ਬੁੱਧਵਾਰ, ਅਪ੍ਰੈਲ 24, 2024
ਬੁੱਧਵਾਰ, ਅਪ੍ਰੈਲ 24, 2024

HomeFact CheckViralWeekly Wrap: ਕੀ Time Magazine ਨੇ ਕਵਰ ਪੇਜ਼ ਤੇ ਕੀਤਾ ਕਿਸਾਨਾਂ ਦੀ...

Weekly Wrap: ਕੀ Time Magazine ਨੇ ਕਵਰ ਪੇਜ਼ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਜਿਸ ਮੁਤਾਬਕ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ Time Magazine ਨੇ ਕਿਸਾਨਾਂ ਦੀ ਜਿੱਤ ਨੂੰ ਆਪਣੀ ਮੈਗਜ਼ੀਨ ਦੇ ਕਵਰ ਪੇਜ ‘ਚ ਸ਼ਾਮਿਲ ਕੀਤਾ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ Time Magazine ਨੇ ਕਵਰ ਪੇਜ਼ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ

ਕੀ ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ?

ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਂ ਦਾ ਗੋਬਰ ਖਾਣ ਵਾਲੇ ਡਾ. ਮਨੋਜ ਮਿੱਤਲ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਭਰਤੀ ਹੋਏ। ਸੋਸ਼ਲ ਮੀਡੀਆ ਤੇ ਡਾ ਮਨੋਜ ਮਿੱਤਲ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਡਾ ਮਨੋਜ ਮਿੱਤਲ ਪੂਰੀ ਤਰ੍ਹਾਂ ਸਿਹਤ ਮੰਦ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੀ Time Magazine ਨੇ ਕਵਰ ਪੇਜ਼ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ

ਕੀ Sukhbir Badal ਅਤੇ Ravikaran Kahlon ਨੇ ਪੈਰਾਂ ਵਿਚ ਪਾਏ ਵੱਖਰੇ ਵੱਖਰੇ ਜੁੱਤੇ?

ਸੋਸ਼ਲ ਮੀਡਿਆ ਤੇ ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਰਵੀਕਰਨ ਕਾਹਲੋਂ ਨੇ ਪੈਰਾਂ ਵਿੱਚ ਅਲੱਗ ਅਲੱਗ ਜੁੱਤੇ ਪਾਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਦੇ ਵਿੱਚ ਰਵੀਕਰਨ ਸਿੰਘ ਕਾਹਲੋਂ ਅਤੇ ਸੁਖਬੀਰ ਸਿੰਘ ਬਾਦਲ ਨੇ ਇਕ ਤਰ੍ਹਾਂ ਦੇ ਜੁੱਤੇ ਪਾਏ ਹੋਏ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ Time Magazine ਨੇ ਕਵਰ ਪੇਜ਼ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ

ਕੀ Time Magazine ਨੇ ਕਵਰ ਪੇਜ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ?

ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ Time Magazine ਨੇ ਕਿਸਾਨਾਂ ਦੀ ਜਿੱਤ ਨੂੰ ਕਵਰ ਪੇਜ ਤੇ ਲਗਾਇਆ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। Time ਮੈਗਜ਼ੀਨ ਨੇ ਉਦਯੋਗਪਤੀ ਅਤ ਟੇਸਲਾ ਮੋਟਰਸ ਕੰਪਨੀ ਦੇ ਮਾਲਕ ਏਲਨ ਮਸਕ ਦੀ ਤਸਵੀਰ ‘ਪਰਸਨ ਆਫ ਦ ਯੀਅਰ’ ਵਜੋਂ ਦਸੰਬਰ ਮਹੀਨੇ ਦੇ ਅੰਕ ਵਿੱਚ ਛਾਪੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੀ Time Magazine ਨੇ ਕਵਰ ਪੇਜ਼ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ

ਕੀ ਪੰਜਾਬੀ ਗਾਇਕ Babbu Mann ਕਾਂਗਰਸ ਪਾਰਟੀ ਦੇ ਨਾਲ ਹਨ?

ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਬੱਬੂ ਮਾਨ ਵੀ ਕਾਂਗਰਸ ਪਾਰਟੀ ਦੇ ਨਾਲ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸਾਲ 2017 ਦੀ ਹੈ ਜਦੋਂ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਆਨਲਾਈਨ ਅਤੇ ਰੈਡੀਮੇਡ ਗਾਰਮੈਂਟ ਸਟੋਰ ਨੂੰ ਲਾਂਚ ਕੀਤਾ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕੀ Time Magazine ਨੇ ਕਵਰ ਪੇਜ਼ ਤੇ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ

ਕੀ Bhagwant Mann ਨੇ ਡੇਰਾ ਸਿਰਸਾ ਨੂੰ ਲੈ ਕੇ ਦਿੱਤਾ ਇਹ ਬਿਆਨ?

ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬਿਆਨ ਦਿੱਤਾ ਕਿ ਡੇਰਾ ਸੱਚਾ ਸੌਦਾ ਸਿਰਸਾ ਸਭ ਦੇ ਲਈ ਸਤਿਕਾਰਯੋਗ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ ਜਿਸਨੂੰ ਫੋਟੋਸ਼ੋਪ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular