ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਔਰਤ ਨੇ ਕੁੜੀ ਨੂੰ ਮਾਰਿਆ ਥੱਪੜ?ਸੋਸ਼ਲ ਮੀਡਿਆ ਤੇ ਵੀਡੀਓ ਨੂੰ CAA ਨਾਲ...

ਔਰਤ ਨੇ ਕੁੜੀ ਨੂੰ ਮਾਰਿਆ ਥੱਪੜ?ਸੋਸ਼ਲ ਮੀਡਿਆ ਤੇ ਵੀਡੀਓ ਨੂੰ CAA ਨਾਲ ਜੋੜਕੇ ਕੀਤਾ ਵਾਇਰਲ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ : 
 
ਸੜਕ ਤੇ ਆਜ਼ਾਦੀ ਮੰਗਦੀ ਕੁੜੀ ਨੂੰ ਜਦੋਂ TV ਤੇ ਵੇਖਿਆ ਤਾਂ ਮੌਕੇ ਤੇ ਜਾਕੇ ਮਾਂ ਨੇ ਆਪਣੀ ਕੁੜੀ ਦੇ ਜੜਿਆ ਥੱਪੜ 
 
 

[removed][removed]

 
 
ਵੇਰੀਫੀਕੇਸ਼ਨ :
 
 
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉਥੇ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੀ ਇਸ ਕਾਨੂੰਨ ਦਾ ਸਮਰਥਨ ਵੀ ਕੀਤਾ ਹੈ। ਸੋਸ਼ਲ ਮੀਡਿਆ ਤੇ ਵੀ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੇ ਹੱਕ ਅਤੇ ਵਿਰੋਧ ਵਿੱਚ ਕਾਫੀ ਦਾਅਵੇ ਦੇਖਣ ਨੂੰ ਮਿਲ ਰਹੇ ਹਨ। ਸੋਸ਼ਲ ਮੀਡਿਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੜਕ ਤੇ ਆਜ਼ਾਦੀ ਮੰਗਦੀ ਕੁੜੀ ਨੂੰ ਜਦੋਂ TV ਤੇ ਵੇਖਿਆ ਤਾਂ ਮੌਕੇ ਤੇ ਜਾਕੇ ਮਾਂ ਨੇ ਆਪਣੀ ਕੁੜੀ ਦੇ ਥੱਪੜ ਜੜ ਦਿੱਤਾ।
 
 
 

[removed][removed]

 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸਾਨੂੰ ਫੇਸਬੁੱਕ ਅਤੇ ਟਵਿੱਟਰ ਤੇ ਵੀ ਵਾਇਰਲ ਵੀਡੀਓ ਦੇਖਣ ਨੂੰ ਮਿਲੀ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਇਸ ਵੀਡੀਓ ਨੂੰ 72,000 ਤੋਂ ਵੱਧ ਬਾਰ ਵੇਖਿਆ ਜਾ ਚੁੱਕਾ ਹੈ। 
 
 
 
 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਦੇ ਕੁਝ ਸਕ੍ਰੀਨਸ਼ਾਟ ਲੈ ਕੇ  ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੋਜ ਕੀਤੀ।ਸਰਚ ਦੌਰਾਨ ਸਾਨੂੰ ਅਸੀਂ ਪਾਇਆ ਕਿ ਇਹ ਵੀਡੀਓ 2016 ਦਾ ਹੈ। ਸਰਚ ਦੌਰਾਨ ਸਾਨੂੰ ਨਾਮੀ ਮੀਡਿਆ ਵੈਬਸਾਈਟ “The Indian Express” ਦਾ ਲੇਖ ਮਿਲਿਆ।  ਲੇਖ ਦੇ ਮੁਤਾਬਕ ਇਹ ਘਟਨਾ ਕੇਰਲ ਦੇ ਕੰਨੂਰ ਜਿਲ੍ਹੇ ਦੀ ਹੈ । 
 
 
 

Video: Kerala woman slaps daughter during flash mob for bunking college

The popularity of flash mobs have made a smooth transition from TV sets and Youtube videos to the streets of India. So much so, the flash mob bug has caught on in the smaller cities as well, with people organising these ‘impromptu’ dance performances in shopping districts, theatres and even in the middle of crowded streets.


[removed][removed]

 
 
 
ਲੇਖ ਦੇ ਮੁਤਾਬਕ , ਕੁਝ ਕਾਲਜ਼ ਦੇ ਵਿਦਿਆਰਥੀ ਬੱਸ ਸਟੈਂਡ ਦੇ ਕੋਲ ਫਲੈਸ਼ ਮੋਬ ਕਰ ਰਹੇ ਹਨ ਜਦੋ ਇੱਕ ਦਮ ਭੀੜ ਦੇ ਵਿੱਚੋਂ ਔਰਤ ਨੇ ਇੱਕ ਕੁੜੀ ਦੇ ਥੱਪੜ ਜੜ ਦਿੱਤਾ। ਲੇਖ ਦੇ ਮੁਤਾਬਕ , ਉਹ ਔਰਤ ਕੁੜੀ ਦੀ ਮਾਂ ਸੀ ਅਤੇ ਜਦੋਂ ਉਸਨੇ ਆਪਣੀ ਕੁੜੀ ਨੂੰ ਕਾਲਜ਼ ਵਿੱਚ ਪੜ੍ਹਾਈ ਕਰਨ ਦੀ ਥਾਂ ਤੇ ਸੜਕ ਤੇ ਫਲੈਸ਼ ਮੋਬ ਕਰਦਿਆਂ ਵੇਖਿਆ ਤਾਂ ਗੁੱਸੇ ਵਿੱਚ ਆ ਕੇ ਥੱਪੜ ਜੜ ਦਿੱਤਾ।  
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਦਰਅਸਲ , ਇਹ ਵੀਡੀਓ 2016 ਦਾ ਹੈ ਅਤੇ ਇਸ ਵੀਡੀਓ ਦਾ ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਕੋਈ ਨਾਤਾ ਨਹੀਂ ਹੈ। 
 
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular