ਕਲੇਮ :
ਬੁਰਕਾ ਪਾ ਕੇ ਦੋ ਔਰਤਾਂ ਨੇ ਸੀਏਏ, ਐਨਆਰਸੀ ਅਤੇ ਐਨਪੀਆਰ ਦਾ ਵਿਰੋਧ ਕਰ ਰਹੀਆਂ ਔਰਤਾਂ ਦੀ ਭੀੜ ਅੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਵੈਰੀਫਿਕੇਸ਼ਨ :
ਸ਼ਕੀਲ ਅਹਿਮਦ ਨਾਮ ਦੇ ਇਕ ਹੈਂਡਲ ਦੀ ਇਕ ਵੀਡੀਓ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਦੇ ਸੰਬੰਧ ਵਿੱਚ ਦਿੱਤੇ ਟਵੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਔਰਤ ਦਾ ਨਾਮ ਪੂਜਾ ਹੈ ਅਤੇ ਦੂਜਾ ਮਾਨਸੀ ਹੈ, ਅਤੇ ਇਹ ਦੋਸ਼ ਲਾਇਆ ਕਿ ਦੋਵਾਂ ਔਰਤਾਂ ਨੇ ਲਖਨਊ ਦੇ ਘੰਟਾ ਘਰ ਨੇੜੇ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੋਧ ਵਿੱਚ ਇੱਕ ਧਰਨੇ ਉੱਤੇ ਬੁਰਕਾ ਪਾਇਆ ਹੋਇਆ ਹੈ ਅਤੇ ਭੀੜ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੀਆਂ ਸਨ ।
ਜਦੋਂ ਅਸੀਂ ਇਸ ਟਵੀਟ ਦੀ ਜਾਂਚ ਸ਼ੁਰੂ ਕੀਤੀ ਤਾਂ ਅਸੀਂ ਪਾਇਆ ਸੀ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਨੂੰ ਫੇਸਬੁੱਕ ਤੇ ਬਹੁਤ ਸਾਰੇ ਯੂਜ਼ਰਾਂ ਨੇ ਸਾਂਝਾ ਕੀਤਾ ਹੋਇਆ ਸੀ ।
ਜਦੋਂ ਅਸੀਂ ਕੁਝ ਕੀਵਰਡਸ ਦੀ ਸਹਾਇਤਾ ਨਾਲ ਲਖਨਊ ਵਿਚ ਸੀਏਏ ਵਿਰੁੱਧ ਹੋ ਰਹੇ ਪ੍ਰਦਰਸ਼ਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਇੰਟਰਨੈਟ ਤੇ ਇਸ ਬਾਰੇ ਬਹੁਤ ਸਾਰੀਆਂ ਖ਼ਬਰਾਂ ਪ੍ਰਾਪਤ ਹੋਈਆਂ ।
ਸਾਨੂੰ ਇਨ੍ਹਾਂ ਰਿਪੋਰਟਾਂ ਵਿਚ ਕਿਧਰੇ ਵੀ ਸਾਨੂੰ ਹਿੰਦੂ ਔਰਤਾਂ ਦੁਆਰਾ ਬੁਰਕਾ ਪਾਕੇ ਅਤੇ ਸੀਏਏ ਵਿਰੁੱਧ ਪ੍ਰਦਰਸ਼ਨਾਂ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਦਾ ਜ਼ਿਕਰ ਨਹੀਂ ਮਿਲਿਆ। ਇਸ ਲਈ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵਾਇਰਲ ਹੋਈ ਵੀਡੀਓ ਕਿੱਥੋਂ ਦੀ ਹੈ । ਇਸਦੇ ਲਈ, ਰਿਵਰਸ ਇਮੇਜ ਸਰਚ ਦੀ ਸਹਾਇਤਾ ਨਾਲ ਸਾਨੂੰ ਤਿੰਨ ਸਾਲ ਪਹਿਲਾਂ ਧਾਕੜ ਨਿਊਜ਼ ਚੈਨਲ ਦੇ ਅਧਿਕਾਰਿਕ ਯੂ ਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ, ਜੋ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ। ਇਸ ਖਬਰ ਮੁਤਾਬਕ, ਬੁਰਕਾ ਪਾਕੇ ਦੋ ਹਿੰਦੂ ਔਰਤਾਂ ਉੱਤਰ ਪ੍ਰਦੇਸ਼ ਵਿੱਚ ਨਾਗਰਿਕ ਚੋਣਾਂ ਵਿੱਚ ਵੋਟ ਪਾਉਣ ਜਾ ਰਹੀਆਂ ਸਨ, ਜਦੋਂ ਪੋਲਿੰਗ ਸਟੇਸ਼ਨ ‘ਤੇ ਮੌਜੂਦ ਅਧਿਕਾਰੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਡੂੰਘੀ ਪੁੱਛਗਿੱਛ‘ ਕੀਤੀ ਤਾਂ ਉਹਨਾਂ ਨੇ ਆਪਣੇ ਅਸਲ ਨਾਮ ਦੱਸੇ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਇਹ ਖ਼ਬਰ ਉਸ ਸਮੇਂ ਪਤ੍ਰਿਕਾ ਅਖਬਾਰ ਦੀ ਵੈਬਸਾਈਟ ‘ਤੇ ਵੀ ਪ੍ਰਕਾਸ਼ਤ ਹੋਈ ਸੀ। ਇਸ ਖ਼ਬਰ ਅਨੁਸਾਰ ਇਹ ਮਾਮਲਾ ਕਤਾਰਨਗਰ ਪੰਚਾਇਤ ਦਾ ਹੈ। ਲੋਕਲ ਬਾਡੀ ਚੋਣਾਂ ਲਈ ਵੋਟ ਪਾਉਣ ਵਾਲੇ ਦਿਨ ਔਰਤਾਂ ਦੀ ਇਕ ਲੰਬੀ ਲਾਈਨ ਲੱਗੀ ਹੋਈ ਸੀ, ਜਿਸ ਵਿਚ ਦੋ ਔਰਤਾਂ ਬੁਰਕੇ ਪਾਈਆਂ ਹੋਈਆਂ ਸਨ, ਪਰ ਜਦੋਂ ਅਧਿਕਾਰੀ ਨੂੰ ਸ਼ੱਕ ਸੀ, ਤਾਂ ਉਨ੍ਹਾਂ ਨੇ ਉਨ੍ਹਾਂ ਦੀ ਜਾਂਚ ਕੀਤੀ । ਉਨ੍ਹਾਂ ਦੇ ਵੋਟਰ ਕਾਰਡ ਉਨ੍ਹਾਂ ਦੇ ਚਿਹਰਿਆਂ ਨਾਲ ਮੇਲ ਨਹੀਂ ਖਾਂਦਾ, ਇਸ ਲਈ ਪੁਲਿਸ ਨੇ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਅਤੇ ਦੱਸਿਆ ਕਿ ਉਹ ਹਿੰਦੂ ਹਨ। ਦੋਵੇਂ ਲੜਕੀਆਂ ਅਣਵਿਆਹੀਆਂ ਸਨ ਤੇ ਇਕ ਹੋਰ ਮੁਸਲਿਮ ਔਰਤ ਦੇ ਨਾਮ ‘ਤੇ ਵੋਟ ਪਾਉਣ ਆਈਆਂ ਸਨ।
ਇਸ ਤੋਂ ਇਹ ਸਪੱਸ਼ਟ ਹੈ ਕਿ ਲਖਨਊ ਵਿਚ ਹਿੰਦੂ ਔਰਤਾਂ ਨੇ ਸੀਏਏ ਵਿਰੋਧੀ ਲਹਿਰ ਵਿਚ ਬੁਰਕਾ ਪਾ ਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਹੀਂ ਲਗਾਏ। ਤਿੰਨ ਸਾਲ ਪੁਰਾਣੀ ਵੀਡੀਓ ਨੂੰ ਗੁੰਮਰਾਹਕਰਨ ਦਾਅਵਿਆਂ ਨਾਲ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਜਾ ਰਿਹਾ ਹੈ ।
ਟੂਲਜ਼ ਵਰਤੇ :
ਗੂਗਲ ਸਰਚ
ਫੇਸਬੁੱਕ ਖੋਜ
ਟਵਿੱਟਰ ਐਡਵਾਂਸਡ ਸਰਚ
ਨਤੀਜਾ- ਫ਼ਰਜ਼ੀ