ਵੀਰਵਾਰ, ਅਪ੍ਰੈਲ 15, 2021
ਵੀਰਵਾਰ, ਅਪ੍ਰੈਲ 15, 2021
HomeFact Checksਕੀ ਸੁੰਨੀ ਵਕਫ ਬੋਰਡ ਨੇ ਪੰਜ ਏਕੜ ਜ਼ਮੀਨ ਤੇ ਬਾਬਰੀ ਹਸਪਤਾਲ ਬਣਾਉਣ...

ਕੀ ਸੁੰਨੀ ਵਕਫ ਬੋਰਡ ਨੇ ਪੰਜ ਏਕੜ ਜ਼ਮੀਨ ਤੇ ਬਾਬਰੀ ਹਸਪਤਾਲ ਬਣਾਉਣ ਦਾ ਕੀਤਾ ਐਲਾਨ?

ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁੰਨੀ ਵਕਫ ਬੋਰਡ ਨੇ ਅਯੋਧਿਆ ਵਿੱਚ ਮਿਲੀ ਪੰਜ ਏਕੜ ਜ਼ਮੀਨ ਦੇ ਉੱਤੇ ਬਾਬਰੀ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਇਹ ਤਸਵੀਰ ਉਸ ਹਸਪਤਾਲ ਦਾ ਡਿਜ਼ਾਈਨ ਹੈ।


Fact Check/Verification

ਅਯੋਧਿਆ ਵਿੱਚ ਰਾਮ ਮੰਦਿਰ ਤੇ ਭੂਮੀ ਪੂਜਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁੰਨੀ ਵਕਫ ਬੋਰਡ ਨੇ ਅਯੋਧਿਆ ਵਿੱਚ ਮਿਲੀ ਪੰਜ ਏਕੜ ਜ਼ਮੀਨ ਦੇ ਉੱਤੇ ਬਾਬਰੀ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਇਹ ਤਸਵੀਰ ਉਸ ਹਸਪਤਾਲ ਦਾ ਡਿਜ਼ਾਈਨ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਕਈ ਯੂਜ਼ਰਾਂ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਿਸ ਵਿੱਚ ਹਸਪਤਾਲ ਦੇ ਉੱਤੇ ਬਾਬਰੀ ਹਸਪਤਾਲ ਲਿਖਿਆ ਹੋਇਆ ਹੈ।

ਇੱਕ ਫੇਸਬੁੱਕ ਪੇਜ ਭਗਵੰਤ ਮਾਨ ਦੇ ਫੈਨ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਅਯੋਧਿਆ ਚ ਬਣੇਗਾ ਬਾਬਰੀ ਹਸਪਤਾਲ – ਸੁੰਨੀ ਵਕਫ਼ ਬੋਰਡ। ਸੁਪਰੀਮ ਕੋਰਟ ਨੇ ਜੋ ਪੰਜ ਏਕੜ ਜ਼ਮੀਨ ਬਾਬਰੀ ਮਸਜਿਦ ਲਈ ਦਿੱਤੀ ਸੀ,ਸੁੰਨੀ ਵਕਫ ਬੋਰਡ ਨੇ ਵਧੀਆ ਫੈਸਲਾ ਲੈਂਦੀਆਂ ਉਸਤੇ ਬਾਬਰੀ ਮਸਜਿਦ ਦੇ ਨਾਲ ਨਾਲ ਇੱਕ ਚੈਰੀਟੇਬਲ ਹਸਪਤਾਲ ਬਣਾਉਣ ਦਾ ਵੀ ਐਲਾਨ ਕੀਤਾ ਹੈ ਜੋ ਕਿ  ਏਮਜ਼ ਦੇ ਬਰਾਬਰ ਦੀਆਂ ਸਿਹਤ ਸਹੂਲਤਾਂ ਮੁਫ਼ਤ ਵਿੱਚ ਦੇਵੇਗਾ।ਸੂਤਰਾਂ ਮੁਤਾਬਕ ਮਸ਼ਹੂਰ ਡਾਕਟਰ ਕਫੀਲ ਖਾਨ ਨੂੰ ਇਸ ਹਸਪਤਾਲ ਦਾ ਐਡਮਿਨਿਸਟ੍ਰੇਟਿਰ ਬਣਾਇਆ ਜਾ ਸਕਦਾ ਹੈ, ਇਸ ਹਸਪਤਾਲ ਦਾ ਇੱਕ ਪੂਰਾ ਫਲੋਰ ਬਚਿਆਂ ਲਈ ਰਾਖਵਾਂ ਹੋਵੇਗਾ। ਜਿਸ ਵਿੱਚ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ਼ ਹੋਵੇਗਾ।’

