ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeUncategorized @paਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਕੀਤਾ ਬੀਜੇਪੀ ਦਾ ਸਮਰਥਨ ?ਸੋਸ਼ਲ ਮੀਡਿਆ...

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਕੀਤਾ ਬੀਜੇਪੀ ਦਾ ਸਮਰਥਨ ?ਸੋਸ਼ਲ ਮੀਡਿਆ ਤੇ ਵਾਇਰਲ ਹੋਈ ਫ਼ੋਟੋਸ਼ਾਪਡ ਤਸਵੀਰ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim :
 
2019 में दीपिका पादुकोण देशभक्त थी और आज #JNU में आने के बाद देशद्रोही हो गयी नचनियां हो गयी????
वाह रे दोगलो हद हो गयी।। 
 
 
ਪੰਜਾਬੀ ਅਨੁਵਾਦ :
 
2019 ਵਿੱਚ ਦੀਪਿਕਾ ਪਾਦੁਕੋਣ ਦੇਸ਼ਭਗਤ ਸੀ ਅਤੇ ਅੱਜ JNU ਵਿੱਚ ਆਉਣ ਤੋਂ ਬਾਅਦ ਦੇਸ਼ਦ੍ਰੋਹੀ ਹੋ ਗਈ ? ਦੋਗਲੇਪਣ ਦੀ ਹੱਦ ਹੋ ਗਈ 
 
 
 

[removed][removed]

 
 
 
 
ਵੇਰੀਫੀਕੇਸ਼ਨ :
 
 
ਸੋਸ਼ਲ ਮੀਡਿਆ ਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਗੌਰਤਲਬ ਹੈ ਕਿ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਅਦਾਕਾਰਾ ਦੀਪਿਕਾ ਪਾਦੁਕੋਣ ਮੰਗਲਵਾਰ ਨੂੰ JNU ਵਿਖੇ ਵਿਦਿਆਰਥੀਆਂ ਨੂੰ ਮਿਲਣ ਪਹੁੰਚੀ ਸਨ। ਹਾਲਾਂਕਿ ਦੀਪਿਕਾ ਨੇ ਯੂਨੀਵਰਸਿਟੀ ਪਹੁੰਚ ਕੇ ਕੋਈ ਬਿਆਨ ਤਾਂ ਨਹੀਂ ਦਿੱਤਾ ਪਰ ਸੋਸ਼ਲ ਮੀਡਿਆ ਤੇ ਦੀਪਿਕਾ ਦੇ ਹੱਕ ਅਤੇ ਵਿਰੋਧ ਵਿੱਚ ਕਾਫੀ ਪੋਸਟ ਦੇਖਣ ਨੂੰ ਮਿਲੇ। ਇਸ ਵਿੱਚ ਸੋਸ਼ਲ ਮੀਡਿਆ ਤੇ ਦੀਪਿਕਾ ਪਾਦੁਕੋਣ ਨਾਲ ਮਿਲਦੇ ਕਈ ਦਾਅਵੇ ਵੀ ਵਾਇਰਲ ਹੋ ਰਹੇ ਹਨ। 
 
 
ਕੁਝ ਇਸ ਤਰਾਂ ਦਾ ਦਾਅਵਾ ਸਾਨੂੰ ਟਵਿੱਟਰ ਦੇ ਵੇਖਣ ਨੂੰ ਮਿਲਿਆ। ਟਵਿੱਟਰ ਤੇ ਇੱਕ ਹੈਂਡਲ ਨੇ ਪੋਸਟ ਸ਼ੇਅਰ ਕੀਤੀ ਤੇ  ਸਵਾਲ ਕੀਤਾ ਕਿ , 2019 ਵਿੱਚ ਦੀਪਿਕਾ ਪਾਦੁਕੋਣ ਦੇਸ਼ਭਗਤ ਸੀ ਅਤੇ ਅੱਜ JNU ਵਿੱਚ ਆਉਣ ਤੋਂ ਬਾਅਦ ਦੇਸ਼ਦ੍ਰੋਹੀ ਹੋ ਗਈ ? ਦੋਗਲੇਪਣ ਦੀ ਹੱਦ ਹੋ ਗਈ। ਯੂਜ਼ਰ ਨੇ ਇਸ ਨਾਲ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਦੀਪਿਕਾ ਆਪਣੇ ਘਰਵਾਲੇ ਰਣਵੀਰ ਸਿੰਘ ਦੇ ਨਾਲ ਖੜੇ ਹਨ ਅਤੇ ਉਹਨਾਂ ਦੇ ਗਲੇ ਵਿੱਚ ਬੀਜੇਪੀ ਪਾਰਟੀ ਦਾ ਸਾਫ਼ਾ ਪਾਇਆ ਹੋਇਆ ਹੈ।  
 
 
 

[removed][removed]

 
 
 
ਅਸੀਂ  ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਵੱਖ – ਵੱਖ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਕੁਝ ਇਸ ਤਰਾਂ ਦੇ ਦਾਅਵੇ ਵਾਲੇ ਪੋਸਟ ਸਾਨੂੰ ਫੇਸਬੁੱਕ ਤੇ ਮਿਲੇ।
 
 
 
 
 
 
 
ਅਸੀਂ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਵਾਇਰਲ ਹੋ ਰਹੀ ਇਸ ਤਸਵੀਰ ਨੂੰ ਖੰਗਾਲਿਆ।ਸਰਚ ਦੌਰਾਨ ਸਾਨੂੰ ਅਸਲ ਤਸਵੀਰ ਮਿਲੀ। ਇਸ ਤਸਵੀਰ ਨੂੰ 30 ਨਵੰਬਰ , 2018 ਨੂੰ ਖਿਚਿਆ ਗਿਆ ਸੀ। ਗੌਰਤਲਬ ਹੈ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੁੰਬਈ ਦੇ ਸਿਦੀਵਿਨਾਇਕ ਮੰਦਿਰ ਮੱਥਾ ਟੇਕਣ ਗਏ ਸਨ, ਜਿਥੇ ਇਸ ਤਸਵੀਰ ਨੂੰ ਲਿਆ ਗਿਆ ਸੀ। 
 
 
 
 
 
 
 
ਦੋਨਾਂ ਤਸਵੀਰਾਂ ਨੂੰ ਦੇਖ ਕੇ ਅੰਤਰ ਸਮਝਿਆ ਜਾ ਸਕਦਾ ਹੈ। ਕਿਸੀ ਨੇ ਫੋਟੋਸ਼ੋਪ ਦੀ ਮਦਦ ਨਾਲ ਦੀਪਿਕਾ ਅਤੇ ਰਣਵੀਰ ਸਿੰਘ ਦੇ ਸਕਾਰਫ਼ ਦੇ ਉੱਤੇ ਬੀਜੇਪੀ ਪਾਰਟੀ ਦਾ ਲੋਗੋ ਤੇ ਨਿਸ਼ਾਨ ਬਣਾ ਦਿੱਤਾ। 
 
 
 
 
 
 
 
 
ਅਸੀਂ ਪਾਇਆ ਕਿ ਕਾਫੀ ਨਾਮੀ ਮੀਡਿਆ ਏਜੇਂਸੀਆਂ ਨੇ ਵੀ ਇਸ ਤਸਵੀਰ ਨੂੰ ਆਪਣੇ ਲੇਖ ਦੇ ਵਿੱਚ ਪ੍ਰਕਾਸ਼ਿਤ ਕੀਤਾ ਹੈ ਜਦੋ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਸਿਦੀਵਿਨਾਇਕ ਮੰਦਿਰ ਮੱਥਾ ਟੇਕਣ ਗਏ ਸਨ।  
 
 
 
 

See All The Pictures From DeepVeer’s Big Fat Wedding

Newlywed Bollywood stars Deepika Padukone and Ranveer Singh concluded their wedding celebrations with a reception thrown in for their friends from the film industry on December 1. This is their third reception party since they got married in Italy’s picturesque Lake Como on November 14 and 15.

[removed][removed]

 
 
 
 
ਅਸੀਂ ਪਾਇਆ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਤਸਵੀਰ ਨੂੰ ਵੱਖਰੇ ਦਾਅਵੇ ਨਾਲ ਵਾਇਰਲ ਕੀਤਾ ਗਿਆ ਸੀ। 
 
 
 
 
 
 
 
ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਬੋਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਤਸਵੀਰ ਫ਼ਰਜ਼ੀ ਹੈ। ਕਿਸੀ ਨੇ ਫੋਟੋਸ਼ੋਪ ਦੀ ਮਦਦ ਦੇ ਨਾਲ ਤਸਵੀਰ ਨਾਲ ਛੇੜਖਾਨੀ ਕਰਕੇ ਰਣਵੀਰ ਅਤੇ ਦੀਪਿਕਾ ਦੇ ਸਕਾਰਫ਼ ਉੱਤੇ ਬੀਜੇਪੀ ਦਾ ਚੋਣ ਨਿਸ਼ਾਨ ਤੇ ਲੋਗੋ ਬਣਾ ਦਿੱਤਾ।  
 
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular