮਿਲ ਭਾਸ਼ਾ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਊਟੀ ਵਿੱਚ ਭਾਜਪਾ ਦੇ ਕੁਝ ਵਰਕਰਾਂ ਨੇ ਅਧਿਕਾਰੀਆਂ ਤੋਂ ਇਜਾਜ਼ਤ ਲਏ ਬਿਨਾਂ ਕਥਿਤ ਤੌਰ ‘ਤੇ ਨਗਰ ਨਿਗਮ ਦੀ ਜ਼ਮੀਨ ‘ਤੇ ਪਾਰਟੀ ਦਾ ਝੰਡਾ ਲਹਿਰਾਉਣ ਲਈ ਖੰਭਾ ਬਣਾਇਆ ਸੀ। ਬਾਅਦ ਵਿੱਚ ਇਸ ਝੰਡੇ ਨੂੰ ਨਗਰ ਪਾਲਿਕਾ ਮੁਲਾਜ਼ਮਾਂ ਅਤੇ ਪੁਲੀਸ ਵੱਲੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਊਟੀ ਸ਼ਹਿਰੀ ਪ੍ਰਧਾਨ ਪ੍ਰਵੀਨ ਦੀ ਅਗਵਾਈ ਹੇਠ ਏ.ਟੀ.ਸੀ. ਖੇਤਰ ਵਿੱਚ ਪ੍ਰਦਰਸ਼ਨ ਕੀਤਾ। ਰਿਪੋਰਟ ਵਿੱਚ ਭਾਜਪਾ ਆਗੂ ਪ੍ਰਵੀਨ ਦਾ ਬਿਆਨ ਵੀ ਮੌਜੂਦ ਹੈ।

ਕੇਨਰਾ ਬੈਂਕ ਨੂੰ ਕੈਨੇਡਾ ਸਮਝ ਬੈਠੇ ਭਾਜਪਾ ਵਰਕਰ
Courtesy: maalaimalar.com

ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਅਤੇ ਰਿਪੋਰਟ ਵਿੱਚ ਮੌਜੂਦ ਤਸਵੀਰ ਨੂੰ ਮਿਲਾਇਆ। ਅਸੀਂ ਦੇਖਿਆ ਕਿ ਦੋਵਾਂ ਤਸਵੀਰਾਂ ਵਿੱਚ ਸਭ ਕੁਝ ਇੱਕੋ ਜਿਹਾ ਹੈ, ਪਰ ਪੁਰਾਣੀ ਤਸਵੀਰ ਵਿੱਚ ਕੇਨਰਾ ਬੈਂਕ ਦਾ ਬਿਲਬੋਰਡ ਮੌਜੂਦ ਨਹੀਂ ਹੈ। ਇਸ ਦੌਰਾਨ ਅਸੀਂ ਦੇਖਿਆ ਕਿ ਵਾਇਰਲ ਤਸਵੀਰ ਵਿੱਚ ਕੇਨਰਾ ਬੈਂਕ ਨੂੰ ਛੱਡ ਕੇ ਬਾਕੀ ਸਾਰੇ ਬਿਲਬੋਰਡ ਅਸਲ ਤਸਵੀਰ ਵਾਂਗ ਧੁੰਦਲੇ ਨਜ਼ਰ ਆ ਰਹੇ ਹਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਬਾਅਦ, ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਨੀਲਗਿਰੀ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਚ ਮੋਹਨ ਰਾਜ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਸੀ। ਇਸ ਦੌਰਾਨ ਉਸਨੇ ਸਾਨੂੰ ਪ੍ਰਵੀਨ ਦਾ ਸੰਪਰਕ ਨੰਬਰ ਪ੍ਰਦਾਨ ਕੀਤਾ ਜੋ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਸੀ।

ਕੇਨਰਾ ਬੈਂਕ ਨੂੰ ਕੈਨੇਡਾ ਸਮਝ ਬੈਠੇ ਭਾਜਪਾ ਵਰਕਰ

ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਹ ਸਪਸ਼ਟ ਹੈ ਕਿ ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਸੀ ਅਤੇ ਅਸਲ ਤਸਵੀਰ ਸਾਲ 2020 ‘ਚ ਊਟੀ ‘ਚ ਹੋਏ ਪ੍ਰਦਰਸ਼ਨ ਦੀ ਹੈ।

ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ ਹਿੰਦੁਸਤਾਨ ਟਾਈਮਜ਼ ਦੁਆਰਾ 25 ਜਨਵਰੀ 2023 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਅਪਲੋਡ ਮਿਲੀ।

ਕੇਨਰਾ ਬੈਂਕ ਨੂੰ ਕੈਨੇਡਾ ਸਮਝ ਬੈਠੇ ਭਾਜਪਾ ਵਰਕਰ
Courtesy: Hindustan Times

ਰਿਪੋਰਟ ਮੁਤਾਬਕ ਅਖਿਲ ਭਾਰਤ ਹਿੰਦੂ ਮਹਾਸਭਾ (ABHM) ਦੇ ਕਾਰਕੁਨਾਂ ਨੇ ਬੁੱਧਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੇ ਖਿਲਾਫ ਆਗਰਾ ਦੇ ਇਕ ਸਿਨੇਮਾ ਹਾਲ ‘ਚ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਸਰਚ ਦੌਰਾਨ ਸਾਨੂੰ ਕੇਨਰਾ ਬੈਂਕ ਦੀ ਸ਼ਾਖਾ ਦੀ ਵਾਇਰਲ ਹੋ ਰਹੀ ਤਸਵੀਰ Financial Express ਦੁਆਰਾ ਸਾਲ 2022 ਦੇ ਵਿੱਚ ਅਪਲੋਡ ਮਿਲੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਐਡਿਟ ਕੀਤੀ ਗਈਆਂ ਹਨ। ਅਸਲ ਤਸਵੀਰਾਂ ਵਿੱਚ ਕੇਨਰਾ ਬੈਂਕ ਦਾ ਬਿਲਬੋਰਡ ਮੌਜੂਦ ਨਹੀਂ ਹੈ।

Result: False

Our Sources

Image from Tamil News Website
WA Conversation With Nilgiri BJP President
News Report published by Hindustan Times on January 25, 2023


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular