ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਨੂੰ ਲੈਕੇ ਕੀ ਹੋ ਰਹੀ ਹੈ ਚਰਚਾ?...

ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਨੂੰ ਲੈਕੇ ਕੀ ਹੋ ਰਹੀ ਹੈ ਚਰਚਾ? ਪੜ੍ਹੋ ਸਾਡੀ ਪੜਤਾਲ ਵਿੱਚ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਜਿਹੜੀ ਸ੍ਰੋਮਣੀ ਕਮੇਟੀ ਅਤੇ ਬਾਦਲ ਦਲ ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ ਪੰਜਾਬੀ ਵਿੱਚ ਨਹੀਂ ਕਰਵਾ ਸਕੇ ਉਹ ਸਿੱਖਾਂ ਦਾ ਕੀ ਸਵਾਰ ਦੇਣਗੇ ਨੀਂਹ ਪੱਥਰ ਪੰਜਾਬ ਵਿੱਚ ਰੱਖਿਆ ਗਿਆ ਜੇ ਅੰਗਰੇਜ਼ੀ ਵਿੱਚ ਹੁੰਦਾ ਮੰਨ ਲੈਂਦੇ ਅੰਤਰਰਾਸ਼ਟਰੀ ਭਾਸ਼ਾ ਪਰ ਹਿੰਦੀ ਵਿੱਚ ਨੀਂਹ ਪੱਥਰ ਰੱਖ ਕੇ ਕੀ ਸਾਬਤ ਕੀਤਾ ਗਿਆ।

ਵੇਰੀਫੀਕੇਸ਼ਨ –

ਸੋਸ਼ਲ ਮੀਡਿਆ ਤੇ ਅੱਜ ਕਲ ਇੱਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨੂੰ ਲੈਕੇ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਸ੍ਰੋਮਣੀ ਕਮੇਟੀ ਅਤੇ ਬਾਦਲ ਦਲ ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ ਪੰਜਾਬੀ ਵਿੱਚ ਨਹੀਂ ਕਰਵਾ ਸਕੇ ਉਹ ਸਿੱਖਾਂ ਦਾ ਕੀ ਸਵਾਰ ਦੇਣਗੇ ਨੀਂਹ ਪੱਥਰ ਪੰਜਾਬ ਵਿੱਚ ਰੱਖਿਆ ਗਿਆ ਜੇ ਅੰਗਰੇਜ਼ੀ ਵਿੱਚ ਹੁੰਦਾ ਮੰਨ ਲੈਂਦੇ ਅੰਤਰਰਾਸ਼ਟਰੀ ਭਾਸ਼ਾ ਪਰ ਹਿੰਦੀ ਵਿੱਚ ਨੀਂਹ ਪੱਥਰ ਰੱਖ ਕੇ ਕੀ ਸਾਬਤ ਕੀਤਾ ਗਿਆ।

ਇਹ ਪੋਸਟ ਸਾਨੂੰ ਫੇਸਬੁੱਕ ਤੇ ‘International Sikh Leader ‘ ਪੇਜ਼ ਤੇ ਮਿਲੀ। ਇਸ ਪੋਸਟ ਨੂੰ ਅਜੇ ਤਕ 1300 ਤੋਂ ਵੱਧ ਬਾਰ ਲਾਈਕ ਅਤੇ 840ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਪੋਸਟ ਨੂੰ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮ ਉੱਤੇ ਵਾਇਰਲ ਕੀਤਾ ਗਿਆ ਹੈ।

ਇਸ ਪੋਸਟ ਦੇ ਦਾਅਵੇ ਦੇ ਲਈ ਅਸੀਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਅਸੀਂ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਖ਼ਬਰਨੂੰ ਗੂਗਲ ਤੇ ਖੰਗਾਲਿਆ। 

Satvinder Singh Manela

ਜਿਹੜੀ ਸ੍ਰੋਮਣੀ ਕਮੇਟੀ ਅਤੇ ਬਾਦਲ ਦਲ ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ ਪੰਜਾਬੀ ਵਿੱਚ ਨਹੀਂ ਕਰਵਾ ਸਕੇ, ਉਹ ਸਿੱਖਾਂ ਦਾ ਕੀ ਸਵਾਰ ਦੇਣਗੇ। ਨੀਂਹ ਪੱਥਰ ਪੰਜਾਬ ਵਿੱਚ ਰੱਖਿਆ ਗਿਆ ਜੇ ਅੰਗਰੇਜ਼ੀ ਵਿੱਚ ਹੁੰਦਾ ਮੰਨ ਲੈਂਦੇ ਅੰਤਰਰਾਸ਼ਟਰੀ ਭਾਸ਼ਾ ਪਰ…

ਸਰਚ ਦੌਰਾਨ ਸਾਨੂੰ ਵੱਖ ਵੱਖ ਮੀਡਿਆ ਅਜੇਂਸੀ ਦੇ ਲੇਖ ਮਿਲੇ। ਦਾਅਵੇ ਦੀ ਜਦੋ ਅਸੀਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਤਾਂ ਪਾਇਆ ਕਿ ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ ਸਿਰਫ ਹਿੰਦੀ ਵਿਚ ਨਹੀਂ ਸਗੋਂ ਅੰਗਰੇਜ਼ੀ ਵਿੱਚ ਵੀ ਲਿਖਿਆ ਗਿਆ ਸੀ। ਸਾਨੂੰ ਇਸ ਬਾਬਤ ਕਈ ਲੇਖ ਮਿਲੇ ਜਿਸ ਤੋਂ ਸਾਫ ਹੁੰਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਅੰਗਰੇਜ਼ੀ ਵਿੱਚ ਵੀ ਰੱਖਿਆ ਗਿਆ ਸੀ।

PM Modi inaugurates Kartarpur corridor, flags off first jatha: Feeling what Sikhs feel after kar seva

Prime Minister Narendra Modi on Saturday inaugurated the Kartarpur corridor, flagging off the first batch of more than 500 Indian pilgrims, including former prime minister Manmohan Singh, Union minister Harsimrat Kaur Badal and Punjab Chief Minister Amarinder Singh.

Outlook India Photo Gallery – Kartarpur Corridor Inauguration

Prime Minister Narendra Modi on Saturday inaugurated the Kartarpur corridor, flagging off the first batch of over 500 Indian pilgrims. The corridor links Gurdwara Darbar Sahib in Pakistan, the final resting place of Sikhism founder Guru Nanak Dev, to Dera Baba Nanak shrine in Punjab’s Gurdaspur district.

ਅਸੀਂ ਇਸ ਦਾਅਵੇ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ‘ਗੂਗਲ ਰਿਵਰਸ ਇਮੇਜ਼’ ਸਰਚ ਦੀ ਮਦਦ ਨਾਲ ਅਸੀਂ ਇਸ ਦਾਅਵੇ ਨੂੰ ਖੰਗਾਲਿਆ। ਸਰਚ ਦੌਰਾਨ ਸਾਨੂੰ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹਰਸਿਮਰਤ ਕੌਰ ਬਾਦਲ ਦਾ ਟਵੀਟ ਮਿਲਿਆ। ਟਵੀਟ ਦੇ ਵਿੱਚ ਸਾਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਦੀ ਇੱਕ ਹੋਰ ਤਸਵੀਰ ਮਿਲੀ। ਤਸਵੀਰ ਵਿੱਚ ਹਿੰਦੀ , ਅੰਗਰੇਜ਼ੀ ਅਤੇ ਪੰਜਾਬੀ ਤਿੰਨਾਂ ਹੀ ਭਾਸ਼ਾਵਾਂ ਨੂੰ ਨੀਂਹ ਪੱਥਰ ਤੇ ਬਾਅਦ ਵਿੱਚ ਲਿਖਿਆ ਗਿਆ ਹੈ।

ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਕੀਤਾ ਜਾ ਰਿਹਾ ਦਾਅਵਾ ਪੂਰੀ ਤਰਾਂ ਦੇ ਨਾਲ ਸਹੀ ਨਹੀਂ ਹੈ। ਦਾਅਵੇ ਮੁਤਾਬਕ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਤੇ ਸਿਰਫ ਹਿੰਦੀ ਨਹੀਂ ਸਗੋਂ ਅੰਗਰੇਜ਼ੀ ਵਿੱਚ ਵੀ ਲਿਖਿਆ ਗਿਆ ਸੀ ਜਦਕਿ ਬਾਅਦ ਵਿੱਚ ਤਿੰਨਾਂ ਹੀ ਭਾਸ਼ਾਵਾਂ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ। ਸੋਸ਼ਲ ਮੀਡਿਆ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ 

*ਗੂਗਲ ਸਰਚ 

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

 

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular