ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਤਸਵੀਰ ਵਿੱਚ ਦਿਖ ਰਹੇ ਘਰ ਨੂੰ ਗੁਰੂ ਨਾਨਕ ਦੇਵ ਜੀ ਦਾ ਅਸਲੀ...

ਤਸਵੀਰ ਵਿੱਚ ਦਿਖ ਰਹੇ ਘਰ ਨੂੰ ਗੁਰੂ ਨਾਨਕ ਦੇਵ ਜੀ ਦਾ ਅਸਲੀ ਘਰ ਦੱਸਕੇ ਕੀਤਾ ਸੋਸ਼ਲ ਮੀਡਿਆ ਤੇ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਦਰਸ਼ਨ ਕਰੋ ਜੀ ਗੁਰੂ ਨਾਨਕ ਦੇਵ ਜੀ ਦੇ ਅਸਲੀ ਘਰ ਦੇ।।
#ਕੋਈ_ਵਿਰਲਾ_ਹੀ_ਹੋਵੇਗਾ_ਜੋ_ਵਾਹਿਗੁਰੂ_ਲਿੱਖ_ਸ਼ੇਅਰ_ਕਰੂ

 

ਵੇਰੀਫੀਕੇਸ਼ਨ – ਕੀ ਹੋ ਰਿਹਾ ਵਾਇਰਲ ?

ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਦੇ ਵਿੱਚ ਦਿਖ ਰਿਹਾ ਘਰ ਸਿਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਸ੍ਰੀ ਨਨਕਾਣਾ ਸਾਹਿਬ ਵਿਖੇ ਅਸਲੀ ਘਰ ਹੈ। ਇਸ ਤਸਵੀਰ ਨੂੰ ‘Mera Baba Nanak’ ਨਾਮਕ ਪੇਜ ਨੇ ਅਪਲੋਡ ਕੀਤਾ ਹੈ। ਇਸ ਪੋਸਟ ਨੂੰ ਅਜੇ ਤਕ 1000 ਤੋਂ ਵੱਧ ਲਾਈਕ ਅਤੇ 250 ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

ਜਾਂਚ ਪੜਤਾਲ –

ਕੀ ਤਸਵੀਰ ਦੇ ਵਿੱਚ ਦਿਖ ਰਿਹਾ ਘਰ ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਸਾਹਿਬ ਵਿਖੇ ਅਸਲੀ ਘਰ ਹੈ ? ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮ ਤੇ ਇਸ ਤਸਵੀਰ ਨੂੰ ਕਾਫ਼ੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦਾਅਵੇ ਨੂੰ ਲੈਕੇ ਅਸੀਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਅਸੀਂ ਸਬ ਤੋਂ ਪਹਿਲਾਂ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਜਾਂਚ ਦੇ ਵਿੱਚ ਸਾਨੂੰ ਕਿਤੇ ਵੀ ਇਸ ਤਸਵੀਰ ਦੇ ਦਾਅਵੇ ਦੀ ਪੁਸ਼ਟੀ ਵਾਲੀ ਤਸਵੀਰ ਨਹੀਂ ਲੱਭੀ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਅਸੀਂ ‘ਗੂਗਲ ਰਿਵਰਸ ਇਮੇਜ ਸਰਚ’ ਦੀ ਮਦਦ ਨਾਲ ਇਸ ਤਸਵੀਰ ਦੀ ਸਚਾਈ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਰਿਵਰਸ ਇਮੇਜ ਸਰਚ ਦੇ ਦੌਰਾਨ ਸਾਨੂੰ ਇਸ ਤਸਵੀਰ ਦੇ ਨਾਲ ਮਿਲਦਾ ਇਕ ਲੇਖ ਮਿਲਿਆ। ਇਸ ਲੇਖ ਦੇ ਅਨੁਸਾਰ ਤਸਵੀਰ ਵਿੱਚ ਦਿਖਾਈ ਦੇ ਰਹੀ ਬਿਲਡਿੰਗ (ਘਰ) ਪਾਕਿਸਤਾਨ ਦੇ ਪੇਸ਼ਾਵਰ ਜਿਲ੍ਹੇ ਵਿੱਚ ਸਥਿਤ ਗੁਰੂਦਵਾਰਾ ਭਾਈ ਜੋਗਾ ਸਿੰਘ ਨੇ ਨੇੜੇ ਦੀ ਹੈ। ਤੁਸੀ ਇਸ ਲੇਖ ਨੂੰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ।

The Sikh community of Peshewar maintain the beautiful historic architecture of Gurdwara Bhai Joga Singh

Peshawar, Pakistan (April 01, 2014): Mohallah Jogan Shah is one of the oldest abodes of Sikhs in Peshawar. The locality, situated near Dabgari, is home to a historic gurdwara and its own community school, hidden amongst the surrounding lofty buildings.

ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਇਸ ਤਸਵੀਰ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੇ ਦੌਰਾਨ ਸਾਨੂੰ ‘ਦ ਐਕਸਪ੍ਰੈਸ ਟ੍ਰਿਬਿਊਨ ਪੀਕੇ’ ਦੀ ਖ਼ਬਰ ਮਿਲੀ। ਖ਼ਬਰ ਦੇ ਅਨੁਸਾਰ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਘਰ ਆਪਣੇ ਆਪ ਦੇ ਵਿੱਚ ਇਕ ਸ਼ਾਨਦਾਰ ਕਲਾਕਾਰੀ ਹੈ ਅਤੇ ਇਹ ਘਰ ਪੁਰਾਤਨ ਗੁਰੂਦਵਾਰਾ ਭਾਈ ਜੋਗਾ ਸਿੰਘ ਦੇ ਨੇੜੇ ਦੀ ਹੈ ਜੋ ਪੇਸ਼ਾਵਰ ਜਿਲ੍ਹੇ ਦੇ ਅਧੀਨ ਪੈਂਦਾ ਹੈ। ਲੇਖ ਦੇ ਮੁਤਾਬਕ ਪੇਸ਼ਾਵਰ ਵਿੱਚ ਦੋ ਗੁਰੂਦਵਾਰਾ ਸਾਹਿਬ ਹਨ ਅਤੇ ਇਥੇ ਦੀ ਬਹੁਗਿਣਤੀ ਸਿੱਖਾਂ ਦੀ ਹੈ।

Through the ages: A hidden gem continues to shine in the heart of Peshawar | The Express Tribune

PESHAWAR: Mohallah Jogan Shah is one of the oldest abodes of Sikhs in Peshawar. The locality, situated near Dabgari, is home to a historic gurdwara and its own community school, hidden amongst the surrounding lofty buildings. “There are some 6,000 Sikhs that live in the mohallah,” says 50-year-old Pardeep Singh.

Through The Ages: A hidden Gem Continues to Shine in The Heart of Peshawar | SikhNet

Mohallah Jogan Shah is one of the oldest abodes of Sikhs in Peshawar. The locality, situated near Dabgari, is home to a historic gurdwara and its own community school, hidden amongst the surrounding lofty buildings. “There are some 6,000 Sikhs that live in the mohallah,” says 50-year-old Pardeep Singh.

ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਦਾਅਵਾ ਗੁੰਮਰਾਹਕਰਨ ਹੈ। ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਇਹ ਘਰ ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਸਾਹਿਬ ਵਿਖੇ ਸਥਿਤ ਅਸਲੀ ਘਰ ਨਹੀਂ ਹੈ। ਤਸਵੀਰ ਦੇ ਵਿੱਚ ਦਿਖਾਈ ਦੇ ਰਹੀ ਬਿਲਡਿੰਗ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਥਿਤ ਜੋਗਣ ਸ਼ਾਹ ਦੀ ਹੈ ਜਿਥੇ ਬਹੁਗਿਣਤੀ ਦੇ ਵਿੱਚ ਸਿੱਖ ਰਹਿੰਦੇ ਹਨ।

ਟੂਲਜ਼ ਵਰਤੇ –

*ਗੂਗਲ ਸਰਚ
*ਫੇਸਬੁੱਕ ਸਰਚ

ਰਿਜ਼ਲਟ – ਗ਼ਲਤ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular