ਸ਼ੁੱਕਰਵਾਰ, ਦਸੰਬਰ 27, 2024
ਸ਼ੁੱਕਰਵਾਰ, ਦਸੰਬਰ 27, 2024

HomeUncategorized @paਕੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਹੋ ਗਿਆ ਹੈ ਜਾਰੀ...

ਕੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਹੋ ਗਿਆ ਹੈ ਜਾਰੀ ? ਪੜ੍ਹੋ ਇਸ ਦਾਅਵੇ ਪਿੱਛੇ ਦਾ ਸੱਚ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

 
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ , 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ

 

ਵੇਰੀਫੀਕੇਸ਼ਨ –

 
ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ  20 ਅਕਤੂਬਰ ਤੋਂ  ਰਜਿਸਟ੍ਰੇਸ਼ਨ ਸ਼ੁਰੂ ਹੈ ਅਤੇ ਰਜਿਸਟ੍ਰੇਸ਼ਨ ਫਾਰਮ ਜਾਰੀ ਕਰ ਦਿੱਤਾ ਗਿਆ ਹੈ। ਇਹ ਦਾਅਵਾ ਸੋਸ਼ਲ ਮੀਡਿਆ ਖਾਸਤੌਰ ਦੇ ਉੱਤੇ ਵਾਟਸਐਪ ਦੇ ‘ਤੇ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 
 
 

ਇਸ ਦਾਅਵੇ ਦੀ ਜਾਂਚ ਪੜਤਾਲ ਨੂੰ ਸ਼ੁਰੂ ਕਰਦਿਆਂ ਅਸੀਂ ਕੁਝ ਕੀ ਵਰਡਸ ਦੀ ਮਦਦ ਨਾਲ ਗੂਗਲ ਸਰਚ ਕੀਤਾ। ਗੂਗਲ ਸਰਚ ਦੌਰਾਨ ਸਾਨੂੰ ਕਰਤਾਰਪੁਰ ਲਾਂਘੇ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਸੰਬੰਧ  ਵਿੱਚ ਵੱਖ ਵੱਖ ਖ਼ਬਰਾਂ ਮਿਲੀਆਂ ਪਰ ਕਿਤੇ ਵੀ ਕਰਤਾਰਪੁਰ ਗੁਰੂਦੁਆਰਾ ਸਾਹਿਬ  ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ ਕਰਨ ਦੀ ਖ਼ਬਰ ਨਹੀਂ ਸੀ।  

 

ਆਪਣੀ ਜਾਂਚ ਨੂੰ ਅਸੀਂ ਗੂਗਲ ਤੇ ਵੱਖ ਵੱਖ ਕੀ ਵਰਡਸ ਦੇ ਰਾਹੀਂ ਜਾਰੀ ਰੱਖਿਆ।  ਗੂਗਲ ਤੇ ਸਾਨੂੰ ਕਰਤਾਰਪੁਰ ਸਾਹਿਬ  ਕਾਰੀਡੋਰ ਦੇ ਸੰਬੰਧ ਵਿੱਚ ਡੇਲੀ ਪੋਸਟ ਪੰਜਾਬੀ ਅਤੇ ਨਾਵਭਾਰਤ ਟਾਈਮਜ਼ ਦੇ ਦੋ ਲੇਖ ਮਿਲੇ। ਅਸੀਂ ਜਦੋ ਲੇਖ ਨੂੰ ਪੜ੍ਹਿਆ ਤਾਂ ਸਾਨੂੰ ਕਰਤਾਰਪੁਰ ਕੋਰੀਡੋਰ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਜਾਣਕਾਰੀ ਤਾਂ ਮਿਲੀ ਪਰ ਰਜਿਸਟ੍ਰੇਸ਼ਨ ਫਾਰਮ ਜਾਰੀ ਹੋਣ ਕਿ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ।

 
 
 

ਜਾਂਚ ਨੂੰ ਜਾਰੀ ਰੱਖਦਿਆਂ ਸਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਹੋਣ ਦੀ ਖ਼ਬਰ ਮਿਲੀ। ਲੇਖ ਦੇ ਅਨੁਸਾਰ  ਲਾਂਘੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੰਤਮ ਖਰੜੇ ‘ਤੇ ਸਹਿਮਤੀ ਨਾ ਹੋਣ ਕਰਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨ ਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ । ਜਾਣਕਾਰੀ ਦੇ ਅਨੁਸਾਰ ਹਰੇਕ ਸ਼ਰਧਾਲੂ ਤੋਂ 20 ਡਾਲਰ (1,421 ਰੁਪਏ) ਫੀਸ ਲੈਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਲਾਂਘੇ ਦੇ ਪ੍ਰਸਤਾਵ ਵਿਚਾਲੇ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ “। ਇਹ ਖ਼ਬਰਾਂ ਸਾਨੂੰ  ਵੱਖ ਵੱਖ ਮੀਡਿਆ ਏਜੇਂਸੀਆਂ “ਦ ਟਾਈਮਜ਼ ਆਫ ਇੰਡੀਆ ” , “ਐਨਡੀਟੀਵੀ ” ਆਦਿ ਉੱਤੇ ਵੀ ਮਿਲੀਆਂ।  

 
 
 
 
 
 
 
ਉਕਤ ਦਾਅਵੇ ਦੀ ਪੁਸ਼ਟੀ ਦੇ ਲਈ ਅਸੀਂ “ਯੂ ਟਿਊਬ ” ਸਰਚ ਦੀ ਮਦਦ ਨਾਲ ਯੂ ਟਿਊਬ ਤੇ ਖੰਗਾਲਿਆ ਪਰ ਸਾਨੂੰ ਕਿਤੇ ਵੀ ਰਜਿਸਟ੍ਰੇਸ਼ਨ ਫਾਰਮ ਨਹੀਂ ਮਿਲਿਆ ਹਾਲਾਂਕਿ 20 ਡਾਲਰ  ਫੀਸ ਲੈਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਲਾਂਘੇ ਦੇ ਪ੍ਰਸਤਾਵ ਵਿਚਾਲੇ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਲਤਵੀ ਕਰ ਦਿੱਤੇ ਜਾਣ ਦੀ ਖ਼ਬਰ ਜ਼ਰੂਰ ਸੀ।   
 
 
 
ਦਾਅਵੇ ਦੀ ਪੁਖਤਾ ਪੁਸ਼ਟੀ ਦੇ ਲਈ ਅਸੀਂ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਦੇ ਟੋਲ ਫ੍ਰੀ ਨੰਬਰ  – 1800-1800-550 ਤੇ ਕਾਲ ਕੀਤੀ।  ਕਾਲ ਅਧਿਕਾਰੀ ਨਾਲ ਅਸੀਂ ਗੱਲਬਾਤ ਕਰਦਿਆਂ ਅਸੀਂ ਇਸ ਦਾਅਵੇ ਦੀ  ਪੁਸ਼ਟੀ ਕੀਤੀ।  ਅਧਿਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਵਲੋਂ ਕੋਈ ਵੀ ਫਾਰਮ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਰੀ ਨਹੀਂ ਕੀਤਾ ਗਿਆ ਹੈ।

ਇਸ ਦਾਅਵੇ ਦੀ ਹੋਰ ਅਧਿਕਾਰਿਕ ਪੁਸ਼ਟੀ ਦੇ ਲਈ ਅਸੀਂ ਪੰਜਾਬ ਸਰਕਾਰ ਅਤੇ ਮਿਨਸਿਟਰੀ ਆਫ ਐਕਸਟਰਨਲ ਅਫ਼ੇਰਸ (ਵਿਦੇਸ਼ ਮੰਤਰਾਲਾ) ਦੀ ਅਧਿਕਾਰਿਕ ਵੈਬਸਾਈਟ ਨੂੰ ਖੰਗਾਲਿਆ ਪਰ ਸਾਨੂੰ ਕਿਤੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ  ਲਈ ਜਾਰੀ ਕਿਤੇ ਰਜਿਸਟ੍ਰੇਸ਼ਨ ਫਾਰਮ ਨਹੀਂ ਮਿਲਿਆ।  
 
 
 
ਸਾਡੀ ਜਾਂਚ ਪੜਤਾਲ ਦੇ ਦੌਰਾਨ ਇਹ ਸਾਬਿਤ ਹੀ ਗਿਆ ਸੀ ਕਿ ਭਾਰਤ ਦੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੋਈ ਵੀ ਰਜਿਸਟ੍ਰੇਸ਼ਨ ਫਾਰਮ ਜਾਰੀ ਨਹੀਂ ਕੀਤਾ।

ਟੂਲਜ਼ ਵਰਤੇ –

* ਗੂਗਲ ਕੀ ਵਰਡਸ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ

ਰਿਜ਼ਲਟ –  ਗ਼ਲਤ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular