ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਕੀ ਰਾਹੁਲ ਗਾਂਧੀ ਦੇ ਨਾਲ ਤਸਵੀਰ ਵਿੱਚ ਖੜੀ ਇਸ ਕੁੜੀ ਨੇ CAA...

ਕੀ ਰਾਹੁਲ ਗਾਂਧੀ ਦੇ ਨਾਲ ਤਸਵੀਰ ਵਿੱਚ ਖੜੀ ਇਸ ਕੁੜੀ ਨੇ CAA ਦੇ ਵਿਰੋਧ ਵਿੱਚ ਪੁਲਿਸ ਤੇ ਕੀਤਾ ਸੀ ਪਥਰਾਵ? 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim :
 
राहुल_गांधी के साथ ये वही #जिहादिन है जो कल सुरक्षा बलों पर पथराव कर रहे दंगाई को बचा रही थी और भद्दी भद्दी गालिया दे रही थी।
राहुल के साथ इसका फ़ोटो देखकर एक बात साफ हो गई कि ये दंगे पूर्ण रूप से सुनियोजित तरीके से #कोंग्रेस ओर #आम_आदमी_पार्टी के मिलीभगत से हुआ है।आज पूरा देश देख रहा है कितने गद्दार भरे पड़े हैं हमारे बीच में।
 
 
ਕਲੇਮ :
 
ਰਾਹੁਲ ਗਾਂਧੀ ਦੇ ਨਾਲ ਖੜੀ ਇਹ ਕੁੜੀ ਓਹੀ ਜਿਹਾਦੀਨ ਹੈ ਜਿਸਨੇ ਕਲ ਸੁਰੱਖਿਆ ਬਲ ਤੇ ਪਥਰਾਵ ਕਰ ਰਹੇ ਆਪਣੇ ਦੰਗਾਈ ਸਾਥੀਆਂ ਨੂੰ ਬਚਾ ਰਹੀ ਸੀ ਅਤੇ ਗਾਲ੍ਹਾਂ ਕੱਢ ਰਹੀ ਸੀ। ਰਾਹੁਲ ਦੇ ਨਾਲ ਇਸਦੀ ਤਸਵੀਰ ਨੂੰ ਵੇਖਕੇ ਇੱਕ ਗੱਲ ਸਾਫ ਹੋ ਗਈ ਕਿ ਇਹ ਦੰਗੇ ਯੋਜਨਾਬੱਧ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਮਿਲੀਭੁਗਤ ਦੇ ਨਾਲ ਹੋਏ।  ਅੱਜ ਪੂਰਾ ਦੇਸ਼ ਵੇਖ ਰਿਹਾ ਹੈ ਕਿ ਕਿੰਨ੍ਹੇ ਗਦਾਰ ਭਰੇ ਹੋਏ ਹਨ ਸਾਡੇ ਵਿੱਚ। 
 
 
 
 
 
 
ਵੇਰੀਫੀਕੇਸ਼ਨ : 
 
 
ਲੋਕ ਸਭਾ ਅਤੇ ਰਾਜ ਸਭਾ ਵਿੱਚ ਨਾਗਰਿਕਤਾ (ਸੋਧ) ਬਿੱਲ, 2019 ਦੇ ਪਾਸ ਹੋਣ ਤੋਂ ਬਾਅਦ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਿੰਸਾਪੂਰਵਕ ਵਿਰੋਧ ਹੋ ਰਿਹਾ ਹੈ। ਵਿਰੋਧ ਦੇ ਨਾਲ – ਨਾਲ ਸੋਸ਼ਲ ਮੀਡਿਆ ਤੇ ਇਸ ਬਿੱਲ ਦੇ ਵਿਰੋਧ ਅਤੇ ਪੱਖ ਵਿੱਚ ਲੱਖਾਂ ਹੀ ਪੋਸਟ ਅਪਡੇਟ ਕੀਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡਿਆ ਤੇ ਸਾਨੂੰ ਕੁਝ ਇਸ ਤਰਾਂ ਦੀ ਪੋਸਟ ਮਿਲੀ ਜੋ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਰਹੀ ਹੈ।
 
