Authors
Claim
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਹੈਦਰਾਬਾਦ ਵਿਖੇ ਆਲ ਇੰਡੀਆ ਮਜਲਿਸ ਏ ਇਤੇਹਾਦਲ ਮੁਸਲਿਮ ਦੇ ਵਰਕਰ ਵੋਟਾਂ ਦੀ ਧਾਂਧਲੀ ਕਰ ਰਹੇ ਹਨ। ਵੀਡੀਓ ਦੇ ਵਿੱਚ ਇੱਕ ਵਿਅਕਤੀ ਨੂੰ ਪੋਲਿੰਗ ਬੂਥ ਤੇ ਵੋਟ ਕਰਦਿਆਂ ਦੇਖਿਆ ਜਾ ਸਕਦਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਦੇ ਵਿੱਚ ਵੰਡ ਕੇਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵਾਇਰਲ ਵੀਡੀਓ ਸੀਪੀਆਈਐਮ ਵੈਸਟ ਬੰਗਾਲ ਦੇ ਫੇਸਬੁੱਕ ਪੇਜ ਤੇ ਸਾਲ 2022 ਦੇ ਵਿੱਚ ਅਪਲੋਡ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਵੀਡੀਓ ਦੇ ਨਾਲ ਦਿੱਤੇ ਕਿ ਕੈਪਟਨ ਵਿੱਚ ਲਿਖਿਆ ਸੀ,” ਬੰਗਾਲ ਦੇ ਮਿਊਨਸੀਪਲ ਕਮੇਟੀ ਦੀ ਵੀਡੀਓ ਨੂੰ ਸ਼ੇਅਰ ਕਰੋ।”
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਲੈਂਸ ਤੇ ਕੁਝ ਹੋਰ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਐਡੀਟਰ ਜੀ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਿਕ ਕਥਿਤ ਤੌਰ ਤੇ ਫਰਜ਼ੀ ਵੋਟਿੰਗ ਦੀ ਵੀਡੀਓ ਪੱਛਮ ਬੰਗਾਲ ਮਿਊਨਸੀਪਲ ਚੋਣਾਂ ਦੌਰਾਨ ਵਾਰਡ ਨੰਬਰ 33 ਦੇ ਬੂਥ ਨੰਬਰ 108 ਤੋਂ ਵਾਇਰਲ ਹੋਈ ਹੈ।
ਅਸੀਂ ਕੁਝ ਹੋਰ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਮੀਡੀਆ ਅਦਾਰਾ ਆਰੋਹੀ ਨਿਊਜ਼ ਦੀ ਫਰਵਰੀ 27 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਵਾਇਰਲ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ,”ਸਾਊਥ ਦਮ ਦਮ ਦੇ ਬੂਥ ਨੰਬਰ 108 ਵਿਖੇ ਕਥਿਤ ਫਰਜ਼ੀ ਵੋਟਿੰਗ ਦੀ ਵੀਡੀਓ ਵਾਇਰਲ।”
ਟੀਵੀ 9 ਬਾਂਗਲਾ ਦੀ ਰਿਪੋਰਟ ਦੇ ਮੁਤਾਬਕ,” ਵਾਰਡ ਨੰਬਰ 33 ਸਾਊਥ ਦਮਦਮ ਮਿਊਨਸੀਪਲ ਚੋਣਾਂ ਦੀ ਵੋਟਿੰਗ ਲੇਕ ਵਿਊ ਸਕੂਲ ਵਿੱਚ ਹੋ ਰਹੀ ਹੈ। ਏਜੰਟ ਨੇ ਵੋਟਰਾਂ ਨੂੰ ਰੋ ਕੇ ਖੁਦ ਈਵੀਐਮ ਦਾ ਬਟਨ ਪ੍ਰੈਸ ਕੀਤਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਇਹ ਵੀਡੀਓ ਵੈਸਟ ਬੰਗਾਲ ਦੀ ਹੈ। ਇਸ ਵੀਡੀਓ ਦਾ ਹਾਲ ਹੀ ਆ ਲੋਕ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।
Result: False
Sources
Facebook Post By @wbcpm, Dated February 27, 2022
Report By Editorji, Dated February 27, 2022
YouTube Video By Aarohi News, Dated February 27, 2022
YouTube Video By TV9 Bangla, Dated February 27, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।