https://www.facebook.com/fanbhagwantmann/posts/158996699097389

ਅਸੀਂ ਸੋਸ਼ਲ ਮੀਡੀਆ  ਤੇ ਵਾਇਰਲ ਹੋ ਰਹੇ  ਦਾਅਵੇ ਅਤੇ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸੁੰਨੀ ਵੱਖ ਬੋਰਡ ਦੇ ਚੀਫ ਅਫਸਰ ਸੱਯਦ ਮੁਹੰਮਦ ਸ਼ੋਇਬ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੋਰਡ ਬਾਬਰੀ ਹਸਪਤਾਲ ਬਣਾਉਣ ਜਾ ਰਿਹਾ ਹੈ ਜਿਸ ਦੇ ਡਾਇਰੈਕਟਰ ਡਾਕਟਰ ਕਫਿਲ ਖਾਨ ਹੋਣਗੇ ਨੂੰ ਫਰਜ਼ੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬੋਰਡ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਬੋਰਡ ਨੇ ਉਸਾਰੀ ਨੂੰ ਲੈ ਕੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ।ਹਸਪਤਾਲ, ਲਾਇਬਰੇਰੀ , ਰਿਸਰਚ ਸੈਂਟਰ ਇਹ ਸਭ ਹਾਲੇ ਵਿਚਾਰ ਅਧੀਨ ਹਨ ਜਿਸ ਉੱਤੇ ਅੰਤਿਮ ਫੈਸਲਾ ਲੈਣਾ ਅਜੇ ਬਾਕੀ ਹੈ। 


ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ ਨੇ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦਾ ਨਾਮ ਇੰਡੋ ਇਸਲਾਮਿਕ ਕਲਚਰ ਫਾਊਂਡੇਸ਼ਨ ਟਰੱਸਟ ਰੱਖਿਆ ਹੈ।ਟਰੱਸਟ ਦੇ ਮੈਂਬਰ ਇਨ੍ਹਾਂ ਪ੍ਰਸਤਾਵਾਂ ਦੇ ਉੱਤੇ ਵਿਚਾਰ ਕਰਨਗੇ ਅਤੇ ਜਲਦ ਹੀ ਅੰਤਿਮ ਫੈਸਲਾ ਲੈਣਗੇ।

ਇਸ ਦੇ ਨਾਲ ਹੀ ਸਾਨੂੰ ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤਾ ਗਿਆ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ।

ਹੁਣ ਅਸੀਂ ਸੋਸ਼ਲ ਮੀਡੀਆ ਤੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ smithgroup.com ਨਾਂ ਦੀ ਵੈੱਬਸਾਈਟ ਉੱਤੇ ਮਿਲੀ ਜੋ ਆਰਕੀਟੈਕਚਰ ਡਿਜ਼ਾਈਨ ਕੰਪਨੀ ਹੈ।ਅਸਲ ਵਿੱਚ ਇਹ ਤਸਵੀਰ ਅਮਰੀਕਾ ਦੇ ਵਰਜੀਨੀਆ ਸਟੇਟ ਯੂਨੀਵਰਸਿਟੀ ਹਸਪਤਾਲ ਦੀ ਹੈ ਜਿਸ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਐਡਿਟ ਕਰਕੇ ਬਾਬਰੀ ਹਸਪਤਾਲ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Conclusion


ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਇਸ ਨਾਲ ਹੀ ਵਾਇਰਲ ਹੋ ਰਹੀ ਤਸਵੀਰ ਅਸਲ ਵਿੱਚ ਅਮਰੀਕਾ ਦੇ ਵਰਜੀਨੀਆ ਸਟੇਟ ਯੂਨੀਵਰਸਿਟੀ ਹਸਪਤਾਲ ਦਾ ਡਿਜ਼ਾਈਨ ਹੈ ਜਿਸ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਐਡਿਟ ਕਰਕੇ ਬਾਬਰੀ ਹਸਪਤਾਲ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।


Result:Fabricated News


Our Sources

https://www.smithgroup.com/projects/university-of-virginia-hospital-bed-tower-expansion

https://twitter.com/MahtabNama/status/1291760081525067776?s=19


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Avatar
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular