ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਸੁਖਦੇਵ ਢੀਂਡਸਾ ਨੇ ਮੀਡਿਆ ਵਿੱਚ ਚੱਲ ਰਹੀਆਂ ਖ਼ਬਰਾਂ ਤੇ ਲਗਾਇਆ ਵਿਰਾਮ ,...

ਸੁਖਦੇਵ ਢੀਂਡਸਾ ਨੇ ਮੀਡਿਆ ਵਿੱਚ ਚੱਲ ਰਹੀਆਂ ਖ਼ਬਰਾਂ ਤੇ ਲਗਾਇਆ ਵਿਰਾਮ , ਵੱਖਰੀ ਪਾਰਟੀ ‘ਚ ਸ਼ਾਮਿਲ ਹੋਣ ਤੇ ਕੀਤਾ ਖੁਲਾਸਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

‘ਅਕਾਲੀ ਸਿਆਸਤ ਚ ਧਮਾਕਾ , ਸੁਖਦੇਵ ਢੀਂਡਸਾ ਨੇ ਅਕਾਲੀ ਦਲ – ਟਕਸਾਲੀ , ਰਵੀਇੰਦਰ ਨਾਲ ਮਿਲਾਇਆ ਹੱਥ’

ਵੇਰੀਫੀਕੇਸ਼ਨ –

ਸੋਸ਼ਲ ਮੀਡਿਆ ਤੇ ਅੱਜ ਕਲ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਟਕਸਾਲੀ ਚ ਸ਼ਾਮਿਲ ਹੋਣ ਨੂੰ ਲੈਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਨੂੰ ਲੈਕੇ ਕੀਤੇ ਜਾ ਰਹੇ ਦਾਅਵੇ ਸਾਨੂੰ ਕਾਫੀ ਮੀਡਿਆ ਏਜੇਂਸੀਆਂ ਦੀ ਵੈਬਸਾਈਟ ਤੇ ਮਿਲੇ। ਇਸ ਵੱਡੀ ਸਿਆਸੀ ਗਤੀਵਿਧੀ ਨੂੰ ਲੈਕੇ ਸਾਨੂੰ ਵੱਖ – ਵੱਖ ਲੋਕਾਂ ਦੀਆਂ ਪ੍ਰਤਿਕ੍ਰਿਆ ਵੀ ਮਿਲੀਆਂ।

ਕੌਣ ਹਨ ਸੁਖਦੇਵ ਸਿੰਘ ਢੀਂਡਸਾ ?

ਗੌਰਤਲਬ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀ ਸਿਆਸਤ ਵਿੱਚ ਵੱਡਾ ਨਾਮ ਹੈ। ਸੁਖਦੇਵ ਸਿੰਘ ਢੀਂਡਸਾ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਵੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿੱਚ ਸਾਲ 2002 ਤੋਂ 2004 ਤੱਕ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਵੀ ਰਹੇ। ਉਹ 1998 ਤੋਂ ਲੈਕੇ 2004 ਤੱਕ ਲੋਕ ਸਭਾ ਦੇ ਮੈਂਬਰ ਰਹੇ ।

2014 ਦੀਆਂ ਲੋਕ ਸਭਾ ਚੋਣਾਂ ਸੁਖਦੇਵ ਢੀਂਡਸਾ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਤੋਂ ਚੋਣਾਂ ਹਾਰ ਗਏ ਸਨ। ਉਸ ਤੋਂ ਬਾਅਦ ਅਕਾਲੀ ਦਲ ਨੇ ਢੀਂਡਸਾ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ।

ਹਾਲਾਂਕਿ , ਪਿਛਲੇ ਸਾਲ 2018 ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਰਾਜ ਸਭਾ ਦੇ ਮੈਂਬਰ ਵਜੋਂ ਵੀ ਇਸਤੀਫ਼ਾ ਦੇ ਦਿੱਤਾ ਸੀ। ਕਿਆਸ ਲਗਾਈ ਜਾ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਵਲੋਂ ਪਾਰਟੀ ਚੋਂ ਇਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਨੂੰ ਮੰਨਿਆ ਜਾ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਸੁਖਦੇਵ ਸਿੰਘ ਢੀਂਡਸਾ ਮੁੜ ਤੋਂ ਮੀਡਿਆ ਦੀ ਸੁਰਖੀਆਂ ਵਿੱਚ ਆ ਗਏ ਹਨ। ਦਰਅਸਲ , ਸੁਖਦੇਵ ਸਿੰਘ ਢੀਂਡਸਾ ਨੇ ਪਿਛਲੇ ਦਿਨੀਂ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜੱਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਅਕਾਲੀ ਦਲ 1920 ਦੇ ਆਗੂ ਰਵੀਇੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ , ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਅਕਾਲੀ ਦਲ 1920 ਦੇ ਯੂਥ ਆਗੂ ਤਜਿੰਦਰ ਸਿੰਘ ਪੰਨੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਦਿ ਵੀ ਸ਼ਾਮਲ ਸਨ।

ਸੁਖਦੇਵ ਸਿੰਘ ਢੀਂਡਸਾ ਵਲੋਂ ਕੀਤੀ ਗਈ ਇਸ ਮੁਲਾਕਾਤ ਨੂੰ ਵੱਖ – ਵੱਖ ਮੀਡਿਆ ਏਜੇਂਸੀਆਂ ਨੇ ਕਵਰ ਕੀਤਾ । ਤੁਸੀ ਸੁਖਦੇਵ ਸਿੰਘ ਢੀਂਡਸਾ ਵਲੋਂ ਕੀਤੀ ਗਈ ਇਸ ਮੁਲਾਕਾਤ ਤੇ ਮੀਡਿਆ ਰਿਪੋਰਟ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਵੇਖ ਸਕਦੇ ਹੋ –

ਅਕਾਲੀ ਸਿਆਸਤ ਚ ਧਮਾਕਾ, ਢੀਂਡਸਾ ਤੇ ਰਵੀਇੰਦਰ ਨੇ ਮਿਲਾਇਆ ਬ੍ਰਹਮਪੁਰਾ ਨਾਲ ਹੱਥ

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ‘ਚ ਚਲ ਰਹੀ ਉਥਲ-ਪੁਥਲ ਦੀ ਸਥਿਤੀ ਦੌਰਾਨ ਅਕਾਲੀ ਸਿਆਸਤ ‘ਚ ਇਕ ਹੋਰ ਵੱਡਾ ਧਮਾਕਾ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਵੱਡੇ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਕਿਸੇ ਸਮੇਂ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ‘ਚ ਸ਼ਾਮਲ

Taksali faction ropes in Sukhdev Singh Dhindsa, others for united front | Chandigarh News – Times of India

Taksali Akalis met Dhindsa on Saturday JALANDHAR/PATIALA: Just ahead of the 99th foundation day of Shiromani Akali Dal (SAD), breakaway factions of the party are trying to converge on a common platform. Senior leaders of SAD (Taksali) held a meeting with Rajya Sabha member Sukhdev Singh Dhindsa, who had resigned from the party positions of SAD, and he has decided to support them.

Taksalis woo Dhindsa

CHANDIGARH: Fuelling speculation of a new political combination, rebel Akali leaders Ranjit Singh Brahmpura and Sewa Singh Sidhwan met Rajya Sabha MP Sukhdev Singh Dhindsa here on Saturday to invite the latter to functions to mark the 99th foundation day of the Shiromani Akali Dal.

ਅਸੀਂ ਵੱਖ – ਵੱਖ ਮੀਡਿਆ ਏਜੇਂਸੀਆਂ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਲੈਕੇ ਜਾਂਚ ਕੀਤੀ। ਗੂਗਲ ਸਰਚ ਦੀ ਮਦਦ ਨਾਲ ਸਾਨੂੰ ਇੱਕ ਮੀਡਿਆ ਏਜੇਂਸੀ ‘Babushahi.com’ ਤੇ ਇੱਕ ਵੀਡੀਓ ਮਿਲੀ। Babushahi.com ਵੈਬਸਾਈਟ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ,ਉਨ੍ਹਾਂ ਦੀ ਮੁਲਾਕਾਤ ਅਕਾਲੀ ਦਲ ਟਕਸਾਲੀ ਦੇਆਗੂਆਂ ਅਤੇ ਅਕਾਲੀ ਦਲ 1920 ਦੇ ਆਗੂ ਰਵੀਇੰਦਰ ਸਿੰਘ ਨਾਲ ਹੋਈ ਸੀ। ਮੀਟਿੰਗ ਵਿੱਚ ਅੰਮ੍ਰਿਤਸਰ ‘ਚ 14 ਦਸੰਬਰ ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਵੱਖਰੇ ਤੌਰ ‘ਤੇ ਮਨਾਉਣ ਦੀ ਸਹਿਮਤੀ ਬਣੀ ਹੈ ਅਤੇ ਇਸ ਸਥਾਪਨਾ ਦਿਵਸ ਵਿੱਚ ਬੈਂਸ ਭਰਾਵਾਂ, ਸੁਖਪਾਲ ਖਹਿਰਾ , ਧਰਮਵੀਰ ਗਾਂਧੀ ਆਦਿ ਗਰੁੱਪਾਂ ਨੂੰ ਵੀ ਨਾਲ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ ਅਤ ਨਾ ਹੀ ਕੋਈ ਵੱਖਰੀ ਪਾਰਟੀ ਨਹੀਂ ਬਣਾ ਰਹੇ ਹਨ। ਉਹਨਾਂ ਨੇ ਕਿਹਾ ਕਿ ਮੀਡਿਆ ਵਿੱਚ ਚੱਲ ਰਹੀਆਂ ਖ਼ਬਰਾਂ ਦੇ ਵਿੱਚ ਬੇਬੁਨਿਆਦ ਹਨ।

Is Sukhdev Singh Dhindsa joining SAD (Taksali) ? ( Watch Video also )

Chandigarh, December 8, 2019: Putting all speculation to rest Rajya Sabha MP and senior Shiromani Akali Dal (SAD) leader Sukhdev Singh Dhindsa says that he has no plans to join SAD (Taksali) and is not leaving SAD any time soon.

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਮੀਡਿਆ ਦੇ ਵਿੱਚ ਚੱਲ ਰਹੇ ਦਾਅਵੇ ਗ਼ਲਤ ਅਤੇ ਫ਼ਰਜ਼ੀ ਹਨ। ਸੁਖਦੇਵ ਸਿੰਘ ਢੀਂਡਸਾ ਨੇ ਖੁਦ ਇਹਨਾਂ ਰਿਪੋਰਟਾਂ ਨੂੰ ਖਾਰਿਜ਼ ਕੀਤਾ ਅਤੇ ਕਿਹਾ ਕਿ ਉਹ ਅਕਾਲੀ ਦਲ ਟਕਸਾਲੀ ਜਾਂ ਕਿਸੀ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ।

ਟੂਲਜ਼ ਵਰਤੇ

*ਗੂਗਲ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular