Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕਿਸਾਨ ਆਰਡੀਨੈਂਸ ਬਿੱਲ ਦੇ ਖਿਲਾਫ ਦਿੱਲੀ ਹਰਿਆਣਾ ਬਾਰਡਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁਮਰਾਹਕੁਨ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਐਕਟਰ ਨਗਮਾ ਨੇ ਇੱਕ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਅਡਾਨੀ ਗਰੁੱਪ ਨੇ ਹੁਣ ਭਾਰਤੀ ਰੇਲਵੇ ਦੀ ਕਮਾਨ ਵੀ ਆਪਣੇ ਹੱਥ ਵਿੱਚ ਲੈ ਲਈ ਹੈ। ਵੀਡੀਓ ਵਿੱਚ ਭਾਰਤੀ ਰੇਲ ਦੇ ਡੱਬੇ ਤੇ ਅਡਾਨੀ ਗਰੁੱਪ ਕੰਪਨੀ ਦੇ ਪ੍ਰੋਡਕਟ ਦਾ ਵਿਗਿਆਪਨ ਦੇਖਿਆ ਜਾ ਸਕਦਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਸਇਆ ਕਿ ਕਾਂਗਰਸ ਲੀਡਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਵੀਡੀਓ ਨੂੰ ਆਪਣੇ ਫ਼ੇਸਬੁੱਕ ਹੈਂਡਲ ਤੇ ਸ਼ੇਅਰ ਕੀਤਾ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਨੂੰ ਗੂਗਲ ਤੇ ਰਿਵਰਸ ਇਮੇਜ ਸਰਚ ਰਾਹੀਂ ਖੋਜਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਨਾਲ ਮੇਲ ਖਾਂਦੀ ਇਕ ਤਸਵੀਰ Financial Express ਨਾਮ ਦੀ ਵੈੱਬਸਾਈਟ ਤੇ 20 ਮਾਰਚ ਸਾਲ 2020 ਨੂੰ ਛਪੇ ਇਕ ਲੇਖ ਵਿਚ ਮਿਲੀ।
ਜਾਣਕਾਰੀ ਦੇ ਮੁਤਾਬਕ ਭਾਰਤੀ ਰੇਲਵੇ ਤੇ ਵੜੋਦਰਾ ਡਿਵੀਜ਼ਨ ਨੇ ਨੇ ਆਪਣਾ ਮਾਲੀਆ ਸਾਧਨ ਵਧਾਉਣ ਦੇ ਲਈ ਲੋਕੋਮੋਟਿਵ ਬ੍ਰਾਂਡਿੰਗ ਦਾ ਇਸਤੇਮਾਲ ਕੀਤਾ ਹੈ। ਲੋਕੋਮੋਟਿਵ ਬ੍ਰਾਂਡਿੰਗ ਦੇ ਵਿੱਚ ਰੇਲਵੇ ਆਪਣਾ ਮਾਲੀਆ ਵਧਾਉਣ ਦੇ ਲਈ ਕੰਪਨੀਆਂ ਦਾ ਵਿਗਿਆਪਨ ਕਰਦੀ ਹੈ। ਦੱਸ ਦਈਏ ਕਿ ਲੋਕੋਮੋਟਿਵ ਬ੍ਰਾਂਡਿੰਗ NFR ਸਕੀਮ ਦਾ ਹਿੱਸਾ ਹੈ ਜਿਸ ਦੇ ਅਧਿਅਕਸ਼ ਰੇਲਵੇ ਮੰਤਰੀ ਪਿਊਸ਼ ਗੋਇਲ ਹਨ।
ਪੜਤਾਲ ਦੇ ਦੌਰਾਨ ਸਾਨੂੰ ਦ ਪ੍ਰਿੰਟ ਦੀ ਵੈੱਬਸਾਈਟ ਤੇ ਹਾਲ ਹੀ ਵਿਚ ਛਪਿਆ ਇੱਕ ਲੇਖ ਮਿਲਿਆ। ਲੇਖਕ ਤੇ ਵਿਚ ਵਾਇਰਲ ਵੀਡੀਓ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਵੀਡੀਓ ਨੂੰ ਗਲਤ ਦਾਅਵੇ ਦਿਲਾ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਨੂੰ ਟਵਿੱਟਰ ਤੇ 9 ਜਨਵਰੀ 2020 ਨੂੰ ਰੇਲ ਮੰਤਰਾਲੇ ਦੁਆਰਾ ਕੀਤਾ ਇੱਕ ਟਵੀਟ ਮਿਲਿਆ ਜਿੱਥੇ ਰੇਲ ਮੰਤਰਾਲੇ ਨੇ ਲੋਕੋਮੋਟਿਵ ਬ੍ਰਾਂਡਿੰਗ ਦੀ ਕਈ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਰੇਲ ਇੰਜਣ ਤੇ ਕਈ ਕੰਪਨੀਆਂ ਦਾ ਵਿਗਿਆਪਨ ਮੌਜੂਦ ਹੈ।
ਪੜਤਾਲ ਦੇ ਦੌਰਾਨ ਸਾਨੂੰ ਕੁਨੈਕਟ ਗੁਜਰਾਤ ਨਾਮ ਦੀ ਵੈੱਬਸਾਈਟ ਤੇ ਫਰਵਰੀ ਸਾਲ 2020 ਨੂੰ ਛਪਿਆ ਇੱਕ ਲੇਖ ਮਿਲਿਆ ਜਿਸ ਵਿਚ ਵਾਇਰਲ ਵੀਡੀਓ ਨਾਲ ਸਬੰਧਿਤ ਕੁਝ ਜਾਣਕਾਰੀ ਦਿੱਤੀ ਗਈ ਸੀ। ਲੇਖ ਦੇ ਮੁਤਾਬਕ ਫੋਰਚੂਨ ਬਰਾਂਡ ਦੀ ਪਹਿਲੀ ਲੋਕੋਮੋਟਿਵ ਬ੍ਰਾਂਡਿੰਗ ਵੜੋਦਰਾ ਸਟੇਸ਼ਨ ਤੋਂ ਵੜੋਦਰਾ ਡਿਵੀਜ਼ਨ ਦਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਹੋਈ ਸੀ।
ਸਾਡੇ ਜਾਣ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਦਾ ਸਬੰਧ ਕਿਸਾਨ ਅੰਦੋਲਨ ਦੇ ਨਾਲ ਨਹੀਂ ਹੈ ਅਤੇ ਨਾ ਹੀ ਅਡਾਨੀ ਗਰੁੱਪ ਨੇ ਭਾਰਤੀ ਰੇਲਵੇ ਨੂੰ ਖਰੀਦਿਆ ਹੈ ਦਰਅਸਲ ਭਾਰਤੀ ਰੇਲਵੇ NFR ਸਕੀਮ ਦੇ ਹੇਠਾਂ ਲੋਕੋਮੋਟਿਵ ਬ੍ਰਾਂਡਿੰਗ ਦੇ ਮਾਧਿਅਮ ਰਾਹੀਂ ਕੰਪਨੀਆਂ ਦਾ ਵਿਗਿਆਪਨ ਕਰ ਰਹੀ ਹੈ।
https://twitter.com/RailMinIndia/status/1215314414372446209
https://connectgujarat.com/locomotive-engine-with-fortune-branding-flagged-off-at-vadodara/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
December 3, 2020
Shaminder Singh
December 4, 2020
Shaminder Singh
December 8, 2020