ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ 'ਚ ਸਿੱਖਿਆ ਨੂੰ ਲੈ ਕੇ...

ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ‘ਚ ਸਿੱਖਿਆ ਨੂੰ ਲੈ ਕੇ ਆਪਣੇ ਟਵਿੱਟਰ ਅਕਾਊਂਟ ਤੇ ਕੀਤਾ ਗੁੰਮਰਾਹਕਰਨ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਮੀਡਿਆ ਏਜੇਂਸੀ ਦਾ ਲਿੰਕ ਸ਼ੇਅਰ ਕਰਕੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸਿੱਖਿਆ ਦੇ ਹਾਲਾਤ ਕਾਫੀ ਖ਼ਰਾਬ ਹਨ ਤੇ ਪੰਜਾਬ ਦੇ ਸਿੱਖਿਆ ਮੰਤਰੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਤੇ ਸਿੱਖਿਆ ਮੰਤਰੀ ਆਪਣੀ ਡਿਊਟੀ ਤੋਂ ਭੱਜ ਰਹੇ ਹਨ।

ਵੇਰੀਫੀਕੇਸ਼ਨ :

ਦਿੱਲੀ , ਰਾਜੋਰੀ ਗਾਰਡਨ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡਿਆ ‘ਤੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸਿੱਖਿਆ ਦੇ ਹਾਲਾਤ ਕਾਫੀ ਖ਼ਰਾਬ ਹਨ ਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਤੇ ਸਿੱਖਿਆ ਮੰਤਰੀ ਆਪਣੀ ਡਿਊਟੀ ਤੋਂ ਭੱਜ ਰਹੇ ਹਨ। ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵੀਟ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਆੜੇ ਹੱਥੀਂ ਲਿਆ। ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵੀਟ ਵਿਚ ਇਕ ਮੀਡਿਆ ਏਜੇਂਸੀ ਦੇ ਆਰਟੀਕਲ ਦਾ ਹਵਾਲਾ ਵੀ ਦਿੱਤਾ।

ਅਸੀਂ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਮਨਜਿੰਦਰ ਸਿੰਘ ਸਿਰਸਾ ਵਲੋਂ ਸ਼ੇਅਰ ਕੀਤੇ ਗਏ ਦਾਅਵੇ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ। ਪ੍ਰਮਾਣਿਕਤਾ ਜਾਂਚਣ ਤੋਂ ਪਹਿਲਾ ਅਸੀਂ ਸਰਚ ਕੀਤਾ ਕਿ ਮਨਜਿੰਦਰ ਸਿੰਘ ਸਿਰਸਾ ਵਲੋਂ ਸ਼ੇਅਰ ਕੀਤੀ ਗਈ ਵੈਬਸਾਈਟ ਸਹੀ ਹੈ ਜਾਂ ਨਹੀਂ? ਸਰਚ ਦੇ ਦੌਰਾਨ ਅਸੀਂ ਪਾਇਆ ਕਿ ਸਿਰਸਾ ਵਲੋਂ ਸ਼ੇਅਰ ਕੀਤੀ ਗਈ ਵੈਬਸਾਈਟ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਤੋਂ ਚਲਾਈ ਜਾ ਰਹੀ ਹੈ।

ਅਸੀਂ ਪਾਇਆ ਕਿ ਇਸ ਵੈਬਸਾਈਟ ਨੂੰ ਪਾਕਿਸਤਾਨ ਦੇ ਵਿਚ ਰਜਿਸਟਰ ਕੀਤਾ ਗਿਆ ਹੈ। ਵੈਬਸਾਈਟ ਦੀ ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਵੈਬਸਾਈਟ ਦੇ ਹੋਮਪੇਜ਼ ਤੇ ਸਾਫ ਲਿਖਿਆ ਹੋਇਆ ਸੀ ਕਿ ਇਹ ਪਾਕਿਸਤਾਨੀ ਮੈਗਜ਼ੀਨ ਹੈ।

ਸਾਡੀ ਜਾਂਚ ਤੋਂ ਸਾਫ਼ ਹੋ ਗਿਆ ਸੀ ਕਿ ਇਹ ਵੈਬਸਾਈਟ ਪਾਕਿਸਤਾਨ ਦੀ ਹੈ ਪਰ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਦਾਅਵੇ ਦੀ ਤਸਦੀਕ ਕਰਨੀ ਹਾਲੇ ਬਾਕੀ ਸੀ। ਅਸੀਂ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਦਾਅਵੇ ਦੀ ਜਾਂਚ ਸ਼ੁਰੂ ਕੀਤੀ।

1.5 million Children Remain Out Of School In Punjab In 2019

With the year 2019 seeing its way out, some 1.5 million children remain out of school in Punjab, the number only a slight improvement over the 1.59 million children that could not be enrolled in schools in year 2018 .

ਜਦੋਂ ਅਸੀਂ ਦਾਅਵੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਾਇਆ ਕਿ ਆਰਟੀਕਲ ਦੇ ਵਿਚ ਇਹ ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਕਿ ਇਹ ਪਾਕਿਸਤਾਨ ਦੀ ਸਿੱਖਿਆ ਵੈਬਸਾਈਟ ਹੈ। ਵੈਬਸਾਈਟ ਦੀ ਬਾਇਓ ਵਿਚ ਲਿਖਿਆ ਸੀ ਕਿ ਇਹ ਅਕਾਦਮੀਆ ਮੈਗਜ਼ੀਨ ਪਾਕਿਸਤਾਨ ਦੀ ਪ੍ਰੀਮਿਅਰ ਐਜੂਕੇਸ਼ਨ ਮੈਗਜ਼ੀਨ ਹੈ ਅਤੇ ਪਾਕਿਸਤਾਨ ਦੇ ਵਿਦਿਅਕ ਵਾਤਾਵਰਣ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਤਤਪਰ ਹੈ।

ਸਿਰਸਾ ਵਲੋਂ ਸ਼ੇਅਰ ਕੀਤੀ ਗਈ ਰਿਪੋਰਟ 26 ਦਸੰਬਰ , 2019 ਨੂੰ ਅਪਲੋਡ ਕੀਤੀ ਗਈ ਸੀ ਜਿਸਦਾ ਸਿਰਲੇਖ ਸੀ “2019 ਵਿਚ ਪੰਜਾਬ ਵਿਚ15 ਲੱਖ ਬੱਚੇ ਸਕੂਲ ਜਾਣ ਤੋਂ ਵਾਂਝੇ ਰਹੇ।”ਇਸ ਆਰਟੀਕਲ ਦੇ ਦੂਜੇ ਪੈਰੇ ਵਿਚ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬਜ਼ਦਾਰ ਦਾ ਜਿਕਰ ਕੀਤਾ ਹੋਇਆ ਸੀ।

ਗੌਰਤਲਬ ਹੈ ਕਿ ਭਾਰਤ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਜਦਕਿ ਸਰਦਾਰ ਉਸਮਾਨ ਬਜ਼ਦਾਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਹਨ। ਗੌਰਤਲਬ ਹੈ ਕਿ ਸਰਦਾਰ ਉਸਮਾਨ ਬਜ਼ਦਾਰ ਪਾਕਿਸਤਾਨੀ ਸਿਆਸੀ ਲੀਡਰ ਹਨ ਤੇ ਮੌਜੂਦਾ ਮੁੱਖ – ਮੰਤਰੀ ਹਨ।

ਇਸ ਰਿਪੋਰਟ ਦਾ ਪੂਰਾ ਵਰਜ਼ਨ ਤੁਸੀ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਵੇਖ ਸਕਦੇ ਹੋ :

Punjab School Enrolment Drive 2018 Falls Short Of Target…By 1.59 Million

What is 1.59 million worth? As a mere number, the value seems pretty ordinary. But if it comes to the fate of this many people, it becomes quite another story. The value is the number of children that the Punjab government’s latest school enrolment drive failed to get back to schools.

ਇਸ ਦੌਰਾਨ ਸਾਨੂੰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾਦਾ ਟਵੀਟ ਮਿਲਿਆ ਜਿਸ ਵਿਚ ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਟਵੀਟ ਨੀ ਝੂਠਾ ਦੱਸਿਆ ਤੇ ਕਿਹਾ ਕਿ ਇਹ ਲਿੰਕ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਹੈ ਨਾ ਕਿ ਭਾਰਤ ਦਾ।

ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਟਵੀਟ ਦੇ ਨਾਲ ਕੀਤਾ ਦਾਅਵਾ ਗੁੰਮਰਾਹਕਰਨ ਹੈ। ਮਨਜਿੰਦਰ ਸਿੰਘ ਸਿਰਸਾ ਵਲੋਂ ਸ਼ੇਅਰ ਕੀਤੀ ਗਈ ਮੀਡਿਆ ਰਿਪੋਰਟ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਹੈ।

 
ਟੂਲਜ਼ ਵਰਤੇ: 
 
 
*ਗੂਗਲ ਸਰਚ
 
 
 
ਰਿਜ਼ਲਟ – ਗੁੰਮਰਾਹਕਰਨ ਦਾਅਵਾ  
 
 
 
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular