Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਦਿੱਲੀ ‘ਚ ਹੋਏ 1984 ਸਿੱਖ ਕਤਲੇਆਮ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਅਹਿਮ ਬਿਆਨ ਦਿੱਤਾ ਜਿਸ ਦੀ ਹਰ ਪਾਸੇ ਖਾਸ ਤੌਰ ਤੇ ਸੋਸ਼ਲ ਮੀਡਿਆ ਤੇ ਕਾਫੀ ਚਰਚਾ ਹੋ ਰਹੀ ਹੈ। ਡਾ. ਮਨਮੋਹਨ ਸਿੰਘ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਹਾੜੇ ਦੇ ਮੌਕੇ ਤੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਸੰਬੋਧਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਆਪਣੇ ਸੰਬੋਧੰਨ ਦੌਰਾਨ 1984 ਵਿੱਚ ਦੇਸ਼ ਦੇ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੀ ਕਾਰਜਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਉਠਾਏ। ਉਹਨਾਂ ਨੇ ਕਿਹਾ ਕਿ ਜੇਕਰ ਦੇਸ਼ ਦੇ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਦੀ ਗੱਲ ਮੰਨੀ ਹੁੰਦੀ ਤਾਂ 1984 ਸਿੱਖ ਕਤਲੇਆਮ ਦਾ ਦੁਖਾਂਤ ਟਾਲਿਆ ਜਾ ਸਕਦਾ ਸੀ।
ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਜਨਮ ਦਿਹਾੜੇ ਤੇ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ,”1984 ਸਿੱਖ ਕਤਲੇਆਮ ਦੀ ਸ਼ਾਮ ਨੂੰ ਇੰਦਰ ਕੁਮਾਰ ਗੁਜਰਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਕੋਲ ਗਏ ਅਤੇ ਓਹਨਾ ਨੇ ਨਰਸਿਮਹਾ ਰਾਓ ਨੂੰ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ ਅਤੇ ਸਰਕਾਰ ਨੂੰ ਸਥਿਤੀ ਤੋਂ ਨਿਪਟਣ ਲਈ ਜਲਦੀ ਸੈਨਾ ਨੂੰ ਬੁਲਾ ਲੈਣਾ ਚਾਹੀਦਾ ਹੈ”। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ,” ਜੇਕਰ ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਜੀ ਦੀ ਗੱਲ ਨੂੰ ਮੰਨ ਲਿਆ ਹੁੰਦਾ ਤਾਂ ਸ਼ਾਇਦ 1984 ਸਿੱਖ ਕਤਲੇਆਮ ਨੂੰ ਟਾਲਿਆ ਜਾ ਸਕਦਾ ਸੀ।”
ਤੁਸੀ ਡਾ. ਮਨਮੋਹਨ ਸਿੰਘ ਦਾ ਬਿਆਨ ਹੇਠ ਦਿੱਤੇ ਲਿੰਕ ਤੋਂ ਵੇਖ ਸਕਦੇ ਹੋ :
Ex-PM Manmohan Singh: When the sad event of ’84 took place, IK Gujral ji went to the then HM PV Narasimha Rao&told him,situation is so grave that it’s necessary for govt to call Army at the earliest. If that advice had been heeded perhaps ’84 massacre could’ve been avoided.(4.12) pic.twitter.com/bQmnktnmem
— ANI (@ANI) December 4, 2019
ਕੀ ਹੋਇਆ ਸੀ 1 ਨਵੰਬਰ 1984 ਨੂੰ?
31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਗੋਲੀਆਂ ਮਾਰ ਕੇ ਕਤਲ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸ਼ਾਮ ਹੁੰਦੇ-ਹੁੰਦੇ ਪੂਰੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਿੱਖਾਂ ਖਿਲਾਫ਼ ਭਿਆਨਕ ਹਿੰਸਾ ਸ਼ੁਰੂ ਹੋ ਗਈ। ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਸਿੱਖਾਂ ਖਿਲਾਫ ਭਿਆਨਕ ਹਿੰਸਾ ਹੋਈ। ਇਹਨਾਂ ਸਿੱਖ ਵਿਰੋਧੀ ਦੰਗਿਆਂ ਵਿੱਚ ਸੈਂਕੜੇ ਸਿੱਖਾਂ ਨੇ ਆਪਣੀ ਜਾਨ ਗੁਆਈ। ਅੰਕੜਿਆਂ ਮੁਤਾਬਕ ਦੇਸ਼ ਭਰ ਵਿਚ ਕੁਲ 2,733 ਮੌਤਾਂ ਹੋਈਆਂ ਜਦਕਿ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਅੰਕੜਾ ਇਸ ਤੋਂ ਕਿਤੇ ਵੱਧ ਸੀ।
ਡਾ. ਮਨਮੋਹਨ ਸਿੰਘ ਦੇ ਬਿਆਨ ਤੇ ਪ੍ਰਤੀਕਿਰਿਆ :
ਡਾ. ਮਨਮੋਹਨ ਸਿੰਘ ਦੇ ਬਿਆਨ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਵਕੀਲਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਉਘੇ ਵਕੀਲ ਹਰਵਿੰਦਰ ਸਿੰਘ ਫੁਲਕਾ ਨੇ ਡਾ. ਮਨਮੋਹਨ ਸਿੰਘ ਦੇ ਬਿਆਨ ਦਾ ਸਮਰਥਨ ਕੀਤਾ। ਆਪਣੇ ਟਵਿੱਟਰ ਹੈਂਡਲ ਤੇ ਉਹਨਾਂ ਨੇ ਡਾ ਮਨਮੋਹਨ ਸਿੰਘ ਦੜੇ ਬਿਆਨ ਦੀ ਹਿਮਾਇਤ ਕੀਤੀ ਅਤੇ ਕਿਹਾ ,”ਡਾ.ਮਨਮੋਹਨ ਸਿੰਘ ਠੀਕ ਨੇ। ਜੇਕਰ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਕਹਿਣ ਤੇ ਆਰਮੀ ਨੂੰ ਬੁਲਾਇਆ ਹੁੰਦਾ ਤਾਂ ਸ਼ਾਇਦ 1984 ਦਾ ਸਿੱਖ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ”
Manmohan S is right.If Army had been called as advised by IK Gujral,it could have avoided massacre of Sikhs.Even Misra Commission has said that if Army had been called on 1st Nov morning, it could have saved 2000 lives.
But Rajiv Gandhi, then PM didn’t agree to call Army…
1/3— H S Phoolka (@hsphoolka) December 5, 2019
2/3..
Narasimha Rao,then Home Min wanted to call Army,but he was not allowed. Shanti Bhushan,Ex-Law Min has said so in his affidavit before Nanavati Comm that on 1st Nov morning he met Rao & requested to call Army.Rao called on his Rax phone & tried to convince the person
..3/3— H S Phoolka (@hsphoolka) December 5, 2019
3/3
to call Army, but that person didn’t agree. When Home Min want to call Army, it is only PM who can overrule. Narasimha Rao was sidelined, all orders came directly from PM office. #1984SikhGenocide #84riots #antiSikhriots #1984sikhriots— H S Phoolka (@hsphoolka) December 5, 2019
ਹਾਲਾਂਕਿ ,ਇਸ ਵਿੱਚ ਡਾ. ਮਨਮੋਹਨ ਸਿੰਘ ਵਲੋਂ ਦਿੱਤੇ ਗਏ ਬਿਆਨ ਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਪੋਤੇ ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਲੀਡਰ ਐਨ.ਵੀ ਸੁਭਾਸ਼ ਨੇ ਵਿਰੋਧ ਜਤਾਇਆ। ਇੱਕ ਮੀਡਿਆ ਏਜੇਂਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਐਨ.ਵੀ ਸੁਭਾਸ਼ ਨੇ ਕਿਹਾ , ” ਫੈਮਿਲੀ ਮੈਂਬਰ ਹੋਣ ਦੇ ਨਾਤੇ ਮੈਨੂੰ ਡਾ. ਮਨਮੋਹਨ ਸਿੰਘ ਵਲੋਂ ਦਿੱਤੇ ਗਏ ਬਿਆਨ ਤੇ ਦੁੱਖ ਹੋ ਰਿਹਾ ਹੈ। ਇਹ ਅਸਵੀਕਾਰਨਯੋਗ ਹੈ। ਕੀ ਕੋਈ ਗ੍ਰਹਿ ਮੰਤਰੀ ਆਪਣੀ ਕੈਬਿਨੇਟ ਦੀ ਪ੍ਰਵਾਣਗੀ ਤੋਂ ਬਿਨਾਂ ਕੋਈ ਫੈਸਲਾ ਲੈ ਸਕਦਾ ਹੈ?ਅਗਰ ਆਰਮੀ ਨੂੰ ਬੁਲਾ ਲਿਆ ਹੁੰਦਾ ਤਾਂ ਹੱਦ ਤੋਂ ਵੱਧ ਤਬਾਹੀ ਹੋਣੀ ਸੀ।
NV Subash, grandson of PV Narasimha Rao & BJP leader: As a family member I’m feeling saddened by this statement by Dr Manmohan Singh, it’s unacceptable. Can any Home Minister take independent decision without Cabinet’s approval? If Army had been called,it would’ve been a disaster https://t.co/Y9yy3j1Sr8 pic.twitter.com/LQZGRc7FoJ
— ANI (@ANI) December 5, 2019
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.