Claim
ਦ ਨਿਊਯਾਰਕ ਟਾਈਮਜ਼ ਨੇ ਪਹਿਲੇ ਪੰਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਰਤੀ ਦੀ ਆਖਰੀ, ਸਭ ਤੋਂ ਵਧੀਆ ਉਮੀਦ ਦੱਸਿਆ।
Fact
ਨਿਊਯਾਰਕ ਟਾਈਮਜ਼ ਨੇ ਆਪਣੇ ਪਹਿਲੇ ਪੰਨੇ ‘ਤੇ ਨਰਿੰਦਰ ਮੋਦੀ ਬਾਰੇ ਕੋਈ ਖਬਰ ਨਹੀਂ ਛਾਪੀ ਹੈ। NYT ਦੀ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ।
‘ਦ ਨਿਊਯਾਰਕ ਟਾਈਮਜ਼’ ਦੇ ਪਹਿਲੇ ਪੰਨੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਹਾਣੀ ਦਿਖਾਉਣ ਦਾ ਦਾਅਵਾ ਕਰਨ ਵਾਲੀ ਇੱਕ ਵਾਇਰਲ ਤਸਵੀਰ ਇਸ ਦਾਅਵੇ ਨਾਲ ਵਾਇਰਲ ਹੋ ਰਹੀ ਹੈ ਕਿ ਪ੍ਰਕਾਸ਼ਨ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ “ਧਰਤੀ ਦੀ ਆਖਰੀ, ਸਭ ਤੋਂ ਵਧੀਆ ਉਮੀਦ” ਦੱਸਿਆ ਹੈ।
ਇਹ ਦਾਅਵਾ ਪਹਿਲਾਂ ਵੀ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁਕਿਆ ਹੈ। ਇਸ ਦਾਅਵੇ ਨੂੰ ਪਹਿਲਾਂ ਵੀ Newschecker English ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਯਾਤਰਾ ਲਈ ਨਿਊਯਾਰਕ ਪਹੁੰਚੇ ਹਨ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਆਪਣੇ ਚਾਰ ਰੋਜ਼ਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੰਯੁਕਤ ਤਰਾਸ਼ਟਰ ਮੁੱਖ ਦਫ਼ਤਰ ਵਿੱਚ ਕੌਮਾਂਤਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ ਅਤੇ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਦੁਵੱਲੀ ਗੱਲਬਾਤ ਕਰਨਗੇ। ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ।
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਵਿੱਚ ਜ਼ਿਕਰ ਕੀਤੇ ਲੇਖ ਨੂੰ ਲੱਭਣ ਲਈ ਕੀਵਰਡ ਦੀ ਮਦਦ ਨਾਲ ਖੋਜ ਕੀਤੀ ਪਰ ਸਾਨੂੰ NYT ਦੀ ਵੈਬਸਾਈਟ ‘ਤੇ ਅਜਿਹਾ ਕੋਈ ਲੇਖ ਨਹੀਂ ਮਿਲਿਆ।

ਇਸ ਤੋਂ ਇਲਾਵਾ 26 ਸਤੰਬਰ ਨੂੰ ਅਖ਼ਬਾਰ ਦੇ ਪਹਿਲੇ ਪੰਨੇ ‘ਤੇ ਪੀਐਮ ਮੋਦੀ ਬਾਰੇ ਕੋਈ ਖ਼ਬਰ ਨਹੀਂ ਸੀ। 26 ਸਿਤੰਬਰ ਦੇ ਅਖਬਾਰ ਦਾ ਆਰਕਾਈਵ ਇਥੇ ਦੇਖ ਸਕਦੇ ਹੋ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਇਹ ਵੀ ਪਾਇਆ ਕਿ ਵਾਇਰਲ ਕਲਿੱਪਿੰਗ ਵਿੱਚ ਸਿਤੰਬਰ ਦੇ ਸਪੈਲਿੰਗ ਗਲਤ ਹਨ। ਵਾਇਰਲ ਕਲਿਪਿੰਗ ਵਿੱਚ SETPEMBER ਲਿਖਿਆ ਗਿਆ ਹੈ। ਇਸ ਤੋਂ ਇਲਾਵਾ, ਵਾਇਰਲ ਤਸਵੀਰ ਵਿੱਚ NYT ਦੇ ਐਤਵਾਰ ਐਡੀਸ਼ਨ ਦੀ ਕੀਮਤ ਦੋ ਡਾਲਰ ਅਤੇ ਪੰਜਾਹ ਸੈਂਟ ਦੱਸੀ ਗਈ ਹੈ ਜਦੋਂ ਕਿ ਇਹ ਛੇ ਡਾਲਰ ਹੋਣੀ ਚਾਹੀਦੀ ਹੈ।

ਅਸੀਂ ਗੂਗਲ ‘ਤੇ ਵਾਇਰਲ ਤਸਵੀਰ ਦੀ ਰਿਵਰਸ ਇਮੇਜ ਵੀ ਮਦਦ ਨਾਲ ਸਰਚ ਕੀਤੀ ਅਤੇ ਪਾਇਆ ਕਿ ਪੀਐਮ ਮੋਦੀ ਦੀ ਤਸਵੀਰ ਉਨ੍ਹਾਂ ਦੀ ਵੈਬਸਾਈਟ ‘ਤੇ ਸ਼ੇਅਰ ਕੀਤੀ ਗਈ ਸੀ।

ਇਸ ਤੋਂ ਇਲਾਵਾ, ਨਿਊਯਾਰਕ ਟਾਈਮਜ਼ ਨੇ ਟਵੀਟ ਕਰ ਸਪੱਸ਼ਟ ਕੀਤਾ ਸੀ ਕਿ ਇਹ ਤਸਵੀਰ ਫਰਜ਼ੀ ਹੈ।
Conclusion
ਨਿਊਯਾਰਕ ਟਾਈਮਜ਼ ਨੇ ਆਪਣੇ ਪਹਿਲੇ ਪੰਨੇ ‘ਤੇ ਨਰਿੰਦਰ ਮੋਦੀ ਬਾਰੇ ਕੋਈ ਖਬਰ ਨਹੀਂ ਛਾਪੀ ਹੈ। NYT ਦੀ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ।
Result: False
Our Sources
Archive of the New York Times front page, Dated 26th September
Photography of PM Modi, first in his official website
Tweet by New York Times, Dated September 29, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