Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਇਰਾਕ ਨੇ ਭਾਈ ਰਵੀ ਸਿੰਘ ਦੇ ਨਾਮ ਤੇ ਨੋਟ ਜਾਰੀ ਕੀਤਾ
ਵੇਰੀਫਿਕੇਸ਼ਨ – ਕੀ ਹੋ ਰਿਹਾ ਵਾਇਰਲ ?
ਸੋਸ਼ਲ ਮੀਡਿਆ ‘ਤੇ ਇੱਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਦਾਅਵੇ ਮੁਤਾਬਕ ਵਿਸ਼ਵ ਪ੍ਰਸਿੱਧ ਸੰਗਠਨ ਖਾਲਸਾ ਏਡ ਦੇ ਸੰਸਥਾਪਕ ਅਤੇ ਮੁਖੀ ਰਵੀ ਸਿੰਘ ਦੇ ਨਾਮ ਦੇ ਇਰਾਕ ਸਰਕਾਰ ਨੇ ਸਨਮਾਨ ਵਜੋਂ ਨੋਟ ਜਾਰੀ ਕੀਤਾ ਹੈ। ਇਸ ਦਾਅਵੇ ਨੂੰ ਫੇਸਬੁੱਕ , ਇੰਸਟਾਗ੍ਰਾਮ , ਵਟਸਐਪ ਅਤੇ ਵੱਖ ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਤੇ ਇੱਕ ਪੇਜ਼ ‘ਮੀਰੀ ਪੀਰੀ ਚੈਨਲ ” ਨੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਹੈ ਜਿਸ ਮੁਤਾਬਕ ਇਰਾਕ ਦੀ ਸਰਕਾਰ ਨੇ ਸਨਮਾਨ ਦੇ ਵਿੱਚ ਰਵੀ ਸਿੰਘ ਦੇ ਨਾਮ ‘ਤੇ ਨੋਟ ਜਾਰੀ ਕੀਤਾ ਹੈ। ਇਸ ਵਾਇਰਲ ਤਸਵੀਰ ਵਿੱਚ ਬਣੇ ਨੋਟ ਦੇ ਉੱਤੇ ਇਕ ਤਸਵੀਰ ਹੈ ਜਿਸਨੂੰ ਖਾਲਸਾ ਏਡ ਮੁਖੀ ਰਵੀ ਸਿੰਘ ਦੇ ਨਾਲ ਜੋੜਿਆ ਜਾ ਰਿਹਾ ਹੈ।
ਕੌਣ ਹਨ ਰਵੀ ਸਿੰਘ ?
ਰਵੀ ਸਿੰਘ ਇਕ ਸਵੈ ਸੇਵੀ ਨਿਰਸਵਾਰਥ ਸੰਸਥਾ ਖਾਲਸਾ ਏਡ ਦੇ ਸੰਸਥਾਪਕ ਅਤੇ ਮੁਖੀ ਹਨ। ਰਵੀ ਸਿੰਘ ਹੋਰਾਂ ਨੇ ਇੰਗਲੈਂਡ ਦੇ ਸਲੋਹ ਸ਼ਹਿਰ ਵਿਚ ਖਾਲਸਾ ਪੰਥ ਦੀ ਸਾਜਨਾ ਦਿਵਸ ਦੇ 300ਵੇਂ ਵਰ੍ਹੇ 1999 ਵਿਚ ਖਾਲਸਾ ਏਡ ਸੰਸਥਾ ਨੂੰ ਸਥਾਪਿਤ ਕੀਤੀ ਸੀ। ਖਾਲਸਾ ਏਡ ਇਕ ਮਨੁੱਖਤਾ ਦੀ ਭਲਾਈ ਲਈ ਸਵੈ ਸੇਵੀ ਨਿਰਸਵਾਰਥ ਸੰਸਥਾ ਹੈ ਅਤੇ ਇਹ ਸੰਸਥਾ ਸੰਸਾਰ ਵਿਚ ਕਿਸੇ ਵੀ ਥਾਂ ਤੇ ਕੋਈ ਭੀੜ ਪਵੇ, ਜੰਗ, ਤੂਫ਼ਾਨ, ਭੁਚਾਲ, ਸੁਨਾਮੀ, ਹੜ੍ਹ, ਭੁੱਖਮਰੀ ਜਾਂ ਕੋਈ ਵੀ ਹੋਰ ਕੁਦਰਤੀ ਆਫਤ ਆਈ ਹੋਵੇ, ਉਥੇ ਇਹ ਸੰਸਥਾ ਪਹੁੰਚਕੇ ਮਦਦ ਕਰਦੀ ਹੈ। ਖਾਲਸਾ ਏਡ ਦਾ ਮੁਖ ਟੀਚਾ ਹੈ ਮਾਨਵਤਾ ਅਤੇ ਮਨੁਖੱਤਾ ਦੀ ਦੀ ਸੇਵਾ ਜਿਸਨੂੰ ਖਾਲਸਾ ਏਡ ਦੇ ਵਾਲੰਟੀਅਰ ਬਾਖੂਬੀ ਨਿਭਾ ਰਹੇ ਹਨ।
Ravi Singh (humanitarian)
Ravinder Singh (born 16 September 1969) is a British Sikh humanitarian and Founder of the international non-profit aid and relief organization Khalsa Aid. Ravi has been working as a humanitarian since 1999, when he had the idea of taking the concept of langar aka Sikh community Kitchen to regions of the world that needed it the most with the hope that it will help to rekindle people’s trust in humanity.
ਕੀ ਸੱਚਮੁੱਚ ਇਰਾਕ ਸਰਕਾਰ ਨੇ ਜਾਰੀ ਕੀਤਾ ਨੋਟ ?
ਇਸ ਦਾਅਵੇ ਦੀ ਸਚਾਈ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਪੜਤਾਲ ਦੌਰਾਨ ਅਸੀਂ ਫੇਸਬੁੱਕ ਉੱਤੇ ਇਸ ਖ਼ਬਰ ਨੂੰ ਖੰਗਾਲਿਆ ਤਾਂ ਪਾਇਆ ਕਿ ਕਾਫ਼ੀ ਵੱਡੀ ਗਿਣਤੀ ਦੇ ਵਿਚ ਲੋਕਾਂ ਵਲੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਪੜਤਾਲ ਦੌਰਾਨ ਅਸੀਂ ਵੱਖ ਵੱਖ ਯੂਜ਼ਰਾਂ ਦੇ ਵਲੋਂ ਅਪਲੋਡ ਕੀਤੀ ਗਈ ਇਸ ਵਾਇਰਲ ਪੋਸਟ ਨੂੰ ਖੋਜਿਆ। ਖੋਜ ਦੇ ਦੌਰਾਨ ਅਸੀਂ ਕੰਮੈਂਟ ਸੈਕਸ਼ਨ ਨੂੰ ਖੰਗਾਲਿਆ ਤਾਂ ਵੇਖਿਆ ਕਿ ਕਾਫੀ ਯੂਜ਼ਰਾ ਨੇ ਇਸ ਦਾਅਵੇ ਨੂੰ ਫ਼ਰਜ਼ੀ ਦੱਸਿਆ। ਯੂਜ਼ਰ ਮੁਤਾਬਕ ਇਸ ਨੋਟ ਦੇ ਵਿੱਚ ਬਣੀ ਤਸਵੀਰ ਵਿੱਚ ਇੱਬਨ ਅਲ ਹਾਤਿਮ ਅਲ-ਹਜ਼ਾਨ ਬਸਰਾ ਹਨ।
ਕੌਣ ਸਨ ਇੱਬਨ ਅਲ ਹਾਤਿਮ ਅਲ-ਹਜ਼ਾਨ ਬਸਰਾ ?
ਇੱਬਨ ਅਲ ਹਾਤਿਮ ਅਲ-ਹਜ਼ਾਨ ਬਸਰਾ ਇੱਕ ਫਿਲਾਸਫਰ, ਗਣਿੱਤਕਾਰ, ਖਗੋਲਵਿਗਿਆਨੀ ਸਨ ਜੋ 965 ਈਸਵੀ ਵਿੱਚ ਇਰਾਕ ਦੇ ਬਸਰੇ ਸ਼ਹਿਰ ਵਿੱਚ ਪੈਦਾ ਹੋਏ। ਇੱਬਨ ਅਲ ਹਾਤਿਮ ਅੱਲ ਹਜ਼ਾਨ ਦੀਆਂ ਲਿਖਤਾਂ ਬਾਰ੍ਹਵੀਂ ਸਦੀ ਦੌਰਾਨ ਲਾਤੀਨੀ ਭਾਸ਼ਾ ਰਾਹੀ ਅਨੁਵਾਦ ਹੋਕੇ ਯੂਰਪ ਤੱਕ ਪਹੁੰਚੀਆਂ। 1982 ਵਿੱਚ ਇਰਾਕ ਹਕੂਮਤ ਨੇਂ ਅੱਲ ਹਜ਼ਾਨ ਦੀ ਤਸਵੀਰ ਵਾਲਾ 10 ਦਿਨਾਰ ਦਾ ਤੇ 2003 ਵਿੱਚ ਇਰਾਕ ਸਰਕਾਰ ਨੇਂ 10,000 ਡਾਲਰ ਦਾ ਇਕ ਬੈਂਕ ਨੋਟ ਇੱਬਨ ਅਲ ਹਾਤਿਮ ਦੇ ਨਾਮ ‘ਤੇ ਜਾਰੀ ਕੀਤਾ। ਇੱਬਨ ਅਲ ਹਾਤਿਮ 1040 ਈ: ਨੂੰ ਇਸ ਜਹਾਨ ਤੋ ਰੁਖ਼ਸਤ ਹੋਏ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਅਸੀਂ ਇੱਬਨ ਅਲ ਹਾਤਿਮ ਅਲ-ਹਜ਼ਾਨ ਬਸਰਾ ਕੀ ਵਰਡ ਭਰਕੇ ਗੂਗਲ ਤੇ ਖੰਗਾਲਿਆ। ਗੂਗਲ ਜਾਂਚ ਵਿੱਚ ਅਸੀਂ ਪਾਇਆ ਕਿ ਇਰਾਕੀ ਡਾਲਰ ਦੇ ਉੱਤੇ ਬਾਣੀ ਇਹ ਫੋਟੋ ਇੱਬਨ ਅਲ ਹਾਤਿਮ ਅਲ-ਹਜ਼ਾਨ ਬਸਰਾ ਦੀ ਹੈ।
ਖੁਦ ਰਵੀ ਸਿੰਘ ਨੇ ਆਪਣੇ ਅਕਾਊਂਟ ਤੇ ਕੀਤੀ ਪੁਸ਼ਟੀ ?
ਵਾਇਰਲ ਹੋ ਰਹੀ ਇਸ ਫੋਟੋ ਦੇ ਦਾਅਵੇ ਉੱਤੇ ਵਿਰਾਮ ਲਗਾਉਂਦੇ ਖਾਲਸਾ ਏਡ ਮੁਖੀ ਰਵੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਦਾਅਵੇ ਦੀ ਪੁਸ਼ਟੀ ਕੀਤੀ।ਪਣੇ ਇੰਸਟਾਗ੍ਰਾਮ ਅਕਾਊਂਟ ਤੇ ਉਹਨਾਂ ਨੇ ਇੱਕ ਫੋਟੋ ਅਪਲੋਡ ਕੀਤੀ ਤੇ ਲਿਖਿਆ ਕਿ ਇਹ ਫੋਟੋ ਇਰਾਕ ਦੇ ਇਤਿਹਾਸਕ ਵਿਅਕਤੀ ਦੀ ਹੈ। ਉਹਨਾਂ ਨੇ ਆਪਣੇ ਅਕਾਊਂਟ ਰਾਹੀਂ ਇਸ ਫੋਟੋ ਨੂੰ ਵਾਇਰਲ ਨਾ ਕਰਨ ਦੀ ਅਪੀਲ ਵੀ ਕੀਤੀ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਇਰਾਕ ਸਰਕਾਰ ਨੇ ਖਾਲਸਾ ਏਡ ਦੇ ਮੁਖੀ ਅਤੇ ਸੰਸਥਾਪਕ ਰਵੀ ਸਿੰਘ ਦੇ ਸਨਮਾਨ ਵਿੱਚ ਕੋਈ ਨੋਟ ਜਾਰੀ ਨਹੀਂ ਕੀਤਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਗੁੰਮਰਾਹਕਰਨ ਹਨ ਜਿਸ ਵਿੱਚ ਕੋਈ ਸਚਾਈ ਨਹੀਂ ਹੈ।
ਟੂਲਜ਼ ਵਰਤੇ –
*ਗੂਗਲ ਸਰਚ
*ਫੇਸਬੁੱਕ ਸਰਚ
ਰਿਜ਼ਲਟ – ਗ਼ਲਤ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024