Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ਤੇ ਇਨ੍ਹੀਂ ਦਿਨੀਂ ਇਕ ਕਲਾਜ਼ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤਿੰਨ ਤਸਵੀਰਾਂ ਹਨ। ਇਕ ਤਸਵੀਰ ਦੇ ਵਿੱਚ ਹਰੇ ਰੰਗ ਦਾ ਕੀੜਾ ਦਿਖਾਈ ਦੇ ਰਿਹਾ ਹੈ ਜਦਕਿ ਦੂਜੀ ਤਸਵੀਰ ਵਿਚ ਦੋ ਲਾਸ਼ਾਂ ਅਤੇ ਤੀਜੀ ਤਸਵੀਰ ਦੇ ਵਿੱਚ ਇੱਕ ਮੋਬਾਇਲ ਦੀ ਸਕਰੀਨ ਤੇ ਮੈਸੇਜ ਲਿਖਿਆ ਹੋਇਆ ਹੈ। ਵਾਇਰਲ ਹੋ ਰਹੇ ਕੋਲਾਜ ਨੂੰ ਸ਼ੇਅਰ ਕਰ ਸ਼ੋਸਲ ਮੀਡੀਆ ਯੂਜ਼ਰ ਕੀੜੇ ਤੋਂ ਸਾਵਧਾਨ ਰਹਿਣ ਦੀ ਗੱਲ ਕਹਿ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕੀੜੇ ਦੀ ਕੱਟਣ ਤੋਂ ਤੁਰੰਤ ਬਾਅਦ ਮੌਤ ਹੋ ਜਾਂਦੀ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਫੇਸਬੁੱਕ ਪੇਜ ‘Desi Jatt’ ਨੇ ਵਾਇਰਲ ਕਲਾਜ ਨੂੰ ਸ਼ੇਅਰ ਕਰਦਿਆਂ ਲਿਖਿਆ,’ਖੇਤਾਂ ਦੇ ਵਿੱਚ ਆਇਆ ਜਹਿਰੀਲਾ ਕੀੜਾ। ਕਪਾਹ ਦੇ ਖੇਤ ਵਿੱਚ ਬੰਦਿਆਂ ਦੇ ਲੜ ਜਾਣ ਤੋਂ ਬਾਅਦ ਗਈ ਜਾਨ।’
ਅਸੀਂ ਪਾਇਆ ਕਿ ਫੇਸਬੁੱਕ ਤੋਂ ਇਲਾਵਾ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਕਲਾਜ ਵਿੱਚ ਮੌਜੂਦ ਤਸਵੀਰਾਂ ਦੀ ਪੜਤਾਲ ਸ਼ੁਰੂ ਕੀਤੀ। ਸਾਨੂੰ ਡੀਡੀ ਨਿਊਜ਼ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਇਕ ਟਵੀਟ ਮਿਲਿਆ। ਟਵੀਟ ਵਿਚ ਵਾਇਰਲ ਤਸਵੀਰ ਮੌਜੂਦ ਹੈ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਹਵਾਲੇ ਤੋਂ ਦਾਅਵੇ ਨੂੰ ਫ਼ਰਜ਼ੀ ਦੱਸਿਆ ਗਿਆ ਹੈ।
ਇਸ ਦੇ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਇਹ ਕੀੜਾ ਆਮ ਤੌਰ ਤੇ ਗੰਨੇ ਦੇ ਖੇਤਾਂ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਦੇ ਕੱਟਣ ਨਾਲ ਸਰੀਰ ਵਿੱਚ ਖੁਜਲੀ ਜਾਂ ਜਲਨ ਹੁੰਦੀ ਹੈ ਮੌਤ ਨਹੀਂ ਹੁੰਦੀ। ਡੀਡੀ ਨਿਊਜ਼ ਦੇ ਇਸ ਟਵੀਟ ਨੂੰ ਆਂਧਰਾ ਪ੍ਰਦੇਸ਼ ਸਰਕਾਰ ਦੇ ਅਧਿਕਾਰਿਕ ਫੈਕਟਚੈੱਕ ਟਵਿੱਟਰ ਹੈਂਡਲ ਨੇ ਵੀ ਰੀਟਵੀਟ ਕੀਤਾ।
ਇਸ ਤੋਂ ਇਲਾਵਾ ਸਾਨੂੰ Owlcation ਨਾਮਕ ਵੈੱਬਸਾਈਟ ਤੇ ਇਕ ਲੇਖ ਵੀ ਮਿਲਿਆ ਜਿਸ ਵਿਚ ਕੈਟਰਪਿੱਲਰ ਦੇ ਡੰਕ ਨਾਲ ਮਾਮੂਲੀ ਲੱਛਣ ਦਿਖਣ ਤੋਂ ਇਲਾਵਾ ਖ਼ਤਰਨਾਕ ਐਲਰਜੀ ਹੋਣ ਦੀ ਗੱਲ ਲਿਖੀ ਹੋਈ ਹੈ ਪਰ ਇਸ ਦੇ ਕੱਟਣ ਨਾਲ ਮੌਤ ਹੋਣ ਦਾ ਕਿਤੇ ਜ਼ਿਕਰ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਦੇ ਦੌਰਾਨ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਲਾਸ਼ਾਂ ਦੀ ਤਸਵੀਰਾਂ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਇੱਕ ਟਵਿੱਟਰ ਯੂਜ਼ਰ ਦੁਆਰਾ 13 ਸਤੰਬਰ 2022 ਨੂੰ ਕੀਤਾ ਗਿਆ ਇਕ ਟਵੀਟ ਮਿਲਿਆ। ਇਸ ਵਿਚ ਵਾਇਰਲ ਤਸਵੀਰਾਂ ਮੌਜੂਦ ਹਨ।
ਇਸ ਦੇ ਮੁਤਾਬਕ ਮਹਾਰਾਸ਼ਟਰ ਦੇ ਨਾਵੇਂ ਦੀ ਚਾਲੀਸਗਾਉਂ ਵਿਖੇ ਬਿਜਲੀ ਗਿਰਨ ਨਾਲ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ। ਪਿਤਾ ਦਾ ਨਾਮ ਸ਼ਿਵਾਜੀ ਚੌਹਾਨ ਅਤੇ ਮੁੰਡੇ ਦਾ ਨਾਮ ਵਿੱਕੀ ਚੌਹਾਨ ਦੱਸਿਆ ਗਿਆ ਹੈ। ਇਸ ਦੀ ਮਦਦ ਲੈਂਦੇ ਹੋਏ ਅਸੀਂ ਯੂ ਟਿਊਬ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਸੰਘਰਸ਼ ਨਿਊਜ਼ ਮਰਾਠੀ ਅਤੇ ਆਧਾਰ ਨਿਊਜ਼ ਦੇ ਯੂਟਿਊਬ ਚੈਨਲ ਤੇ ਅਪਲੋਡ ਹੋਇਆ ਵੀਡੀਓ ਮਿਲਿਆ। ਵੀਡੀਓ ਦੇ ਵਿਚ ਵਾਇਰਲ ਤਸਵੀਰ ਵਿੱਚ ਮੌਜੂਦ ਦ੍ਰਿਸ਼ ਨੂੰ ਦੇਖਿਆ ਜਾ ਸਕਦਾ ਹੈ। ਇਹ ਘਟਨਾ ਮਹਾਰਾਸ਼ਟਰ ਦੀ ਹੈ ਜਿੱਥੋਂ ਦੇ ਚਾਲੀਸਗਾਉਂ ਵਿਖੇ ਬਿਜਲੀ ਗਿਰਨ ਦੇ ਕਾਰਨ ਇਕ ਪਿਤਾ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ।
ਸਾਨੂੰ ਮਰਾਠੀ ਟਾਈਮਜ਼ ਦੀ ਇਕ ਰਿਪੋਰਟ ਵੀ ਮਿਲੀ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਪਿਤਾ ਅਤੇ ਪੁੱਤਰ ਦੀ ਮੌਤ ਬਿਜਲੀ ਗਿਰਨ ਤੋਂ ਹੋਈ ਹੈ। ਰਿਪੋਰਟ ਦੇ ਮੁਤਾਬਕ ਸ਼ਿਵਾਜੀ ਚੌਹਾਨ ਆਪਣੇ ਮੁੰਡੇ ਦੀਪਕ ਚੌਹਾਨ ਅਤੇ ਪਤਨੀ ਦੇ ਨਾਲ ਕਪਾਹ ਦੇ ਖੇਤ ਵਿੱਚ ਖਾਦ ਪਾਉਣ ਗਏ ਸਨ। ਇਸ ਵਿੱਚ ਅਚਾਨਕ ਮੀਂਹ ਸ਼ੁਰੂ ਹੋ ਗਿਆ ਅਤੇ ਇਹ ਤਿੰਨੋਂ ਇਕ ਪੇੜ ਦੇ ਨੀਚੇ ਖਡ਼੍ਹੇ ਹੋ ਗਏ। ਇਸ ਦੌਰਾਨ ਪੇੜ ਤੇ ਬਿਜਲੀ ਗਿਰਨ ਦੇ ਕਾਰਨ ਸ਼ਿਵਾਜੀ ਚੌਹਾਨ ਅਤੇ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਪਤਨੀ ਸੁਰੱਖਿਅਤ ਬਚ ਗਈ।
ਪੁਲਿਸ ਪ੍ਰਸ਼ਾਸਨ ਦੇ ਸਮੇਂ ਤੇ ਨਾ ਪਹੁੰਚਣ ਦੇ ਕਾਰਨ ਉੱਥੇ ਦੇ ਵਸਨੀਕਾਂ ਵਿਚ ਕਾਫੀ ਰੋਸ ਸੀ। ਲੋਕਾਂ ਨੇ ਲਾਸ਼ਾਂ ਨੂੰ ਖੁਦ ਗੰਦੇ ਤੇ ਚੁੱਕ ਕੇ ਐਂਬੂਲੈਂਸ ਤਕ ਪਹੁੰਚਾਇਆ। ਰਿਪੋਰਟ ਦੇ ਮੁਤਾਬਕ ਉੱਥੋਂ ਦੇ ਵਿਧਾਇਕ ਮੰਗੇਸ਼ ਚੌਹਾਨ ਨੇ ਮ੍ਰਿਤਕ ਦੇ ਪਰਿਵਾਰ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਮਹਾਰਾਸ਼ਟਰ ਦੇ ਚਾਲੀਸਗਾਉਂ ਵਿਖੇ ਬਿਜਲੀ ਗਿਰਨ ਦੇ ਕਾਰਨ ਪਿਤਾ ਅਤੇ ਉਸ ਦੇ ਪੁੱਤਰ ਦੀ ਹੋਈ ਮੌਤ ਦੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Our Sources
Tweet by DD News on September 16, 2022
Article Published by Owlcation
Tweet by @Ganesh51230717 on September 14, 2022
Video Uploaded by Youtube Channel संघर्ष मराठी न्यूज on September 14, 2022
Video Uploaded by Youtube Channel Aadhar News on September 14, 2022
Report Published by Maharashtra Times on September 09, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.