Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਨਾਗਪੁਰ ਪੁਲਿਸ ਨੇ ਔਰਤਾਂ ਲਈ ਵੱਡਾ ਫੈਸਲਾ ਲਾਗੂ ਕੀਤਾ ਹੈ। ਜੇ ਕੋਈ ਔਰਤ ਰਾਤ ਨੂੰ ਸੜਕ ‘ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਤਾਂ ਉਹ ਪੁਲਿਸ ਨੂੰ ਬੁਲਾ ਕੇ ਪੁਲਿਸ ਹੈਲਪਲਾਈਨ ਨੰਬਰ 7837018555 ਜਾਂ 1091 ਦੀ ਮਦਦ ਨਾਲ ਯਾਤਰਾ ਕਰ ਸਕਦੀ ਹੈ। ਇਸ ਹੈਲਪਲਾਈਨ ਨੰਬਰਾਂ ‘ਤੇ ਕਾਲ ਕਰਕੇ ਔਰਤਾਂ ਇਕੱਲੇ ਹੋਣ ‘ਤੇ ਯਾਤਰਾ ਕਰਨ ਲਈ ਪੁਲਿਸ ਵਾਹਨਾਂ ਦੀ ਮਦਦ ਲੈ ਸਕਦੀਆਂ ਹਨ। ਇਹ ਸੇਵਾ ਸਵੇਰੇ 10 ਵਜੇ ਤੋਂ ਸਵੇਰੇ 6:00 ਵਜੇ ਤੱਕ ਜਾਰੀ ਰਹੇਗੀ ਜਿਸ ‘ਚ ਔਰਤਾਂ ਨੂੰ ਫਰੀ ਆਪਣੇ ਵਾਹਨ ‘ਤੇ ਪੁਲਿਸ ਘਰ ਤਕ ਛੱਡੇਗੀ।
ਵੇਰੀਫੀਕੇਸ਼ਨ –
ਹੈਦਰਾਬਾਦ ਗੈਂਗਰੇਪ ਅਤੇ ਹੱਥਿਆ ਤੋਂ ਬਾਅਦ ਦੇਸ਼ਭਰ ਦੇ ਵਿੱਚ ਮਹਿਲਾ ਸੁਰੱਖਿਆ ਨੂੰ ਲੈਕੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ। ਸੋਸ਼ਲ ਮੀਡਿਆ ਤੇ ਮਹਿਲਾਵਾਂ ਸੁਰੱਖਿਆ ਨੂੰ ਲੈਕੇ ਤਰਾਂ – ਤਰਾਂ ਦੇ ਪੋਸਟ ਵਾਇਰਲ ਹੋ ਰਹੇ ਹਨ। ਕੁਝ ਇਸ ਤਰਾਂ ਦਾ ਦਾਅਵਾ ਸਾਨੂੰ ਫੇਸਬੁੱਕ ਤੇ ਮਿਲਿਆ। ਫੇਸਬੁੱਕ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਪੁਰ ਪੁਲਿਸ ਨੇ ਔਰਤਾਂ ਲਈ ਵੱਡਾ ਫੈਸਲਾ ਲਾਗੂ ਕੀਤਾ ਹੈ। ਜੇਕਰ ਕੋਈ ਔਰਤ ਰਾਤ ਨੂੰ ਸੜਕ ‘ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਤਾਂ ਉਹ ਪੁਲਿਸ ਨੂੰ ਬੁਲਾ ਕੇ ਪੁਲਿਸ ਹੈਲਪਲਾਈਨ ਨੰਬਰ 7837018555 ਜਾਂ 1091 ਦੀ ਮਦਦ ਨਾਲ ਯਾਤਰਾ ਕਰ ਸਕਦੀ ਹੈ। ਇਸ ਹੈਲਪਲਾਈਨ ਨੰਬਰਾਂ ‘ਤੇ ਕਾਲ ਕਰਕੇ ਔਰਤਾਂ ਇਕੱਲੇ ਹੋਣ ‘ਤੇ ਯਾਤਰਾ ਕਰਨ ਲਈ ਪੁਲਿਸ ਵਾਹਨਾਂ ਦੀ ਮਦਦ ਲੈ ਸਕਦੀਆਂ ਹਨ। ਇਹ ਸੇਵਾ ਸਵੇਰੇ 10 ਵਜੇ ਤੋਂ ਸਵੇਰੇ 6:00 ਵਜੇ ਤੱਕ ਜਾਰੀ ਰਹੇਗੀ ਜਿਸ ‘ਚ ਔਰਤਾਂ ਨੂੰ ਫਰੀ ਆਪਣੇ ਵਾਹਨ ‘ਤੇ ਪੁਲਿਸ ਘਰ ਤਕ ਛੱਡੇਗੀ।
ਅਸੀਂ ਇਸ ਪੋਸਟ ਵਿੱਚ ਸ਼ੇਅਰ ਕੀਤੇ ਗਏ ਹੈਲਪਲਾਈਨ ਨੰਬਰ ਨੂੰ ਲੈਕੇ ਸਰਚ ਕੀਤੀ ਤਾਂ ਪਾਇਆ ਕਿ ਕਿਸੀ ਨੇ ਇਸ ਨੰਬਰ ਨੂੰ ਗੋਆ ਪੁਲਿਸ ਤਾਂ ਕਿਸੀ ਨੇ ਇਸ ਨੂੰ ਕੋਲਕਾਤਾ ਪੁਲਿਸ਼ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਇਸ ਦਾਅਵੇ ਦੀ ਸਚਾਈ ਜਾਨਣ ਲਈ ਆਪਣੀ ਜਾਂਚ ਸ਼ੁਰੂ ਕੀਤੀ। ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਸਾਨੂੰ ‘The Tribune’ ਅਤੇ ‘ਪੰਜਾਬ ਕੇਸਰੀ’ ਨਾਮਕ ਮੀਡਿਆ ਏਜੇਂਸੀ ਦਾ ਇੱਕ ਲੇਖ ਮਿਲਿਆ। ਲੇਖ ਮੁਤਾਬਕ ਲੁਧਿਆਣਾ ਪੁਲਿਸ ਨੇ ਔਰਤਾਂ ਲਈ ਪਹਿਲੀ ਬਾਰ ਇਹ ਸੇਵਾ ਸ਼ੁਰੂ ਕੀਤੀ ਹੈ। ਜੇਕਰ ਕੋਈ ਔਰਤ ਰਾਤ ਨੂੰ ਸੜਕ ‘ਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਤਾਂ ਉਹ ਪੁਲਿਸ ਨੂੰ ਬੁਲਾ ਕੇ ਪੁਲਿਸ ਹੈਲਪਲਾਈਨ ਨੰਬਰ 7837018555 ਜਾਂ 1091 ਦੀ ਮਦਦ ਨਾਲ ਯਾਤਰਾ ਕਰ ਸਕਦੀ ਹੈ। ਖ਼ਬਰ ਵਿੱਚ ਪੁਲਿਸ ਦੇ ਅਧਿਕਾਰੀ ਰਾਕੇਸ਼ ਅਗਰਵਾਲ ਨੇ ਕਿਹਾ , ਅਸੀਂ ਲੁਧਿਆਣਾ ਵਿੱਚ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ ਅਤੇ ਮਹਿਲਾਵਾਂ ਨੂੰ ਸਮਰਪਿਤ ਦੋ ਹੈਲਪਲਾਈਨ ਨੰਬਰ 7837018555 ਅਤੇ 1091 ਹਨ। ਉਹਨਾਂ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰਾਂ ‘ਤੇ ਕਾਲ ਕਰਕੇ ਔਰਤਾਂ ਇਕੱਲੇ ਹੋਣ ‘ਤੇ ਯਾਤਰਾ ਕਰਨ ਲਈ ਪੁਲਿਸ ਵਾਹਨਾਂ ਦੀ ਮਦਦ ਲੈ ਸਕਦੀਆਂ ਹਨ।
ਇਸ ਤੋਂ ਸਾਫ ਹੁੰਦਾ ਹੈ ਕਿ ਹੈਲਪਲਾਈਨ ਨੰਬਰ ਨਾਗਪੁਰ ਪੁਲਿਸ ਦਾ ਨਹੀਂ ਸਗੋਂ ਪੰਜਾਬ ਦੀ ਲੁਧਿਆਣਾ ਪੁਲਿਸ ਦਾ ਹੈਲਪਲਾਈਨ ਨੰਬਰ ਹੈ। ਅਸੀਂ 1091 ਨੂੰ ਲੈਕੇ ਆਪਣੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਨੰਬਰ ਰਾਸ਼ਟਰੀ ਮਹਿਲਾ ਆਯੋਗ ਦਾ ਹੈਲਪਲਾਈਨ ਨੰਬਰ ਹੈ।
ਇਸ ਤੋਂ ਬਾਅਦ ਅਸੀਂ ਨਾਗਪੁਰ ਪੁਲਿਸ ਦੁਆਰਾ ਮਹਿਲਾਵਾਂ ਦੀ ਸੁਰੱਖਿਆ ਲਈ ਕੋਈ ਹੈਲਪਲਾਈਨ ਨੰਬਰ ਮੁਹਈਆ ਕਰਵਾਇਆ ਗਿਆ ਹੈ ਜਾਂ ਨਹੀਂ। ਪੜਤਾਲ ਦੇ ਦੌਰਾਨ ਸਾਨੂੰ ANI ਦੀ ਇੱਕ ਖ਼ਬਰ ਮਿਲੀ ਮਿਲਿਆ। ਇਸ ਦੇ ਨਾਲ ਹੀ ਸਾਨੂੰ ਨਾਗਪੁਰ ਪੁਲਿਸ ਦਾ ਇੱਕ ਟਵੀਟ ਮਿਲਿਆ।
Nagpur police to provide free ride to stranded women from 9 pm to 5 am
Nagpur ( Maharashtra) [India], Dec 4 (ANI): Nagpur Police on Wednesday launched a free ride scheme for any woman who is alone and stranded between 9 pm to 5 am.”We are providing home drop facility for the safety and security of women: Any woman who is alone/stranded, with no means
[removed][removed]
We are providing
"HOME-DROP" facility for the Safety and Security of
Women:Any woman who is alone/stranded, with no means
to go home, between 9pm - 5am, would be safely escorted by us till her
home, FREE of Cost.DIAL 100 or 1091 or
07122561103.#NagpurPolice#AlwaysThere4U—
Nagpur City Police (@NagpurPolice) December
4, 2019
[removed][removed]
ਇਸ ਟਵੀਟ ਵਿੱਚ ਵੀ ਮਹਿਲਾ ਆਯੋਗ ਦਾ ਹੈਲਪਲਾਈਨ ਨੰਬਰ 1091 ਸ਼ੇਅਰ ਕੀਤਾ ਗਿਆ ਹੈ ਪਰ ਮੋਬਾਈਲ ਨੰਬਰ ਵੱਖਰਾ ਹੈ। ਇਸ ਦੇ ਨਾਲ ਹੀ ਸਾਨੂੰ ਮਹਾਰਾਸ਼ਟਰ ਪੁਲਿਸ ਦਾ ਟਵੀਟ ਮਿਲਿਆ ਜਿਸ ਵਿੱਚ ਲਿਖਿਆ ਹੈ ਕਿ ਕਦੀ ਵੀ 100 ਨੰਬਰ ਤੇ ਕਾਲ ਕਰਕੇ ਮਦਦ ਮੰਗੀ ਜਾ ਸਕਦੀ ਹੈ।
No matter what
your gender, if you feel there's any threat to your security or
are in any emergency, please #Dial100,
at any time, from any place.Please don't
feel hesitant to call us. We promise to try to help you at the
earliest.— Maharashtra Police (@DGPMaharashtra)
November
29, 2019
[removed][removed]
ਇਸ ਤੋਂ ਸਾਫ ਹੁੰਦਾ ਹੈ ਕਿ ਨਾਗਪੁਰ ਪੁਲਿਸ ਦੇ ਨਾਮ ਤੇ ਲੁਧਿਆਣਾ ਪੁਲਿਸ ਦਾ ਹੈਲਪਲਾਈਨ ਨੰਬਰ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in
Shaminder Singh
October 15, 2024
Shaminder Singh
September 23, 2024
Shaminder Singh
July 20, 2024