ਸੋਮਵਾਰ, ਅਕਤੂਬਰ 25, 2021
ਸੋਮਵਾਰ, ਅਕਤੂਬਰ 25, 2021
HomePunjabiਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਦੀ ਭਾਰਤ ਦੌਰੇ ਦੀਆਂ ਪੁਰਾਣੀਆਂ ਤਸਵੀਰਾਂ...

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਦੀ ਭਾਰਤ ਦੌਰੇ ਦੀਆਂ ਪੁਰਾਣੀਆਂ ਤਸਵੀਰਾਂ ਮੁੜ ਤੋਂ ਵਾਇਰਲ

ਕਲੇਮ –

ਦੁਨੀਆ ਦਾ ਸੱਬ ਤੋਂ ਤੇਜ ਗੇਂਦਬਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਸੱਚਖੰਡ ਚ ਨਤਮਸਤਕ ਹੋਕੇ ਲੰਗਰ ਦੀ ਸੇਵਾ ਕਰਦੇ ਹੋਏ।

 

ਦੁਨੀਆ ਦਾ ਸੱਬ ਤੋਂ ਤੇਜ ਗੇਂਦਬਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਸੱਚਖੰਡ ਚ ਨਤਮਸਤਕ ਹੋਕੇ ਲੰਗਰ ਦੀ ਸੇਵਾ ਕਰਦੇ ਹੋਏ।

ਪੇਜ ਲਾਇਕ ਕਰਨਾ ਨਾ ਭੁੱਲਿਓ…

Posted by ਆਜ਼ਾਦ ਪੰਜਾਬ ਲਹਿਰ ਵਾਲੇ-️ ਨਿਰਭਾਉ, ਨਿਰਵੈਰ-ਆਜ਼ਾਦ ਸੋਚ on Monday, November 11, 2019

ਵੇਰਿਫਿਕੇਸ਼ਨ –

ਸੋਸ਼ਲ ਮੀਡਿਆ ਤੇ ਇੱਕ ਪੋਸਟ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਪੋਸਟ ਦੇ ਮੁਤਾਬਕ ਦੁਨੀਆ ਦੇ ਸਭ ਤੋਂ ਤੇਜ ਗੇਂਦਬਾਜ ਬ੍ਰੈਟ ਲੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ ਅਤੇ ਨਤਮਸਤਕ ਹੋਣ ਤੋਂ ਬਾਅਦ ਲੰਗਰ ਦੀ ਸੇਵਾ ਰਹੇ ਹਨ । ਇਸ ਪੋਸਟ ਨੂੰ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕੁਝ ਇਸ ਤਰਾਂ ਦੇ ਦਾਅਵਾ ਵਾਲਾ ਪੋਸਟ ਸਾਨੂੰ ਫੇਸਬੁੱਕ ਤੇ ਮਿਲਿਆ। ਇਸ ਪੋਸਟ ਨੂੰ ਅਜੇ ਤਕ 439 ਤੋਂ ਵੱਧ ਬਾਰ ਲਾਈਕ ਅਤੇ 1300 ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁਕਿਆ ਹੈ।

ਇਸ ਪੋਸਟ ਦੀ ਸਚਾਈ ਜਾਨਣ ਦੇ ਲਈ ਅਸੀਂ ਸਬ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਿਆ। ਜਾਂਚ ਦੇ ਦੌਰਾਨ ਸਾਨੂੰ ਵੱਖ ਵੱਖ ਮੀਡਿਆ ਏਜੇਂਸੀਆਂ ਦੇ ਬ੍ਰੈਟ ਲੀ ਦੇ ਭਾਰਤ ਦੌਰੇ ਦੇ ਬਾਬਤ ਲੇਖ ਮਿਲੇ। ਲੇਖ ਦੇ ਮੁਤਾਬਕ ਆਸਟ੍ਰੇਲੀਆ ਦੇ ਗੇਂਦਬਾਜ਼ ਬ੍ਰੈਟ ਲੀ ਪਿਛਲੇ ਸਾਲ 29 ਮਈ , 2018 ਨੂੰ ਭਾਰਤ ਦੌਰੇ ਦੇ ਆਏ ਸਨ। ਆਪਣੇ ਦੌਰੇ ਦੌਰਾਨ ਉਹਨਾਂ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਲੰਗਰ ਵਿੱਚ ਸੇਵਾ ਵੀ ਕੀਤੀ।

 
ਆਪਣੇ ਦਾਅਵੇ ਦੀ ਪੁਸ਼ਟੀ ਲਈ ਅਸੀਂ ਆਪਣੀ ਜਾਂਚ ਜਾਰੀ ਰੱਖੀ। ਯੂ ਟਿਊਬ ਸਰਚ ਦੀ ਮਦਦ ਨਾਲ ਸਾਨੂੰ ਬ੍ਰੈਟ ਲੀ ਦੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀਆਂ ਕੁਝ ਵੀਡਿਓਜ਼ ਮਿਲੀਆਂ। ਵੀਡੀਓ ਦੇ ਵਿੱਚ ਬ੍ਰੈਟ ਲੀ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ ਵਿੱਚ ਸੇਵਾ ਵੀ ਨਿਭਾਈ।

ਜਾਂਚ ਦੇ ਦੌਰਾਨ ਸਾਨੂ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਦਾ ਇੰਸਟਾਗ੍ਰਾਮ ਅਕਾਊਂਟ ਮਿਲਿਆ ਜਿਸ ਵਿੱਚ ਉਹਨਾਂ ਨੇ ਅੰਮ੍ਰਿਤਸਰ ਫੇਰੀ ਦਾ ਜ਼ਿਕਰ ਕੀਤਾ ਹੈ। ਇਸ ਤਸਵੀਰ ਉਹਨਾਂ ਨੇ 28 ਮਈ , 2018 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਅਪਲੋਡ ਕੀਤੀ ਸੀ।

 
 
 
 
 
View this post on Instagram
 
 
 

Such a privilege to see the Golden Temple here in Amritsar. Absolutely stunning

A post shared by Brett Lee (@brettlee_58) on May 28, 2018 at 10:22pm PDT

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਦੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਤਸਵੀਰਾਂ ਪੁਰਾਣੀਆਂ ਹਨ ਜਿਸਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ

*ਗੂਗਲ ਸਰਚ
*ਯੂ ਟਿਊਬ ਸਰਚ

ਰਿਜ਼ਲਟ – ਪੁਰਾਣੀ ਤਸਵੀਰ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular