ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਪੁਲਿਸ ਅਧਿਕਾਰੀ ਨਾਲ ਬੱਬੂ ਮਾਨ ਤੇ ਮਨਕਿਰਤ ਔਲਖ ਦੀ ਤਸਵੀਰ ਖੂਬ ਵਾਇਰਲ ਹੋਈ। ਵਾਇਰਲ ਹੋ ਰਹੀ ਤਸਵੀਰ ਨੂੰ ਹਾਲੀਆ ਦੱਸਦਿਆਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਨਾਲ ਜੋੜਕੇ ਵਾਇਰਲ ਹੋਈ 7 ਸਾਲ ਪੁਰਾਣੀ ਤਸਵੀਰ
ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਦੀ ਇਹ ਹਾਲੀਆ ਤਸਵੀਰ ਹੈ। ਵਾਇਰਲ ਤਸਵੀਰ ਦਾ ਅਰੁਣਾਚਲ ਪ੍ਰਦੇਸ਼ ਵਿੱਚ ਹੋਈ ਝੜਪ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਸੱਤ ਸਾਲ ਤੋਂ ਵੱਧ ਪੁਰਾਣੀ ਹੈ।

ਕੀ ਛੱਤ ਨੂੰ ਜੱਫੀ ਪਾ ਰੋ ਰਹੇ ਬਜ਼ੁਰਗ ਦਾ ਇਹ ਵੀਡੀਓ ਜਲੰਧਰ ਦੇ ਲਤੀਫਪੁਰ ਦਾ ਹੈ?
ਛੱਤ ਨੂੰ ਜੱਫੀ ਪਾ ਰੋ ਰਹੇ ਬੁਜ਼ੁਰਗ ਦੇ ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਜਲੰਧਰ ਦੇ ਲਤੀਫਪੁਰ ਦਾ ਹੈ। ਵੀਡੀਓ ਹਾਲੀਆ ਨਹੀਂ ਸਗੋ ਅਕਤੂਬਰ ਅਤੇ ਕੈਥਲ ਦੇ ਪਿੰਡ ਦਾਬਨ ਖੇੜੀ ਦਾ ਹੈ। ਵੀਡੀਓ ਨੂੰ ਜਲੰਧਰ ਦੇ ਲਤੀਫਪੁਰ ਵਿੱਚ ਹੋਈ ਕਾਰਵਾਈ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਕ੍ਰਿਸਟੀਆਨੋ ਰੋਨਾਲਡੋ ਨੇ ਗੋਲਡਨ ਬੂਟ ਵੇਚ ਕੇ ਫਲਸਤੀਨੀ ਬੱਚਿਆਂ ਲਈ ਦਾਨ ਕੀਤੇ 12 ਕਰੋੜ ਰੁਪਏ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਕ੍ਰਿਸਟੀਆਨੋ ਰੋਨਾਲਡੋ ਨੇ ਗੋਲਡਨ ਬੂਟ ਵੇਚ ਕੇ ਫਲਸਤੀਨੀ ਬੱਚਿਆਂ ਲਈ 12 ਕਰੋੜ ਰੁਪਏ ਦਾਨ ਕੀਤੇ। ਇਹ ਸੱਚ ਨਹੀਂ ਹੈ। ਕ੍ਰਿਸਟੀਆਨੋ ਰੋਨਾਲਡੋ ਦੁਆਰਾ 12 ਕਰੋੜ ਰੁਪਏ ਵਿੱਚ ਆਪਣੇ ਚਾਰੋਂ ਗੋਲਡਨ ਬੂਟ ਵੇਚਣ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।

ਪੁਲਿਸ ਅਧਿਕਾਰੀ ਨਾਲ ਬੱਬੂ ਮਾਨ ਤੇ ਮਨਕਿਰਤ ਔਲਖ ਦੀ ਪੁਰਾਣੀ ਤਸਵੀਰ ਹੋਈ ਵਾਇਰਲ
ਪੁਲਿਸ ਅਧਿਕਾਰੀ ਨਾਲ ਬੱਬੂ ਮਾਨ ਤੇ ਮਨਕਿਰਤ ਔਲਖ ਦੀ ਤਸਵੀਰ ਨੂੰ ਹਾਲੀਆ ਦੱਸਦਿਆਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ। ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਗੁੰਮਰਾਹਕੁੰਨ ਜਾਣਕਾਰੀ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