ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਕਾਂਗਰਸ ਪਾਰਟੀ ਅਤੇ ਪ੍ਰਮੁੱਖ ਮੀਡਿਆ ਏਜੇਂਸੀਆਂ ਨੇ ਜਲ ਸੈਨਾ ਦਿਵਸ ਦੇ ਮੌਕੇ...

ਕਾਂਗਰਸ ਪਾਰਟੀ ਅਤੇ ਪ੍ਰਮੁੱਖ ਮੀਡਿਆ ਏਜੇਂਸੀਆਂ ਨੇ ਜਲ ਸੈਨਾ ਦਿਵਸ ਦੇ ਮੌਕੇ ਤੇ ਸ਼ੇਅਰ ਕੀਤੀ ਯੂ.ਐਸ ਨੇਵੀ ਦੀ ਤਸਵੀਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :

ਇੰਡੀਅਨ ਨੈਸ਼ਨਲ ਕਾਂਗਰਸ ਅਤੇ ਪ੍ਰਮੁੱਖ ਮੀਡਿਆ ਏਜੇਂਸੀ ਪੰਜਾਬ ਕੇਸਰੀ , ਟਾਈਮਜ਼ ਆਫ਼ ਇੰਡੀਆ ਨੇ ਭਾਰਤੀ ਨਵੀਂ ਦਿਵਸ ਦੇ ਮੌਕੇ ਤੇ ਸ਼ੇਅਰ ਕੀਤੀ ਯੂ ਐਸ ਨੇਵੀ ਸ਼ਿਪ ਦੀ ਤਸਵੀਰ

https://web.archive.org/web/20191204053559/https:/twitter.com/INCIndia/status/1202082600472461313

ਵੇਰੀਫੀਕੇਸ਼ਨ :

ਸੋਸ਼ਲ ਮੀਡਿਆ ਤੇ ਹਰ ਰੋਜ਼ ਵੱਖ – ਵੱਖ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ। ਹਰ ਸਾਲ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦੀਆਂ ਪ੍ਰਾਪਤੀਆਂ ਅਤੇ ਮੋਰਚੇ ਉੱਤੇ ਜਾਨਾਂ ਵਾਰਨ ਵਾਲੇ ਵਾਲੇ ਸਿਪਾਹੀਆਂ ਦੇ ਸਨਮਾਨ ਵਿੱਚ ਮਨਾਇਆ ਭਾਰਤੀ ਨੇਵੀ ਦਿਵਸ ਮਨਾਇਆ ਜਾਂਦਾ ਹੈ। ਸਾਨੂੰ ਵੱਖ – ਵੱਖ ਸੋਸ਼ਲ ਮੀਡਿਆ ਪਲੇਟਫ਼ਾਰਮ ਦੇ ਉੱਤੇ ਭਾਰਤੀ ਜਲ ਸੈਨਾ ਦੀ ਵੀਰਤਾ ਨੂੰ ਸਲਾਮ ਕਰਦਿਆਂ ਕਈ ਟਵੀਟ ਅਤੇ ਪੋਸਟ ਮਿਲੇ।

ਇਸ ਦੌਰਾਨ ਸਾਨੂੰ ‘ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ’ ਦੇ ਆਫੀਸ਼ੀਅਲ ਹੈਂਡਲ ਤੇ ਇੱਕ ਟਵੀਟ ਮਿਲਿਆ ਜਿਸ ਵਿੱਚ ਭਾਰਤੀ ਜਲ ਸੈਨਾ ਨੂੰ ਸਲਾਮ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੋਸਟ ਵਿੱਚ ਸਾਂਝੀ ਕੀਤੀ ਗਈ ਤਸਵੀਰ ਵਿੱਚ ਇੰਡੀਅਨ ਨੇਵੀ ਦਾ ਜਹਾਜ਼ ਨਹੀਂ ਹੈ ਸਗੋਂ ਇਹ ਯੂ.ਐਸ ਨੇਵੀ ਦਾ ਕੋਮਬੈਟ ਸ਼ਿਪ ਹੈ।

ਕੁਝ ਇਸ ਤਰਾਂ ਦਾ ਹੀ ਪੋਸਟ ਸਾਨੂੰ ਭਾਰਤ ਦੀ ਮੁੱਖ ਮੀਡਿਆ ਏਜੇਂਸੀ ਪੰਜਾਬ ਕੇਸਰੀ ਦੇ ਟਵਿੱਟਰ ਹੈਂਡਲ ਤੇ ਵੀ ਮਿਲੀ। ਪੰਜਾਬ ਕੇਸਰੀ ਨੇ ਵੀ ਆਪਣੀ ਪੋਸਟ ਵਿੱਚ ਇਸ ਤਸਵੀਰ ਦੀ ਵਰਤੋਂ ਕੀਤੀ ਸੀ।

ਅਸੀਂ ਇਸ ਦਾਅਵੇ ਦੀ ਜਾਂਚ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਗੂਗਲ ਤੇ ਅਸੀਂ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਗੂਗਲ ਸਰਚ ਦੇ ਦੋਰਾਨ ਸਾਨੂੰ ‘Defence Blog’ ਨਾਮਕ ਡਿਫੈਂਸ ਵੈਬਸਾਈਟ ਤੇ ਇੱਕ ਲੇਖ ਮਿਲਿਆ। ਲੇਖ ਦੇ ਵਿੱਚ ਕਾਂਗਰਸ ਪਾਰਟੀ ਅਤੇ ਪੰਜਾਬ ਕੇਸਰੀ ਵਲੋਂ ਵਰਤੀ ਗਈ ਤਸਵੀਰਾਂ ਲੱਗੀਆਂ ਹੋਈਆਂ ਸਨ ਜਿਸ ਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ

U.S. Navy to commission Littoral Combat Ship Wichita

The U.S. Navy will commission its newest Freedom-variant littoral combat ship (LCS), the future USS Wichita (LCS 13), during a 10 a.m. ceremony Saturday, Jan. 12, at Naval Station Mayport, Fla., ne…

 

ਸਰਚ ਦੌਰਾਨ ਸਾਨੂੰ ਇੱਕ ਹੋਰ ਡਿਫੈਂਸ ਵੈਬਸਾਈਟ ‘Armada International’ ਤੇ ਇੱਕ ਲੇਖ ਮਿਲਿਆ। ਇਸ ਲੇਖ ਦੇ ਵਿੱਚ ਵੀ ਸਾਨੂੰ ਕਾਂਗਰਸ ਪਾਰਟੀ ਅਤੇ ਪੰਜਾਬ ਕੇਸਰੀ ਸਮੂਹ ਦੇ ਵਲੋਂ ਵਰਤੀ ਗਈ ਹੂ ਬੂ ਹੂ ਤਸਵੀਰ ਮਿਲੀ।

U.S. Navy LCS to be equipped with iXblue Defense Systems Inertial Navigation Systems – Armada International

iXblue Defense Systems, a global provider of innovative solutions in the areas of navigation, positioning and underwater imaging, has been chosen by OSI Maritime Systems for integration into its warship Integrated Bridge and Navigation System (IBNS), a Marine Equipment Directive Type Approved certified Integrated Navigation System, to equip Lockheed Martin Freedom-class Littoral Combat Ships (LCS) 27, 29 and 31.

 

ਸਰਚ ਦੌਰਾਨ ਅਸੀਂ ਪਾਇਆ ਕਿ 2015 ਵਿੱਚ ਪ੍ਰਮੁੱਖ ਮੀਡਿਆ ਏਜੇਂਸੀ ‘ਟਾਈਮਜ਼ ਆਫ਼ ਇੰਡੀਆ’ ਅਤੇ ‘ਸਕੂਪਵੁਪ’ ਨੇ ਵੀ ਇਸ ਤਸਵੀਰ ਦੀ ਵਰਤੋਂ ਆਪਂਣੇ ਲੇਖ ਦੇ ਵਿੱਚ ਕੀਤੀ ਸੀ।

Navy Day: 10 interesting facts about India’s most strategic force- The Times of India

The Indian Navy is the seventh largest naval force in the world. The multi-dimensional combat force has several responsibilities for safeguarding the coast, maritime warfare and rescue operations during disasters. As we celebrate the 45th Indian Navy day, here are 10 amazing facts about our ‘guardians of the oceans’.

 

On Navy Day, Here Are 23 Incredible Facts About The Indian Navy That’ll Fill You With Pride

The Indian Navy could easily be the coolest and classiest of armed forces in the world. And today, as we celebrate Indian Navy Day, we want to ensure that we’re all as thankful for India’s first coastal defence line, as they are amazing.

 

ਅਸੀਂ ਵਾਇਰਲ ਤਸਵੀਰ ਨੂੰ ਜਦੋਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੰਗਾਲਿਆ ਤਾਂ ਸਾਨੂੰ ਬਾਏ ਡਿਫਾਲਟ ‘indian navy hd wallpapers’ ਦੇ ਰਿਜ਼ਲਟ ਮਿਲੇ ਜਿਸ ਵਿੱਚ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀਆਂ ਕਾਫੀ ਤਸਵੀਰਾਂ ਸਨ। ਹੋ ਸਕਦਾ ਹੈ ਕਿ ਜਲਦਬਾਜ਼ੀ ਦੇ ਵਿੱਚ ਕਾਂਗਰਸ ਪਾਰਟੀ ਤੇ ਟਵਿੱਟਰ ਹੈਂਡਲ ਅਤੇ ਪੰਜਾਬ ਕੇਸਰੀ ਸਮੂਹ ਨੇ ਭਾਰਤੀ ਨੇਵੀ ਸ਼ਿਪ ਦੀ ਥਾਂ ਤੇ ਯੂ.ਐਸ ਨੇਵੀ ਸ਼ਿਪ ਦੀ ਤਸਵੀਰ ਲਗਾ ਦਿੱਤੀ। ਹਾਲਾਂਕਿ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਆਫੀਸ਼ੀਅਲ ਹੈਂਡਲ  ਤੋਂ ਟਵੀਟ ਨੂੰ ਡਿਲੀਟ ਕਰ ਦਿੱਤਾ। 

ਅਸੀਂ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਕਾਂਗਰਸ ਪਾਰਟੀ ਅਤੇ ਵੱਖ – ਵੱਖ ਮੀਡਿਆ ਏਜੇਂਸੀਆਂ ਵਲੋਂ ਵਰਤੀ ਗਈ ਤਸਵੀਰ ਵਿੱਚ ਭਾਰਤੀ ਨੇਵੀ ਸ਼ਿਪ ਨਹੀਂ ਸਗੋਂ ਯੂ.ਐਸ ਨੇਵੀ ਦਾ ਕੰਬਾਟ ਸ਼ਿਪ ਹੈ।

ਟੂਲਜ਼ ਵਰਤੇ 

*ਗੂਗਲ ਸਰਚ 

*ਗੂਗਲ ਰਿਵਰਸ ਇਮੇਜ਼ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

 

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular