Coronavirus
Weekly Wrap: Corona vaccine ਲਗਵਾਉਣ ਤੋਂ 2 ਸਾਲ ਬਾਅਦ ਲੋਕਾਂ ਦੀ ਹੋ ਜਾਵੇਗੀ ਮੌਤ?
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਫ੍ਰੈਂਚ ਨੋਬਲ ਜੇਤੂ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦੇ ਹਵਾਲੇ ਤੋਂ ਦਾਅਵਾ ਵਾਇਰਲ ਹੋਇਆ ਕਿ ਕੋਰੋਨਾ ਵੈਕਸੀਨ (Corona vaccine) ਲਗਵਾਉਣ ਵਾਲੇ ਲੋਕਾਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

Corona ਦੇ ਦੌਰ ਵਿਚ ਕੁੱਤਿਆਂ ਨੇ ਨਦੀ ਕਿਨਾਰੇ ਮ੍ਰਿਤਕ ਦੇਹ ਨੂੰ ਨੋਚਿਆ?
ਸੋਸ਼ਲ ਮੀਡੀਆ ਤੇ ਨਦੀ ਦੇ ਕਿਨਾਰੇ ਤੇ ਇੱਕ ਕੁੱਤਾ ਨਰ ਕੰਕਾਲ ਵਿੱਚ ਬਦਲ ਚੁੱਕੀ ਲਾਸ਼ ਨੂੰ ਨੋਚਦੇ ਹੋਈ ਦਿਖਾਈ ਦੇ ਰਿਹਾ ਹੈ ਵਾਇਰਲ ਹੋ ਰਹੀ ਤਸਵੀਰ ਨੂੰ Corona ਦੇ ਦੌਰ ਦਾ ਦੱਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਜਾ ਰਹੀ ਹੈ। ਤਸਵੀਰ ਸਾਲਾਂ ਪੁਰਾਣੀ ਅਤੇ ਵਾਰਾਣਸੀ ਦੀ ਹੈ। ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਕੋਰੋਨਾ ਦੇ ਵਿਚ ਹੋ ਰਹੀ ਦੁਰਦਸ਼ਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ Coronavirus ਪਿਆਜ਼ ਅਤੇ ਨਮਕ ਨੂੰ ਖਾਣ ਨਾਲ ਠੀਕ ਹੋ ਜਾਵੇਗਾ?
ਸ਼ੋਸ਼ਲ ਮੀਡਿਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚਾ ਪਿਆਜ ਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰਨਾ ਵਾਇਰਸ (Coronavirus) ਠੀਕ ਹੋ ਜਾਂਦਾ ਹੈ ਅਤੇ ਇਹ ਘਰੇਲੂ ਇਲਾਜ ਕੋਰੋਨਾ ਦੇ ਟੈਸਟ ਨੂੰ ਨਕਾਰਾਤਮਕ ਕਰਾਰ ਕਰ ਦਿੰਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਕੱਚਾ ਪਿਆਜ਼ ਅਤੇ ਸੇਂਦਾ ਨਮਕ ਨੂੰ ਖਾਣ ਨਾਲ ਕੋਰੋਨਾਵਾਇਰਸ ਠੀਕ ਹੁੰਦਾ ਹੈ ਇਸ ਨੂੰ ਲੈ ਕੇ ਕੋਈ ਵੀ ਸਬੂਤ ਜਾਂ ਅਧਿਐਨ ਨਹੀਂ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸਾਬਕਾ ਪ੍ਰਧਾਨ ਮੰਤਰੀ ਨੇ PM Modi ਤੇ ਟਵੀਟ ਰਾਹੀਂ ਕੱਸਿਆ ਤੰਜ?
ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਟਵੀਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੰਝੂਆਂ ਨੂੰ ਮਗਰਮੱਛ ਦੇ ਹੰਝੂ ਦੱਸ ਰਹੇ ਹਨ। ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਜੀਐਮ ਸਿੰਘ ਕਾਹਲੋਂ ਨੇ ਇਸ ਟਵੀਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕਰਦਿਆਂ ਲਿਖਿਆ,”ਵਿਦਵਾਨ ਤੇ ਸੁਹਿਰਦ ਵਿਅਕਤੀ ਜਦ ਵੀ ਬੋਲਦੇ ਨੇ ਸਮਝਦਾਰੀ ਤੇ ਬਾਦਲੀਲ ਗੱਲ ਕਰਦੇ ਹਨ। ਲੋਕ ਮੁੱਦੇ ਉਠਾਉਂਦੇ ਹਨ ਉਹ ਪਾਗਲਾਂ ਵਾਂਗ ਸੰਘ ਨਹੀਂ ਪਾੜਦੇ। ਸਮਝਦਾਰ ਲਈ ਇਸ਼ਾਰਾ ਕਾਫ਼ੀ ਹੁੰਦਾ ਹੈ।” ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਟਵੀਟ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਹੀਂ ਕੀਤਾ ਹੈ। ਇਹ ਟਵੀਟ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਕ ਫੈਨ ਅਕਾਉਂਟ ਦੁਆਰਾ ਕੀਤਾ ਗਿਆ ਸੀ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸੋਸ਼ਲ ਮੀਡੀਆ ਤੇ ਨਹੀਂ ਹਨ।

New Zealand ਦੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹੱਕ ਵਿਚ ਪਾਏ ਕਾਲੇ ਕੱਪੜੇ?
ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇਕ ਕਾਲੇ ਰੰਗ ਦਾ ਹਵਾਈ ਜਹਾਜ਼ ਅਤੇ ਨਿਊਜ਼ੀਲੈਂਡ (New Zealand) ਦੀ ਪ੍ਰਧਾਨ ਮੰਤਰੀ ਜੈਸਿੰਡਾ ਐਰਡਰਨ ਨੂੰ ਕਾਲਾ ਸੂਟ ਪਾਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸਮਰਥਨ ਵਿੱਚ ਨਿਊਜ਼ੀਲੈਂਡ (New Zealand) ਦੀ ਪ੍ਰਧਾਨ ਮੰਤਰੀ ਨੇ ਕਾਲੇ ਕੱਪੜੇ ਪਾਏ ਅਤੇ ਜਹਾਜ਼ ਨੂੰ ਕਾਲਾ ਰੰਗ ਕਰਵਾਇਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਪੁਰਾਣੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਦਾ ਕਿਸਾਨੀ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੇ ਜਹਾਜ ਦੀ ਤਸਵੀਰ ਅਸਲ ਦੇ ਵਿਚ ਜਹਾਜ਼ ਦੇ ਇਕ ਐਨੀਮੇਟਿਡ ਡਿਜ਼ਾਈਨ ਵੀਡੀਓ ਕਲਿਪ ਦਾ ਸਕਰੀਨਸ਼ਾਟ ਹੈ।

Corona vaccine ਲਗਵਾਉਣ ਤੋਂ 2 ਸਾਲ ਬਾਅਦ ਲੋਕਾਂ ਦੀ ਹੋ ਜਾਵੇਗੀ ਮੌਤ?
ਸੋਸ਼ਲ ਮੀਡੀਆ ਤੇ ਫ੍ਰੈਂਚ ਨੋਬਲ ਜੇਤੂ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਨੇ ਕਿਹਾ ਹੈ ਕਿ ਵੈਕਸੀਨ ਸੁਰੱਖਿਅਤ ਨਹੀਂ ਹੈ ਅਤੇ ਟੀਕਾਕਰਨ ਕਾਰਨ ਨਵੇਂ ਵੇਰਿਅੰਟ ਪੈਦਾ ਹੋ ਰਹੇ ਹਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044