 
ਫੇਸਬੁੱਕ ਅਤੇ ਵੱਖ – ਵੱਖ ਸੋਸ਼ਲ ਮੀਡਿਆ ਪਲੇਟਫਾਰਮ ਉੱਤੇ ਵਾਇਰਲ ਇਸ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਦੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਖੜੀ ਇਹ ਕੁੜੀ ਓਹ ਜਿਹਾਦੀਨ ਹੈ ਜੋ ਕਲ ਸੁਰੱਖਿਆ ਬਲ ਤੇ ਪਥਰਾਵ ਕਰ ਰਹੇ ਆਪਣੇ ਦੰਗਾਈ ਸਾਥੀਆਂ ਨੂੰ ਬਚਾ ਰਹੀ ਸੀ ਅਤੇ ਗਾਲ੍ਹਾਂ ਕੱਢ ਰਹੀ ਸੀ।ਅੱਗੇ ਇਹ ਵੀ ਦਾਅਵਾ ਕੀਤਾ ਗਿਆ ਕਿ  ਰਾਹੁਲ ਗਾਂਧੀ ਦੇ ਨਾਲ ਇਸ ਕੁੜੀ ਦੀ ਤਸਵੀਰ ਨੂੰ ਵੇਖਕੇ ਇੱਕ ਗੱਲ ਸਾਫ ਹੋ ਗਈ ਕਿ ਇਹ ਦੰਗੇ ਯੋਜਨਾਬੱਧ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਮਿਲੀਭੁਗਤ ਦੇ ਨਾਲ ਹੋਏ।  
 
 
 
 
 
 
 
 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਪੋਸਟ ਦੀ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਰਿਵਰਸ ਇਮੇਜ ਸਰਚ ਦੀ ਮਦਦ ਨਾਲ ਤਸਵੀਰ ਦੇ ਨਾਲ ਮਿਲਦੀ ਜੁਲਦੀਆਂ ਕਾਫੀ ਤਸਵੀਰਾਂ ਪ੍ਰਾਪਤ ਹੋਇਆਂ।  ਇਸ ਦੇ ਨਾਲ ਹੀ ਸਾਨੂੰ ਵੱਖ ਵੱਖ ਮੀਡਿਆ ਏਜੇਂਸੀਆਂ ਦੇ ਲੇਖ ਵੀ ਮਿਲੇ। 
 
 
ਸਾਨੂੰ ਨਾਮੀ ਮੀਡਿਆ ਵੈਬਸਾਈਟ “The Hindu ਦਾ ਇੱਕ ਲੇਖ ਮਿਲਿਆ ਜਿਸਦੀ ਹੈਡਲਾਈਨ ਸੀ ,“Kerala schoolgirl rises to stardom translating Rahul Gandhi’s speech to Malayalam”। ਲੇਖ ਦੇ ਮੁਤਾਬਕ ਕਾਂਗਰਸ ਦੇ ਸੰਸਦ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੇਰਲਾ ਦੇ ਸ਼ਹਿਰ ਕਰੁਵਰਕੁੰਡੂ ਦੇ ਸਰਕਾਰੀ ਸਕੂਲ ਵਿੱਚ ਨਵੀਂ ਨਿਰਮਾਣ ਹੋਈ ਬਿਲਡਿੰਗ ਦਾ ਉਦਘਾਟਨ ਕਰਨ ਪਹੁੰਚੇ ਸਨ ਅਤੇ ਜਦੋ ਰਾਹੁਲ ਗਾਂਧੀ ਸਪੀਚ ਦੇਣ ਲੱਗੇ ਤਾਂ ਉਹਨਾਂ ਨੇ ਅੰਗਰੇਜ਼ੀ ਸਪੀਚ ਨੂੰ ਮਾਲਯਾਲਮ ਵਿੱਚ ਟ੍ਰਾਂਸਲੇਟ ਕਰਨ ਦੇ ਲਈ ਸਕੂਲ ਦੀ ਵਿਦਿਆਰਥੀ ‘ਸਾਫਾ ਫੇਬੀਨ’ ਨੂੰ ਸਟੇਜ ਤੇ ਸੱਦਾ ਦਿੱਤਾ ਅਤੇ ਸਾਫਾ ਫੇਬੀਨ ਨੇ ਆਪਣਾ ਰੋਲ ਬਾਖੂਬੀ ਨਿਭਾਇਆ।  
 
 

Kerala schoolgirl rises to stardom translating Rahul Gandhi’s speech to Malayalam

Safa Febin, higher secondary student of Government Higher Secondary School, Karuvarakkundu, rose to an unexpected stardom on Thursday by translating a speech by former Congress president Rahul Gandhi, MP.

 
 
ਸਾਨੂੰ ਗੂਗਲ ਸਰਚ ਦੀ ਮਦਦ ਨਾਲ ਵੱਖ – ਵੱਖ ਮੀਡਿਆ ਏਜੇਂਸੀਆਂ ਦੇ ਲੇਖ ਵੀ ਪ੍ਰਾਪਤ ਹੋਏ। ਤੁਸੀ ਇਹਨਾਂ ਰਿਪੋਰਟਾਂ ਨੂੰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਵੇਖ ਸਕਦੇ ਹੋ :
 
 

Kerala Class 12 girl wins applause for translating Congress MP Rahul Gandhi’s speech

A girl student in school uniform walks on to the stage and folds her hands to greet the chief guest Rahul Gandhi, who promptly extends his hand and shakes hers. At this point, Safa Febin, a Class 12 student of the Government GHSS Karuvarakkund in Malappuram, breaks into a sweet giggle.

 
 
 
 
 

Watch: When A Class 12 Kerala Girl Translated Rahul Gandhi’s Speech

Senior Congress leader Rahul Gandhi, while inaugurating a science lab in a school in his parliamentary constituency Wayanad on Thursday, asked students to volunteer for translating his speech from English to Malayalam. “Is anyone willing to translate my speech?” he asked, as his usual translator, party leader KC Venugopal, sat smiling.

 
 
ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੁਦ ਇਸ ਸਪੀਚ ਨੂੰ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੋਇਆ ਸੀ। 
 
 
 
 
ਹੁਣ ਅਸੀਂ ਵਾਇਰਲ ਹੋ ਰਹੀ ਪੋਸਟ ਦੀ ਬਾਕੀ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਟਵਿੱਟਰ ਤੇ ਵਾਇਰਲ ਹੋ ਰਹੀ ਤਸਵੀਰਾਂ ਮਿਲੀਆਂ। ਇਹ ਵਾਇਰਲ ਤਸਵੀਰਾਂ ਜਾਮੀਆ ਇਸਲਾਮਿਆ ਯੂਨੀਵਰਸਿਟੀ ਦੀ ਦੋ ਵਿਦਿਆਰਥੀ ਲਦੀਦਾ ਫਰਜ਼ਾਨਾ ਅਤੇ ਆਇਸ਼ਾ ਰੇਂਨਾ ਦੀ ਹਨ ਜੋ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਦੌਰਾਨ ਵਿਰੋਧ ਕਰ ਰਹੇ ਆਪਣੇ ਦੋਸਤ ਸ਼ਾਹੀਨ ਅਬਦੁੱਲਾ ਨੂੰ ਪੁਲਿਸ ਤੋਂ ਬਚਾ ਰਹੀਆਂ ਸਨ।  
 
 
 
 
ਤੁਸੀ ਇਹਨਾਂ ਦੋਵੇਂ ਕੁੜੀਆਂ ਦਾ ਇੰਟਰਵਿਊ ਹੇਠ ਦਿੱਤੇ ਲਿੰਕ ਤੇ ਵੇਖ ਸਕਦੇ ਹੋ। 
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪਹਿਲੀ ਤਸਵੀਰ ਕੇਰਲਾ ਦੇ ਸ਼ਹਿਰ ਕਰੁਵਰਕੁੰਡੂ ਦੀ ਰਹਿਣ ਵਾਲੀ ਸਾਫਾ ਫੇਬੀਨ ਦੀ ਹੈ। ਸਾਫਾ ਫੇਬੀਨ ਨੇ ਰਾਹੁਲ ਗਾਂਧੀ ਦੀ ਸਪੀਚ ਨੂੰ ਟਰਾਂਸਲੇਟ ਕੀਤਾ ਸੀ ਜਦਕਿ ਦੂਜੀ ਤਸਵੀਰਾਂ ਵਿੱਚ ਜਾਮੀਆ ਇਸਲਾਮਿਆ ਯੂਨੀਵਰਸਿਟੀ ਦੀ ਵਿਦਿਆਰਥੀ ਲਦੀਦਾ ਫਰਜ਼ਾਨਾ ਅਤੇ ਆਇਸ਼ਾ ਰੇਂਨਾ ਹਨ ਜੋ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਦੌਰਾਨ ਵਿਰੋਧ ਕਰ ਰਹੇ ਆਪਣੇ ਦੋਸਤ ਸ਼ਾਹੀਨ ਅਬਦੁੱਲਾ ਨੂੰ ਪੁਲਿਸ ਤੋਂ ਬਚਾ ਰਹੀਆਂ ਸਨ। ਸਾਡੀ ਪੜਤਾਲ ਵਿੱਚ ਇਹ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਗੁੰਮਰਾਹਕਰਨ ਦਾਅਵੇ ਵਾਇਰਲ ਹੋ ਰਹੀਆਂ ਹਨ। 
 
 
 

ਟੂਲਜ਼ ਵਰਤੇ

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular