ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact Checkਕੀ ਪ੍ਰਧਾਨ ਮੰਤਰੀ ਮੋਦੀ ਨੇ ਅਡਾਨੀ ਦੀ ਪਤਨੀ ਨੂੰ ਕੀਤਾ ਸਲਾਮ? ਫਰਜ਼ੀ...

ਕੀ ਪ੍ਰਧਾਨ ਮੰਤਰੀ ਮੋਦੀ ਨੇ ਅਡਾਨੀ ਦੀ ਪਤਨੀ ਨੂੰ ਕੀਤਾ ਸਲਾਮ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਔਰਤ ਨੂੰ ਝੁਕ ਕੇ ਸਲਾਮ ਕਰ ਰਹੇ ਹਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਚ ਦਿਖਾਈ ਦੇ ਰਹੀ ਔਰਤ ਉਦਯੋਗਪਤੀ ਅਡਾਨੀ ਦੀ ਪਤਨੀ ਹਨ।

ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਸੰਦੇਸ਼ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਕ ਔਰਤ ਨੂੰ ਝੁਕ ਕੇ ਸਲਾਮ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਉਦਯੋਗਪਤੀ ਅਡਾਨੀ ਦੀ ਪਤਨੀ ਹਨ।


Fact check/Verification

 
 ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ। ਜਾਂਚ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਵਾਰੇ ਹੋਰ ਹੀ ਤਸਵੀਰ ਤਕਰੀਬਨ 5 ਸਾਲ ਪੁਰਾਣੀ ਹੈ। ਤੁਸੀਂ ਨੂੰ ਸਾਲ 2015 ਦੇ ਵਿੱਚ ਇੱਕ ਐੱਨਜੀਓ ਨੇ ਈਵੈਂਟ ਦੇ ਦੌਰਾਨ ਖਿੱਚਿਆ ਸੀ।

ਵਾਇਰਲ ਹੋਈ ਤਸਵੀਰ ਤੇ ਵੀ ਦਿਖਾਈ ਦੇ ਰਹੀ ਔਰਤ ਦੇ ਬਾਰੇ ਵਿਚ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਉਦਯੋਗਪਤੀ  ਅਡਾਨੀ ਦੀ ਪਤਨੀ ਨਹੀਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦਿਖਾਈ ਦੇ ਰਹੀ ਔਰਤ ਦੀਪਿਕਾ ਮੰਡਾਲ ਹਨ।

ਦੀਪਿਕਾ ਦਿੱਲੀ ਦੀ ਰਹਿਣ ਵਾਲੀ ਹਨ ਅਤੇ ਉਹ ਦਿੱਲੀ ਦੇ ਵਿੱਚ ਇੱਕ ਐੱਨਜੀਓ ਦਿਵਿਆ ਜੋਤੀ ਕਲਚਰਲ ਆਰਗਨਾਈਜੇਸ਼ਨ ਐਂਡ ਵੈੱਲਫੇਅਰ ਸੋਸਾਇਟੀ ਦੇ ਨਾਲ ਸਾਲ 2003 ਤੋਂ ਜੁੜੇ ਹਨ। ਇਸ ਐਨਜੀਓ ਦੇ ਵਿੱਚ ਦੀਪਿਕਾ ਚੀਫ਼ ਫ਼ੰਕਸ਼ਨਰੀ ਅਫ਼ਸਰ ਦੇ ਤੌਰ ਉੱਤੇ ਕੰਮ ਕਰਦੀ ਹਨ। ਇਹ ਐੱਨਜੀਓ ਦਿੱਲੀ, ਮਹਾਰਾਸ਼ਟਰ ਅਤੇ ਵੈਸਟ ਬੰਗਾਲ ਸਮੇਤ ਕਈ ਹੋਰ ਰਾਜਾਂ ਵਿੱਚ ਵੀ ਸਥਾਪਿਤ ਹਨ। 

ਆਖ਼ਿਰ ਦੇ ਵਿੱਚ ਅਸੀਂ ਗੌਤਮ ਅਡਾਨੀ ਦੀ ਪਤਨੀ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨ ਦਿੱਲੀ ਕੁਝ ਕੀ ਵਰਡ ਦੀ ਮੱਦਦ ਨਾਲ ਗੂਗਲ ਉੱਤੇ ਸਰਚ ਕੀਤਾ ਜਿਸ ਤੋਂ ਸਾਨੂੰ ਪਤਾ ਚੱਲਿਆ ਕਿ ਗੌਤਮ ਅਡਾਨੀ ਦੀ ਪਤਨੀ ਦਾ ਨਾਮ ਪ੍ਰੀਤੀ ਹੈ। ਪ੍ਰੀਤੀ, ਅਡਾਨੀ ਫਾਊਂਡੇਸ਼ਨ ਦੀ ਮੈਨੇਜਿੰਗ ਟਰੱਸਟੀ ਦੇ ਤੌਰ ਉੱਤੇ ਕੰਮ ਕਰਦੇ ਹਨ ਅਤੇ ਪ੍ਰੀਤੀ ਵੀ ਕਈ ਐੱਨਜੀਓ ਦੇ ਨਾਲ ਜੁੜੇ ਹੋਏ ਹਨ। ਉਹ ਖ਼ਾਸ ਤੌਰ ਉੱਤੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੀ ਐਨਜੀਓ ਦੇ ਨਾਲ ਕੰਮ ਕਰਦੇ ਹਨ।

Conclusion 

ਸਾਡੀ ਜੰਗ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਾਂ ਗੌਤਮ ਅਡਾਨੀ ਦੀ ਪਤਨੀ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਦੀਪਿਕਾ ਮੰਡਾਲ ਹਨ।

Result: Partly False

Sources


Amar ujala – https://www.amarujala.com/photo-gallery/delhi-ncr/pm-narendra-modi-greeting-deepika-mandal


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular