ਕਲੇਮ :
Coronavirus ਬਰੋਲਰ ਚਿਕਨ ਵਿਚ ਪਾਇਆ ਗਿਆ।
ਵੇਰੀਫੀਕੇਸ਼ਨ :
ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ 425 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ । ਭਾਰਤ ਵਿਚ ਵੀ, ਕੋਰੋਨਾਵਾਇਰਸ ਦੇ ਇਕ ਕੇਸ ਦੀ ਪੁਸ਼ਟੀ ਹੋਈ ਹੈ । ਜਦੋਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਸਾਮ੍ਹਣੇ ਆਇਆਂ ਹਨ, ਓਦੋਂ ਤੋਂ ਅਣ-ਪ੍ਰਮਾਣਿਤ ਵੀਡੀਓ , ਡਰ ਪੈਦਾ ਕਰਨ ਵਾਲੇ ਸੰਦੇਸ਼, ਪੁਸ਼ਟੀਕਰਣ ਦੀਆਂ ਝੂਠੀਆਂ ਸੰਖਿਆਵਾਂ ਅਤੇ ਕਾਲਪਨਿਕ ਸੰਦੇਸ਼ ਵੱਖੋ ਵੱਖਰੇ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ।
ਸੋਸ਼ਲ ਮੀਡਿਆ ਤੇ ਇੱਕ ਮੈਸਜ਼ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਮੇਸਜ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਣਾਵਾਇਰਸ ਬਰੋਲਰ ਚਿਕਨ ਦੇ ਵਿੱਚ ਪਾਇਆ ਗਿਆ ਹੈ। Newschecker ਦੀ ਟੀਮ ਨੇ ਇਸ ਤੋਂ ਪਹਿਲਾਂ ਵੀ ਕੋਰੋਣਾਵਾਇਰਸ ਨੂੰ ਲੈ ਕੇ ਵੱਖ – ਵੱਖ ਤਰਾਂ ਦੇ ਦਾਅਵੇ ਦੀ ਜਾਂਚ ਕਰ ਚੁੱਕੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮ ਵਟਸਐਪ , ਫੇਸਬੁੱਕ ਤੇ ਇਹ ਮੈਸਜ਼ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕੁਝ ਇਸ ਤਰਾਂ ਦਾ ਮੈਸਜ਼ ਸਾਨੂੰ ਫੇਸਬੁੱਕ ਤੇ ਵੀ ਵੇਖਣ ਨੂੰ ਮਿਲੇ। ਫੇਸਬੁੱਕ ਤੇ ਵਾਇਰਲ ਇਹਨਾਂ ਪੋਸਟਾਂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਹਨਾਂ ਮੈਸਜਾਂ ਵਿਚ Coronavirus ਤੇ Broiler ਦੇ ਸਪੈਲਿੰਗ ਗ਼ਲਤ ਲਿਖੇ ਹੋਏ ਹਨ।
ਅਸੀਂ ਵਾਇਰਲ ਹੋ ਰਹੇ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਵਿਗਿਆਨੀ ਅਜੇ ਤੱਕ 2019 – ਨਾਵਲ ਕੋਰੋਨਾਵਾਇਰਸ ਦੇ ਸਰੋਤ ਦੀ ਪਛਾਣ ਨਹੀਂ ਕਰ ਸਕੇ ਹਨ। ਹਾਲਾਂਕਿ , ਮੰਨਿਆ ਜਾ ਰਿਹਾ ਹੈ ਕਿ ਇਹ ਵਾਇਰਸ ਚੀਨ ਦੇ ਸ਼ਹਿਰ ਵੁਹਾਨ ਵਿੱਚ ਮੀਟ ਬਾਜ਼ਾਰ ਤੋਂ ਆਇਆ ਹੈ ਪਰ ਹਾਲੇ ਤਕ ਇਸ ਵਾਇਰਸ ਦੇ ਸਰੋਤ ਦੀ ਪਹਿਚਾਣ ਨਹੀਂ ਕੀਤੀ ਜਾ ਸਕੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਮਹਿਜ ਅਫਵਾਹ ਹੈ ਕਿ ਕੋਰੋਣਾਵਾਇਰਸ ਬਰੋਲਰ ਚਿਕਨ ਦੇ ਕਾਰਨ ਫੈਲ ਰਿਹਾ ਹੈ ਕਿਓਂਕਿ ਇਹ ਵਾਇਰਸ ਮਨੁੱਖ ਦੁਆਰਾ ਮਨੁੱਖੀ ਸੰਚਾਰ ਨਾਲ ਵੱਧ ਪ੍ਰਸਾਰਿਤ ਹੋ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਵੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਤਸਵੀਰਾਂ ਪੁਰਾਣੀਆਂ ਹਨ ਤੇ ਇਹਨਾਂ ਦਾ ਕੋਰੋਣਾ ਵਾਇਰਸ ਨਾਲ ਕੋਈ ਸੰਬੰਧ ਨਹੀਂ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਬਿਮਾਰ ਹੋਏ ਮੁਰਗਿਆਂ ਦੀਆਂ ਹਨ ਅਤੇ ਇਹਨਾ ਦਾ ਸੰਬੰਧ ਸੰਸਾਰ ਭਰ ਵਿੱਚ ਫੈਲ ਰਹੇ ਕੋਰੋਣਾਵਾਇਰਸ ਨਾਲ ਨਹੀਂ ਹੈ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਮੈਸਜ਼ ਵਿਚ ਕੋਈ ਸਚਾਈ ਨਹੀਂ ਹੈ। ਕੋਰੋਣਾਵਾਇਰਸ ਦਾ ਬਰੋਲਰ ਚਿਕਨ ਕਾਰਨ ਫੈਲਣ ਵਿੱਚ ਕੋਈ ਸਚਾਈ ਨਹੀਂ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)