ਐਤਵਾਰ, ਅਕਤੂਬਰ 6, 2024
ਐਤਵਾਰ, ਅਕਤੂਬਰ 6, 2024

HomeUncategorized @paਸ਼ਿਵ ਸੈਨਾ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਿੱਖ ਸੰਗਠਨਾਂ ਦੀ 3 ਸਾਲ...

ਸ਼ਿਵ ਸੈਨਾ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਿੱਖ ਸੰਗਠਨਾਂ ਦੀ 3 ਸਾਲ ਪੁਰਾਣੀ ਵੀਡੀਓ ਨੂੰ CAA ਖਿਲਾਫ ਵਿਰੋਧ ਪ੍ਰਦਰਸ਼ਨ ਦੱਸਕੇ ਕੀਤਾ ਸ਼ੇਅਰ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim :
 
एनआरसी के खिलाफ आज पंजाब में विरोध प्रदर्शन के दौरान कोई भी पुलिसकर्मी मौजूद नहीं था
 
 
ਕਲੇਮ :
 
NRC ਦੇ ਖਿਲਾਫ ਅੱਜ ਪੰਜਾਬ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ।  
 
 
 
 
 
 
ਵੇਰੀਫੀਕੇਸ਼ਨ : 
 
 
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ  ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਕਈ ਤਸਵੀਰਾਂ ਅਤੇ ਵੀਡੀਓ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਤਰਾਂ ਦਾ ਇੱਕ ਹੋਰ ਦਾਅਵਾ ਵਾਇਰਲ ਹੋ ਰਿਹਾ ਹੈ। 
 
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਦੇ ਖਿਲਾਫ ਅੱਜ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਦਰਸ਼ਨ ਦੇ ਦੌਰਾਨ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ।
 
 
 
 
 
 
 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 
 
 
 
 
 
 
ਅਸੀਂ ਵੀਡੀਓ ਦੇ ਵਿੱਚ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਾਨੂੰ ਨਾਗਰਿਕਤਾ ਸੋਧ ਕਾਨੂੰਨ  ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ  ਦੇ ਖਿਲਾਫ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕਈ ਖਬਰਾਂ  ਮਿਲੀਆਂ ਪਰ ਸਾਨੂੰ  ਕਿਸੀ ਵੀ ਵੈਬਸਾਈਟ ਤੇ ਵਾਇਰਲ ਹੋ ਰਹੀਆਂ ਵੀਡੀਓ ਨਹੀਂ ਮਿਲੀ।
 
 
 
ਅਸੀਂ ਵੀਡੀਓ ਦੇ ਕੁਝ ਸਕਰੀਨਸ਼ੋਟ ਨੂੰ ‘ਗੂਗਲ ਰਿਵਰਸ ਇਮੇਜ਼ ਸਰਚ’ ਦੀ ਮਦਦ ਨਾਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਨਾਮੀ ਮੀਡਿਆ ਏਜੇਂਸੀ “The Times of India “ , “Hindustan Times” ਅਤੇ “Jagbani” ਦੇ 25 ਮਈ , 2016 ਨੂੰ ਪ੍ਰਕਾਸ਼ਿਤ ਹੋਏ ਲੇਖ ਮਿਲੇ। 
 
 
 
 

ਲਲਕਾਰ ਰੈਲੀ ਨੂੰ ਰੋਕਣ ਲਈ ਸੈਂਕੜੇ ਸਿੱਖ ਹੋਏ ਇਕੱਠੇ, ਅੰਮ੍ਰਿਤਸਰ ਹਾਈਵੇਅ ਜਾਮ (ਤਸਵੀਰਾਂ)

ਅੰਮ੍ਰਿਤਸਰ : ਸ਼ਿਵ ਸੈਨਾ ਦੀ ‘ਲਲਕਾਰ ਰੈਲੀ’ ਨੂੰ ਰੋਕਣ ਲਈ ਬੁੱਧਵਾਰ ਨੂੰ ਵੱਡੀ ਗਿਣਤੀ ‘ਚ ਸਿੱਖ ਬਿਆਸ ਦਰਿਆ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਅੰਮ੍ਰਿਤਸਰ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੇ ਟ੍ਰੈਫਿਕ ਦਾ ਰੂਟ ਸੁਭਾਨਪੁਰ

 
 
 
 

Sikh hardliners challenge Shiv Sainiks in absentia

punjab Updated: May 25, 2016 20:23 IST Even as Hindu right wing Shiv Sena had called off its Lalkar Rally about three days back, Sikh hardliners assembled at the proposed site-the Beas bridge-on the National Highway -1 on Wednesday to challenge them.

 
 
 

Clash between Sikh, Hindu radicals averted | Chandigarh News – Times of India

Beas: A likely clash between two communities, having the potential to polarize votes and vitiate the atmosphere of Punjab in the election year, was averted following house arrest and detention of leaders of Shiv Sena and other Hindu bodies.

 
 
ਲੇਖਾਂ ਦੇ ਮੁਤਾਬਕ ਸ਼ਿਵ ਸੈਨਾ ਵਲੋਂ ਰੱਖੀ ਗਈ ”ਲਲਕਾਰ ਰੈਲੀ” ਨੂੰ ਰੋਕਣ ਲਈ ਨੂੰ ਵੱਡੀ ਗਿਣਤੀ ”ਚ ਸਿੱਖ ਸੰਗਠਨ ਬਿਆਸ ਦਰਿਆ ”ਤੇ ਇਕੱਠੇ ਹੋਏ ਸਨ। ਸ਼ਿਵ ਸੈਨਾ ਵਲੋਂ ਰੱਖੀ ਗਈ ”ਲਲਕਾਰ ਰੈਲੀ’ ਨੂੰ ਲੈਕੇ ਬਿਆਸ ਦਰਿਆ ”ਤੇ ਭਾਰੀ ਗਿਣਤੀ ”ਚ ਪੁਲਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ ਕਿਉਂਕਿ ਜੇਕਰ ਸ਼ਿਵ ਸੈਨਾ ਦੀ ਰੈਲੀ ਇੱਥੇ ਆਉਂਦੀ ਹੈ ਤਾਂ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਭਾਰੀ ਟਕਰਾਅ ਵਾਲੇ ਹਾਲਾਤ ਬਣ ਸਕਦੇ ਸਨ। 
 
ਜ਼ਿਕਰਯੋਗ ਹੈ ਕਿ ਹਿੰਦੂ ਸੁਰੱਖਿਆ ਕਮੇਟੀ ਅਤੇ ਅਖਿਲ ਭਾਰਤੀ ਹਿੰਦੂ ਵਿਦਿਆਰਥੀ ਸੰਗਠਨ ਵਲੋਂ 25 ਮਈ , 2016 ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ”ਲਲਕਾਰ ਰੈਲੀ” ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਾਅਦ ਸੋਸ਼ਲ ਮੀਡੀਆ ”ਤੇ ਜੰਗ ਛਿੜ ਗਈ ਸੀ। ਜਿੱਥੇ ਸਿੱਖ ਸੰਗਠਨਾਂ ਦਾ ਕਹਿਣਾ ਸੀ ਕਿ ਉਹ ਇਸ ਰੈਲੀ ਨੂੰ ਅੰਮ੍ਰਿਤਸਰ ”ਚ ਦਾਖਲ ਨਹੀਂ ਹੋਣ ਦੇਣਗੇ, ਉੱਥੇ ਹੀ ਸ਼ਿਵ ਸੈਨਾ ਨੇ ਕਿਹਾ ਸੀ ਜੇਕਰ ਸਿੱਖ ਸੰਗਠਨਾਂ ਨੇ ਉਨ੍ਹਾਂ ਦੀ ਰੈਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ। ”ਲਲਕਾਰ ਰੈਲੀ’ ਦੇ ਵਿਰੋਧ ਵਿੱਚ ਉਥੇ ਮੌਜੂਦ ਸਿੱਖ ਸੰਗਠਨਾਂ ਦੇ ਵਲੋਂ ਸ਼ਿਵ ਸੈਨਾ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਕੀਤੀ। ਅੰਮ੍ਰਿਤਸਰ ਨੇੜੇ ਬਿਆਸ ਦਰਿਆ ਤੇ ਭਾਰੀ ਗਿਣਤੀ ”ਚ ਪੁਲਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ।  
 
 
 
ਇਸ ਦੇ ਨਾਲ ਹੀ ਸਾਨੂੰ “You Tube” ਤੇ ਇਸ ਵਿਰੋਧ ਪ੍ਰਦਰਸ਼ਨ ਦੀ ਵੀਡੀਓ ਵੀ ਮਿਲੀ ਜਿਸਨੂੰ 25 ਮਈ , 2016 ਨੂੰ ਅਪਲੋਡ ਕੀਤਾ ਗਿਆ ਸੀ।  
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਵਾਇਰਲ ਹੋ ਰਹੀ ਵੀਡੀਓ ਦਾ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਕੋਈ ਸੰਬੰਧ ਨਹੀਂ ਹੈ। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਅੰਮ੍ਰਿਤਸਰ ਨੇੜੇ ਬਿਆਸ ਦਰਿਆ ਦੀ ਹੈ ਤੇ 3 ਸਾਲ ਪੁਰਾਣੀ ਜਿਥੇ ਸਿੱਖ ਸੰਗਠਨਾਂ  ਨੇ ਸ਼ਿਵ ਸੈਨਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ।  
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

*Invid

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular