ਐਤਵਾਰ, ਨਵੰਬਰ 3, 2024
ਐਤਵਾਰ, ਨਵੰਬਰ 3, 2024

HomeUncategorized @paਸ਼ਾਹੀਣ ਬਾਗ਼ ਦੇ ਨਾਮ ਤੇ ਇਕ ਹੋਰ ਗੁੰਮਰਾਹਕਰਨ ਵੀਡੀਓ ਹੋਈ ਵਾਇਰਲ? ਪੜ੍ਹੋ...

ਸ਼ਾਹੀਣ ਬਾਗ਼ ਦੇ ਨਾਮ ਤੇ ਇਕ ਹੋਰ ਗੁੰਮਰਾਹਕਰਨ ਵੀਡੀਓ ਹੋਈ ਵਾਇਰਲ? ਪੜ੍ਹੋ ਇਸ ਵਾਇਰਲ ਵੀਡੀਓ ਦੀ ਸਚਾਈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ : 
 
ਇਕ ਧੀ ਨੇ ਜਦੋਂ ਆਪਣੀ ਭੁੱਖੀ ਪਿਆਸੀ ਮਾਂ ਨੂੰ ਵੇਖਿਆ ਤਾਂ ਭੁੱਬਾਂ ਮਾਰ ਕੇ ਰੋ ਪਈ। ਦਰਅਸਲ , ਇਸ ਮਾਂ ਦਾ ਪੁੱਤ ਤੇ ਨੂੰਹ ਦੋਵੇਂ ਆਪਣੀ ਮਾਂ ਨੂੰ ਛੱਡ ਕੇ ਦਿੱਲੀ ਦੇ ਸ਼ਾਹੀਣ ਬਾਗ  ਮੌਜ ਮਸਤੀ ਕਰਨ ਚਲੇ ਗਏ। 
 
 
 

[removed][removed]

 
 
 
ਵੇਰੀਫੀਕੇਸ਼ਨ :
 
 
ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ।  ਦਿੱਲੀ ਦੇ ਸ਼ਾਹੀਣ ਬਾਗ ਦੇ ਵਿਚ CAA ਅਤੇ NRC ਨੂੰ ਲੈਕੇ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਹੇ ਹਨ। ਪ੍ਰਦਰਸ਼ਨ ਨੂੰ ਲੈ ਕੇ ਕਈ ਤਰਾਂ ਦੀ ਅਫਵਾਹਾਂ ਵੀ ਸੋਸ਼ਲ ਮੀਡਿਆ ਤੇ ਫੈਲ ਰਹੀਆਂ ਹਨ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ  ਪੁੱਤ ਤੇ ਨੂੰਹ ਦੋਵੇਂ ਆਪਣੀ ਮਾਂ ਨੂੰ ਛੱਡ ਕੇ ਦਿੱਲੀ ਦੇ ਸ਼ਾਹੀਣ ਬਾਗ  ਮੌਜ ਮਸਤੀ ਕਰਨ ਚਲੇ ਗਏ ਤੇ ਜਦੋਂ ਇਕ ਧੀ ਨੇ  ਆਪਣੀ ਭੁੱਖੀ ਪਿਆਸੀ ਮਾਂ ਨੂੰ ਵੇਖਿਆ ਤਾਂ ਭੁੱਬਾਂ ਮਾਰ ਕੇ ਰੋ ਪਈ। 
 
 
 
 
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤਕ 7,000 ਤੋਂ ਵੱਧ ਬਾਰ ਵੇਖਿਆ ਜਾ ਚੁੱਕਾ ਹੈ ਜਦਕਿ 175 ਤੋਂ ਬਾਰ ਰੀ ਟਵੀਟ ਕੀਤਾ ਜਾ ਚੁੱਕਾ ਸੀ। 
 
 
 

[removed][removed]

 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ।  ਕੁਝ ਟੂਲਜ਼ ਦੀ ਮਦਦ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ‘Aaj Tak’ ਦਾ ਲੇਖ ਮਿਲਿਆ । ਆਜ ਤਕ ਦੇ ਇਸ ਲੇਖ ਦੇ ਮੁਤਾਬਕ , ਉੱਤਰ ਪ੍ਰਦੇਸ਼ ਦੇ ਅਲੀਗੜ ਦੇ ਮੁਹੱਲਾ ਸ਼ੇਰ ਖਾਨ ਦੀ ਵਸਨੀਕ 90 ਸਾਲਾ ਅਸਗਰੀ ਆਪਣੇ ਬੇਟੇ ਜਲਾਲੂਦੀਨ ਨਾਲ ਰਹਿ ਰਹੀ ਸੀ।ਜਾਣਕਾਰੀ ਮੁਤਾਬਕ , ਜਲਾਲੂਦੀਨ ਆਪਣੀ ਬਜ਼ੁਰਗ ਮਾਂ ਨੂੰ ਘਰ ਵਿੱਚ ਬੰਦ ਕਰ ਗਿਆ ਅਤੇ ਪਰਿਵਾਰ ਨਾਲ ਮਸਤੀ ਕਰਨ ਬਾਹਰ ਚਲਾ ਗਿਆ। ਬਜ਼ੁਰਗ ਮਾਂ 10 ਦਿਨਾਂ ਤੱਕ ਘਰ ਵਿਚ ਪਿਆਸੇ ਅਤੇ ਭੁੱਖੇ ਰਹੀ ਅਤੇ ਜਦੋ ਅਸਗਰੀ ਦੀ ਧੀ ਆਪਣੇ ਘਰ ਪਹੁੰਚੀ ਤਾਂ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਰੋਣ ਲੱਗ ਪਈ। ਲੇਖ ਦੇ ਮੁਤਾਬਕ ,” ਪੁਲਿਸ ਨੇ ਧੀ ਦੀ ਸ਼ਿਕਾਇਤ ‘ਤੇ ਜਲਾਲੂਦੀਨ, ਉਸ ਦੀ ਪਤਨੀ ਅਤਿਕਾ ਅੰਜੁਮ ਅਤੇ ਉਸ ਦੀਆਂ ਧੀਆਂ ਸਯਾਮਾ ਅਤੇ ਸਾਨਾ ਜਮਾਲ ਦੇ ਵਿਰੁੱਧ ਕੇਸ ਵੀ ਦਰਜ ਕੀਤਾ “। 
 
 
 
 

मां को घर में बद कर घूमने निकल गया बेटा, 10 दिन तक भूख से तड़पती रही बुजुर्ग

अलीगढ़ के मोहल्ला शेर खान की घटना, बेटी पहुंची घर पड़ोसियों की मदद से ताला तोड़कर मां को निकाला उत्तर प्रदेश के अलीगढ़ में एक कलयुगी बेटे के अपनी 90 साल की बुजुर्ग मां को घर में बंद कर चले जाने का मामला सामने आया है.

[removed][removed]

 
 
 
ਸਰਚ ਦੇ ਦੌਰਾਨ ਇੱਕ ਹੋਰ ਨਾਮੀ ਮੀਡਿਆ ਵੈਬਸਾਈਟ “Zee News” ਦਾ ਲੇਖ ਮਿਲਿਆ। ਜ਼ੀ ਨਿਊਜ਼ ਦੇ ਲੇਖ ਦੇ ਮੁਤਾਬਕ ਵੀ ਉੱਤਰ ਪ੍ਰਦੇਸ਼ ਦੇ ਅਲੀਗੜ ‘ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਕਲਯੁਗੀ ਪੁੱਤਰ ਨੇ ਆਪਣੀ ਪਤਨੀ ਨਾਲ ਬਾਹਰ ਜਾਣ ਲਈ ਆਪਣੀ ਬਜ਼ੁਰਗ ਮਾਂ ਨੂੰ ਘਰ ਵਿੱਚ ਬੰਦ ਕਰ ਦਿੱਤਾ।ਜਾਣਕਾਰੀ ਮੁਤਾਬਕ , ਮੌਕੇ ‘ਤੇ ਪਹੁੰਚੀ ਧੀ ਨੇ ਗਗੁਆਂਢੀਆਂ  ਦੀ ਮਦਦ ਨਾਲ ਘਰ ਦੇ ਦਰਵਾਜ਼ੇ ਦਾ ਤਾਲਾ ਤੋੜ ਦਿੱਤਾ। ਘਰ ਅੰਦਰ ਆਪਣੀ ਮਾਂ ਨੂੰ ਬੰਦ ਵੇਖ ਧੀ ਭੁੱਬਾਂ ਮਾਰ ਕੇ ਰੋਣ ਲੱਗ ਪਈ।  
 
 
 

UP: मां को घर में बंद कर पत्नी के साथ घूमने चला गया बेटा, पुलिस ने दर्ज की FIR

UP Police registered case against a man in aligarh who leave off his old age mother for 10 days | UP: मां को घर में बंद कर पत्नी के साथ घूमने चला गया बेटा, पुलिस ने दर्ज की FIR | Hindi News, यूपी एवं उत्‍तराखंड बुजुर्ग मां की बेटी ने अपने भाई से फोन कर पूछा था कि आप कहां हैं.

[removed][removed]

 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ  ਅਲੀਗੜ੍ਹ ਦੀ ਹੈ ਤੇ ਇਸ ਵੀਡੀਓ ਦਾ ਸੰਬੰਧ ਸ਼ਾਹੀਣ ਬਾਗ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਨਾਲ ਨਹੀਂ ਹੈ। 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular