ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਕੀ ਐਸਬੀਆਈ ਤੇ ਰਿਲਾਇੰਸ ਗਰੁੱਪ ਨੇ ਵੰਡੀ ਹਿੱਸੇਦਾਰੀ ? ਪੜ੍ਹੋ ਇਸ...

ਕੀ ਐਸਬੀਆਈ ਤੇ ਰਿਲਾਇੰਸ ਗਰੁੱਪ ਨੇ ਵੰਡੀ ਹਿੱਸੇਦਾਰੀ ? ਪੜ੍ਹੋ ਇਸ ਵਾਇਰਲ ਦਾਅਵੇ ਦੀ ਸਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਦੁਖਦ ਸਚਾਈ: ਭਾਰਤੀ ਸਟੇਟ ਬੈਂਕ ਰਿਲਾਇੰਸ ਦੇ ਹਵਾਲੇ

ਵੇਰੀਫਿਕੇਸ਼ਨ – ਕੀ ਹੋ ਰਿਹਾ ਵਾਇਰਲ ?

ਸੋਸ਼ਲ ਮੀਡਿਆ ਤੇ ਇੱਕ ਦਾਅਵਾ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਅਤੇ ਵਟਸਐਪ ਗਰੁੱਪਾਂ ਦੇ ਵਿੱਚ ਵੀ ਵਾਇਰਲ ਦਾਅਵਾ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਗਰੁੱਪ ਵਿੱਚ ਆਏ ਇੱਕ ਦਾਅਵੇ ਮੁਤਾਬਕ ਭਾਰਤੀ ਸਟੇਟ ਬੈਂਕ ਯਾਨੀ ਐਸਬੀਆਈ ਹੁਣ ਤੋਂ ਰਿਲਾਇੰਸ ਦਾ ਭਾਗੀਦਾਰ ਬਣ ਗਿਆ ਹੈ ਅਤੇ ਦਸੰਬਰ ਤੋਂ ਰਿਲਾਇੰਸ ਕੰਪਨੀ ਸਟੇਟ ਬੈਂਕ ਆਫ ਇੰਡੀਆ ਨਾਲ ਮਿਲਕੇ ਆਪਣਾ ਬੈਂਕ ਚਲਾਉਣਗੇ। ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸ਼ਰਤਾਂ ਦੇ ਮੁਤਾਬਕ ਰਿਲਾਇੰਸ ਦੀ ਹਿੱਸੇਦਾਰੀ 70 ਪਰਸੈਂਟ ਹੋਵੇਗੀ ਜਦਕਿ ਸਟੇਟ ਬੈਂਕ ਦੀ ਹਿੱਸੇਦਾਰੀ 30 ਪਰਸੈਂਟ ਹੋਵੇਗੀ।

ਵਾਇਰਲ ਸੰਦੇਸ਼ ਵਿੱਚ ਇਹ ਵੀ ਦਾਅਵੇ ਕੀਤਾ ਗਿਆ ਕਿ ਰਿਲਾਇੰਸ ਆਪਣਾ ਕਾਮ ਕਰਾਉਣ ਦੇ ਲਈ ਰਿਸ਼ਵਤ ਖੋਰੀ ਅਤੇ ਹੇਰਾਫੇਰੀ ਕਰਨ ਵਿੱਚ ਮਾਹਰ ਹੈ । ਇਹ ਵੀ ਦਾਅਵਾ ਕੀਤਾ ਗਿਆ ਕਿ ਐਸਬੀਆਈ ਵਿੱਚ ਪੰਜ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਇਹ ਮਨੁੱਖੀ ਸਰੋਤ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਰਿਲਾਇੰਸ ਕੰਪਨੀ ਵਿਚ ਸ਼ਾਮਲ ਹੋਣ ਤੋਂ ਬਾਅਦ ਇਹ ਸਮੱਸਿਆ ਹੋਰ ਵੱਧ ਜਾਵੇਗੀ ਅਤੇ ਰਿਲਾਇੰਸ ਸਟੇਟ ਬੈਂਕ ਦੇ ਕਰਮਚਾਰੀਆਂ ਦੀ ਵਰਤੋਂ ਆਪਣੇ ਨਿਜ਼ੀ ਹਿੱਤ ਲਈ ਕਰੇਗਾ।

ਜਾਂਚ ਪੜਤਾਲ –

ਆਪਣੀ ਜਾਂਚ ਦੇ ਪਹਿਲੇ ਪੜਾਵ ਦੇ ਵਿੱਚ ਅਸੀਂ ਇਸ ਖ਼ਬਰ ਨੂੰ ਫੇਸਬੁੱਕ ਸਰਚ ਦੀ ਮਦਦ ਨਾਲ ਫੇਸਬੁੱਕ ਤੇ ਖੰਗਾਲਿਆ। ਜਾਂਚ ਦੌਰਾਨ ਅਸੀਂ ਪਾਇਆ ਕੀ ਫੇਸਬੁੱਕ ਤੇ ਕਾਫੀ ਤੇਜ਼ੀ ਦੇ ਨਾਲ ਇਸ ਸੰਦੇਸ਼ ਨੂੰ ਵਾਇਰਲ ਕੀਤਾ ਗਿਆ ਅਤੇ ਇਹ ਸੰਦੇਸ਼ 2 ਸਾਲ ਪੁਰਾਣਾ ਹੈ ਅਤੇ ਇੱਕ ਬਾਰ ਫੇਰ ਵਾਇਰਲ ਹੋ ਰਿਹਾ ਹੈ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਅਸੀਂ ਗੂਗਲ ਤੇ ਵੱਖ ਵੱਖ ਕੀ ਵਰਡਸ ਦੇ ਨਾਲ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਪੜਤਾਲ ਦੌਰਾਨ ਸਾਨੂੰ ਰਿਲਾਇੰਸ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਜਿਓ ਨੂੰ ਲੈਕੇ ਸਾਂਝੇਦਾਰੀ ਦੀ ਵੱਖਰੇ ਵੱਖਰੇ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ। ਇਹਨਾਂ ਲੇਖ ਦੇ ਮੁਤਾਬਕ ਐਸਬੀਆਈ ਅਤੇ ਰਿਲਾਇੰਸ ਦੇ ਵਿੱਚ ਸਿਰਫ ਡਿਜੀਟਲ ਭੁਗਤਾਨਾਂ ਨੂੰ ਲੈਕੇ ਇਕ ਕਰਾਰ ਕੀਤਾ ਗਿਆ ਹੈ। ਵੱਖ ਵੱਖ ਮੀਡਿਆ ਏਜੇਂਸੀਆਂ ਦੇ ਇਹਨਾਂ ਲੇਖ ਦੇ ਵਿੱਚ ਸਾਨੂੰ ਕਿਤੇ ਵੀ ਵਾਇਰਲ ਸੰਦੇਸ਼ ਵਿੱਚ ਕੀਤਾ ਗਿਆ ਦਾਅਵਾ ਨਹੀਂ ਮਿਲਿਆ।

Reliance Jio, SBI tie up for digital banking service

Reliance Jio has tied up with SBI to provide a platform offering digital banking, commerce, and financial services to customers via the YONO app

SBI ties up with Jio to accelerate digital transactions

State Bank of India (SBI) has inked a pact with Reliance Jio Infocomm to integrate its digital banking solution Yono with MyJio application to boost digital payment. SBI said Yono would now be preloaded on Reliance Jio handsets and SBI customers would benefit from Jio Prime, a consumer engagement and commerce platform with exclusive deals from Reliance Retail, Jio and partner brands.

Reliance Jio, SBI ink pact to boost digital transactions | Economic Times

Reliance Jio and State Bank of India (SBI), which are partners in a payment bank venture, Thursday extended the same to the digital payments space that will help ramp up the nation’s largest lender’s digital customer base multi-fold.

ਇਸ ਵਾਇਰਲ ਦਾਅਵੇ ਦੀ ਪੁਸ਼ਟੀ ਦੇ ਲਈ ਅਸੀਂ ਇਸ ਦਾਅਵੇ ਦੀ ਹੋਰ ਗੰਭੀਰਤਾ ਨਾਲ ਜਾਂਚ ਕੀਤੀ। ਜਾਂਚ ਦੇ ਵਿੱਚ ਸਾਨੂੰ ਰਿਲਾਇੰਸ ਦੇ ਵਲੋਂ ਜਾਰੀ ਕੀਤਾ ਗਿਆ ਪ੍ਰੈਸ ਨੋਟ ਮਿਲਿਆ। ਪ੍ਰੈਸ ਨੋਟ ਦੇ ਮੁਤਾਬਕ ਡਿਜਿਟਲ ਸੇਵਾਵਾਂ ਅਤੇ ਲੈਣ ਦੇਣ ਨੂੰ ਹੋਰ ਵਧਾਉਣ ਦੇ ਲਈ ਭਾਰਤ ਦੇ ਪੁਰਾਣੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੇ ਨਾਲ ਕਰਾਰ ਕੀਤਾ ਗਿਆ ਹੈ। ਪ੍ਰੈਸ ਨੋਟ ਦੇ ਵਿੱਚ ਵਾਇਰਲ ਸੰਦੇਸ਼ ਵਿੱਚ ਕੀਤੇ ਗਏ ਦਾਅਵੇ ਦਾ ਪੁਖਤਾ ਸਬੂਤ ਨਹੀਂ ਮਿਲੀਆ।

ਆਪਣੀ ਜਾਂਚ ਪੜਤਾਲ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਸੰਦੇਸ਼ 2 ਸਾਲ ਪੁਰਾਣਾ ਹੈ ਅਤੇ ਵਾਇਰਲ ਸੰਦੇਸ਼ ਵਿੱਚ ਕੀਤਾ ਗਏ ਦਾਅਵੇ ਮੁਤਾਬਕ ਐਸਬੀਆਈ ਅਤੇ ਰਿਲਾਇੰਸ ਜਿਓ ਨੇ ਗਠਜੋੜ ਤਾਂ ਕੀਤਾ ਹੈ ਪਰ ਸੰਦੇਸ਼ ਵਿਚਲਾ ਸੰਦਰਭ ਗੁੰਮਰਾਹਕਰਨ ਹੈ।

ਟੂਲਜ਼ ਵਰਤੇ –

*ਗੂਗਲ ਸਰਚ
*ਫੇਸਬੁੱਕ ਸਰਚ

ਰਿਜ਼ਲਟ – ਗ਼ਲਤ ਦਾਅਵਾ

(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular