ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeFact Checkਪ੍ਰਸਿੱਧ ਪੱਤਰਕਾਰ ਰਮਨ ਕੁਮਾਰ ਦੀ ਮੌਤ ਦੀ ਫੈਲੀ ਅਫਵਾਹ

ਪ੍ਰਸਿੱਧ ਪੱਤਰਕਾਰ ਰਮਨ ਕੁਮਾਰ ਦੀ ਮੌਤ ਦੀ ਫੈਲੀ ਅਫਵਾਹ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਦੂਰਦਰਸ਼ਨ ਦੇ ਪ੍ਰਸਿੱਧ ਪੱਤਰਕਾਰ ਤੇ ਐਂਕਰ ਰਮਨ ਕੁਮਾਰ ਦੀ ਤਸਵੀਰ ਨੂੰ ਵਾਇਰਲ ਕਰਦਿਆਂ ਇਹ ਦਾਅਵਾ ਕੀਤਾ ਗਿਆ ਕਿ ਰਮਨ ਕੁਮਾਰ ਦਾ ਦੇਹਾਂਤ ਹੋ ਗਿਆ ਹੈ।

ਫੇਸਬੁੱਕ ਸਮੇਤ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਦੀ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਰਮਨ ਕੁਮਾਰ ਦਾ ਦੇਹਾਂਤ ਹੋ ਗਿਆ ਹੈ।

ਫੇਸਬੁੱਕ ਪੇਜ ‘ਝੰਡਾ ਅਮਲੀ’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਅਲਵਿਦਾ ਰਮਨ ਕੁਮਾਰ ਜੀ। ਜਲੰਧਰ ਦੂਰਦਰਸ਼ਨ ਤੇ ਸ਼ਾਮੀ 7 ਵਜੇ ਵਾਲੀਆਂ ਖਬਰਾਂ ਵਾਲੇ ਰਮਨ ਕੁਮਾਰ ਜੀ ਦਾ ਦਿਹਾਂਤ ਹੋ ਗਿਆ। ਪੱਤਰਕਾਰ ਐਂਕਰ ਤਾਂ ਪੰਜਾਬ ਚ ਬਹੁਤ ਆਏ, ਪਰ ਜੋ ਇੱਜਤ ਇੰਨਾ ਨੇ ਕਮਾਈ, ਸ਼ਾਇਦ ਹੀ ਕੋਈ ਹੋਰ ਕਮਾ ਸਕਦਾ।ਬਹੁਤ ਹੀ ਇਮਾਨਦਾਰ ਪੱਤਰਕਾਰ ਸਨ। ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ।’

ਇਸ ਪੋਸਟ ਨੂੰ ਹੁਣ ਤਕ 2000 ਤੋਂ ਵੱਧ ਯੂਜ਼ਰ ਲਾਈਕ ਕਰ ਚੁੱਕੇ ਹਨ ਜਦਕਿ 153 ਯੂਜ਼ਰ ਇਸ ਪੋਸਟ ਨੂੰ ਸ਼ੇਅਰ ਕਰ ਚੁੱਕੇ ਹਨ।

ਪ੍ਰਸਿੱਧ ਪੱਤਰਕਾਰ ਰਮਨ ਕੁਮਾਰ ਦੀ ਮੌਤ ਦੀ ਫੈਲੀ ਅਫਵਾਹ
Courtesy: Facebook/JhandaAmli

ਇਸ ਤਰ੍ਹਾਂ ਹੀ ਇੱਕ ਹੋਰ ਫੇਸਬੁੱਕ ਪੇਜ ‘PhD Jatt’ ਨੇ ਵੀ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਇਸ ਤੋਂ ਇਲਾਵਾ ਕਈ ਰਾਜਨੀਤਿਕ ਸ਼ਖਸੀਅਤਾਂ ਤੇ ਪੱਤਰਕਾਰਾਂ ਨੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ।

ਪ੍ਰਸਿੱਧ ਪੱਤਰਕਾਰ ਰਮਨ ਕੁਮਾਰ ਦੀ ਮੌਤ ਦੀ ਫੈਲੀ ਅਫਵਾਹ
Courtesy: Facebook/PhDJatt

Crowd tangle ਦੇ ਡਾਟਾ ਦੇ ਮੁਤਾਬਕ ਵੀ ਇਸ ਵੀਡੀਓ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਪੱਤਰਕਾਰ ਰਮਨ ਕੁਮਾਰ ਦੀ ਫੇਸਬੁੱਕ ਪ੍ਰੋਫਾਈਲ ਨੂੰ ਖੰਗਾਲਿਆ।

ਇਸ ਦੌਰਾਨ ਸਾਨੂੰ ਉਨ੍ਹਾਂ ਦੁਆਰਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਸਪੱਸ਼ਟੀਕਰਨ ਮਿਲਿਆ। ਰਮਨ ਕੁਮਾਰ ਨੇ ਦੱਸਿਆ ਕਿ ਉਹ ਠੀਕ ਹਨ ਅਤੇ ਉਨ੍ਹਾਂ ਦੀ ਮੌਤ ਦੀ ਖ਼ਬਰ ਮਹਿਜ਼ ਇਕ ਅਫਵਾਹ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪ੍ਰਸਿੱਧ ਪੱਤਰਕਾਰ ਰਮਨ ਕੁਮਾਰ ਦੀ ਮੌਤ ਦੀ ਫੈਲੀ ਅਫਵਾਹ
Courtesy: Facebook/RamanKumar

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਤੇ ਕੁਝ ਕੀਬੋਰਡ ਦੇ ਜ਼ਰੀਏ ਰਿਸਰਚ ਕੀਤਾ। ਇਸ ਦੌਰਾਨ ਸਾਨੂੰ ਮੀਡੀਆ ਸੰਸਥਾਨ ‘ਅਜੀਤ’ ਦੁਆਰਾ 9 ਫਰਵਰੀ 2022 ਨੂੰ ਅਪਲੋਡ ਇਕ ਪੋਸਟ ਮਿਲੀ। ਅਜੀਤ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ ਵਿਚ ਸਾਨੂੰ ਰਮਨ ਕੁਮਾਰ ਦੁਆਰਾ ਸਪੱਸ਼ਟੀਕਰਨ ਵੀ ਮਿਲਿਆ।

ਰਮਨ ਕੁਮਾਰ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਠਾਕ ਹਨ। ਰਮਨ ਕੁਮਾਰ ਨੇ ਹਮਦਰਦੀ ਤੇ ਚਿੰਤਾ ਦਿਖਾਉਣ ਵਾਲੇ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਵੀ ਕੀਤਾ।

ਇਸ ਵੀਡੀਓ ਨੂੰ ਕਈ ਹੋਰ ਮੀਡੀਆ ਸੰਸਥਾਨਾਂ ਨੇ ਵੀ ਅਪਲੋਡ ਕਰਦਿਆਂ ਵਾਇਰਲ ਹੋ ਰਹੀ ਪੋਸਟ ਨੂੰ ਬੇਬੁਨਿਆਦ ਤੇ ਅਫ਼ਵਾਹ ਦੱਸਿਆ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਪ੍ਰਸਿੱਧ ਪੱਤਰਕਾਰ ਰਮਨ ਕੁਮਾਰ ਦੇ ਦੇਹਾਂਤ ਦੀ ਵਾਇਰਲ ਹੋ ਰਹੀ ਖ਼ਬਰ ਫ਼ਰਜ਼ੀ ਹੈ। ਰਮਨ ਕੁਮਾਰ ਨੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਹ ਬਿਲਕੁਲ ਠੀਕ ਹਨ।

Result: False

Our Sources

Facebook/Raman Kumar: https://www.facebook.com/permalink.php?story_fbid=1769336356601267&id=100005747591373

Daily Khabar: https://www.facebook.com/Dailykhabr/videos/319032126826084/

Ajit: https://www.facebook.com/dailyajit/videos/505664734229138/

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular