Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਕੋਰੋਨਾ ਵਾਇਰਸ ਮੁਸਲਮਾਨਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਇਸ ਲਈ ਚੀਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸਲਾਮ ਕਬੂਲਿਆ।
Chinese converting to Islam after realising that no muslim was affected by #Coronavirus #COVD19 in the country pic.twitter.com/svpL2i1MEU
— Divergent (@Diced__) February 16, 2020
ਵੇਰੀਫੀਕੇਸ਼ਨ :
ਚੀਨ ‘ਚ ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਦੁਨੀਆ ਦੇ ਹੋਰ ਦੇਸ਼ ਵੀ ਇਸ ਤੋਂ ਪ੍ਰਭਾਵਤ ਹਨ। ਚੀਨ ’ਚ ਵਾਇਰਸ ਕਾਰਨ ਹੁਣ ਤੱਕ 2000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 31,161 ਤੋਂ ਵੱਧ ਵਿਅਕਤੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੋਸ਼ਲ ਮੀਡਿਆ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਦਾਅਵੇ ਵੀ ਵਾਇਰਲ ਹੋ ਰਹੇ ਹਨ। ਕੁਝ ਇਸ ਤਰਾਂ ਦਾ ਦਾਅਵਾ ਫੇਸਬੁੱਕ ਸਮੇਤ ਵੱਖ – ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਉੱਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ,”ਕੋਰੋਨਾ ਵਾਇਰਸ ਮੁਸਲਮਾਨਾਂ ਨੂੰ ਪ੍ਰਭਾਵਿਤ ਨਹੀਂ ਕਰਦਾਅਤੇ ਇਸ ਲਈ ਚੀਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸਲਾਮ ਕਬੂਲ ਰਹੇ ਹਨ।”
Chinese converting to Islam after realising that no muslim was affected by #Coronavirus #COVD19 in the country pic.twitter.com/svpL2i1MEU
— Divergent (@Diced__) February 16, 2020
Chinese people’s start Converting to @islam pic.twitter.com/jr77JElFRY
— Mustapha Bappha Azare (@AzareBappha) February 17, 2020
ਫੇਸਬੁੱਕ ‘ਤੇ ਵੀ ਇਸ ਵੀਡੀਓ ਨੂੰ ਵੱਖਰੇ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਜਾਂਚ ਦੇ ਪਹਿਲੇ ਪੜਾਵ ਵਿੱਚ ਅਸੀਂ ਵਾਇਰਲ ਵੀਡੀਓ ਦੀ ਸਚਾਈ ਜਾਨਣ ਦੀ ਕੋਸ਼ਿਸ਼ ਕੀਤੀ। ਅਸੀਂ “Yandex” ਸਰਚ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ “YouTube” ਤੇ ਕਈ ਵੀਡੀਓ ਮਿਲੀਆਂ। ਅਸੀਂ ਪਾਇਆ ਕਿ ਯੂ ਟਿਊਬ ਤੇ ਇਹਨਾਂ ਵੀਡੀਓ ਨੂੰ “ਜੂਨ 2019” ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਸਾਨੂੰ ਯੂ ਟਿਊਬ ‘ਤੇ ਹੀ ਇੱਕ ਹੋਰ ਵੀਡੀਓ ਮਿਲੀ ਜਿਸ ਨੂੰ 7 ਨਵੰਬਰ , 2019 ਨੂੰ ਅਪਲੋਡ ਕੀਤਾ ਗਿਆ ਸੀ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਪਤਾ ਸਭ ਤੋਂ ਪਹਿਲਾਂ 31 ਦਸੰਬਰ , 2019 ਨੂੰ ਲੱਗਿਆ ਸੀ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਪਹਿਲਾਂ ਦੀ ਹੈ। ਜੇਕਰ ਅਸੀਂ ਮਾਹਰਾਂ ‘ਤੇ ਅਧਿਐਨ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦਾ ਕਿਸੀ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਹਾਲਾਂਕਿ ਵੀਡੀਓ ਵਿੱਚ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਇਹ ਵੀਡੀਓ ਚੀਨ ਦਾ ਹੈ ਜਾਂ ਨਹੀਂ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ ਅਤੇ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਦਾ ਕੋਰੋਨਾ ਵਾਇਰਸ ਨਾਲ ਕੋਈ ਸੰਬੰਧ ਨਹੀਂ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਯੂ ਟਿਊਬ ਸਰਚ
*Yandex
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024