ਸ਼ਨੀਵਾਰ, ਸਤੰਬਰ 25, 2021
ਸ਼ਨੀਵਾਰ, ਸਤੰਬਰ 25, 2021
HomeFact Checksਕੀ ਰੈਸਲਰ Priya Malik ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਗੋਲਡ ਮੈਡਲ?

ਕੀ ਰੈਸਲਰ Priya Malik ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਗੋਲਡ ਮੈਡਲ?

ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਰੈਸਲਰ ਨੂੰ ਦੇਖਿਆ ਜਾ ਸਕਦਾ ਹੈ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲਵਾਨ ਪ੍ਰੀਆ ਮਲਿਕ (Priya Malik) ਨੇ ਟੋਕੀਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਿਆ ਹੈ।

Priya Malik

ਫੇਸਬੁੱਕ ਪੇਜ ‘ਅਸਾਂ ਨੂੰ ਮਾਣ ਵਤਨਾਂ ਦਾ’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਕ ਹੋਰ ਓਲੰਪਿਕ ਗੋਲਡ ਮੈਡਲ ਭਰ ਦੇਣਾ ਭਾਰਤ ਦੀ ਲੜਕੀ ਪ੍ਰਿਆ ਮਲਿਕ ਨੇ 73 ਕਿਲੋਗ੍ਰਾਮ ਵਰਲਡ ਕੈਡਿਟ ਕੁਸ਼ਤੀ ਵਿੱਚ ਬੇਲਾਰੂਸ ਦੀ ਭਲਵਾਨ ਨੂੰ ਪੰਜ ਜ਼ੀਰੋ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ।’

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਐਕਟਰ ਮਿਲਿੰਦ ਸੋਮਣ ਨੇ ਵੀ ਇਸ ਤਸਵੀਰ ਨੂੰ ਆਪਣੇ ਟਵਿੱਟਰ ਅਕਾਊਂਟ ਤੇ ਸ਼ੇਅਰ ਕੀਤਾ। ਹਾਲਾਂਕਿ,ਬਾਅਦ ਦੇ ਵਿੱਚ ਆਪਣੀ ਗ਼ਲਤੀ ਨੂੰ ਸੁਧਾਰਦਿਆਂ ਉਹਨਾਂ ਨੇ ਇਸ ਨੂੰ ਲੈ ਟਵੀਟ ਕੀਤਾ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡ ਸਰਚ ਦੇ ਜ਼ਰੀਏ ਇਸ ਦਾਅਵੇ ਨੂੰ ਖੰਗਾਲਣਾ ਸ਼ੁਰੂ ਕੀਤਾ। 

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਪ੍ਰਿਆ ਮਲਿਕ ਹਰਿਆਣਾ ਦੀ ਇਕ ਰੈਸਲਰ ਹਨ। ਜਗਬਾਣੀ ਦੀ ਇਕ ਰਿਪੋਰਟ ਦੇ ਮੁਤਾਬਕ ਭਾਰਤ ਦੀ ਪਹਿਲਵਾਨ ਪ੍ਰੀਆ ਮਲਿਕ ਲਈ ਐਤਵਾਰ ਨੂੰ ਵਿਸ਼ਵ ਕੈਡਿਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਹੈ। ਪ੍ਰੀਆ ਮਲਿਕ ਨੇ ਬੇਲਾਰੂਸ ਦੀ ਪਹਿਲਵਾਨ ਕੇਨਸੀਆ ਪਟਾਪੋਵਿਚ ਨੂੰ 5-0 ਨਾਲ ਹਰਾਇਆ ਅਤੇ 73 ਕਿਲੋਗ੍ਰਾਮ ਵਰਗ ‘ਚ ਹੰਗਰੀ ਵਿਖੇ ਕਰਵਾਈ ਜਾ ਰਹੀ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ।

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

 
ਗੌਰਤਲਬ ਹੈ ਕਿ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਹੰਗਰੀ ਦੇ ਬੁਡਾਪੋਸਟ ਵਿਖੇ ਕਰਵਾਈ ਜਾ ਰਹੀ ਹੈ।


ਸਰਚ ਦੇ ਦੌਰਾਨ ਸਾਨੂੰ ਕਈ ਮੀਡੀਆ ਸੰਸਥਾਨਾਂ ਦੁਆਰਾ ਪ੍ਰੀਆ ਮਲਿਕ ਦੇ ਗੋਲਡ ਜਿੱਤਣ ਨੂੰ ਲੈ ਕੇ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ।

 

ਅਸੀਂ ਵਾਇਰਲ ਹੋ ਰਹੀ ਦਾਅਵੇ ਨੂੰ ਲੈ ਕੇ ਓਲੰਪਿਕਸ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ। ਓਲੰਪਿਕਸ ਦੀ ਵੈੱਬਸਾਈਟ ਤੇ ਮੌਜੂਦ ਮੈਡਲ ਟੈਲੀ ਦੇ ਮੁਤਾਬਕ ਟੋਕੀਓ ਓਲੰਪਿਕ ਵਿੱਚ ਭਾਰਤ ਨੇ ਹੁਣ ਤੱਕ ਸਿਰਫ ਇੱਕ ਮੈਡਲ ਜਿੱਤਿਆ ਹੈ। ਸ਼ਨੀਵਾਰ ਨੂੰ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਿਆ ਸੀ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਰੈਸਲਰ ਪ੍ਰੀਆ ਮਲਿਕ ਨੇ ਗੋਲਡ ਮੈਡਲ ਟੋਕੀਓ ਓਲੰਪਿਕ ਵਿੱਚ ਨਹੀਂ ਸਗੋਂ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਹੈ। 

Result: Misleading


Sources

https://uww.org/host-cities/cadet-world-championships

https://jagbani.punjabkesari.in/sports/news/priya-malik-won-gold-medal-in-world-cadet-wrestling-championship-1302827

https://indianexpress.com/article/entertainment/bollywood/priya-malik-gold-medal-at-2021-world-cadet-wrestling-championship-kareena-abhishek-bachchan-others-celebrate-proud-moment-7421562/

https://olympics.com/tokyo-2020/olympic-games/en/results/all-sports/medal-standings.htm


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular