Claim
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੂਪੋ ਕੇਕ ਵਿੱਚ ਦਵਾਈ ਮਿਲਾਈ ਗਈ ਹੈ, ਜਿਸ ਨਾਲ ਬੱਚਿਆਂ ਨੂੰ ਅਧਰੰਗ ਹੋ ਜਾਂਦਾ ਹੈ।

Fact
ਲੂਪੋ ਨਾਮ ਦੇ ਕੇਕ ਵਿਚ ਬੱਚਿਆਂ ਨੂੰ ਅਧਰੰਗ ਕਰਨ ਵਾਲੀ ਦਵਾਈ ਲੱਭਣ ਦੇ ਨਾਂ ‘ਤੇ ਸਾਂਝਾ ਕੀਤਾ ਜਾ ਰਿਹਾ ਇਹ ਦਾਅਵਾ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕਾ ਹੈ। ਨਿਊਜ਼ਚੈਕਰ ਨੇ ਅੰਗਰੇਜ਼ੀ , ਤਾਮਿਲ , ਗੁਜਰਾਤੀ ਅਤੇ ਮਰਾਠੀ ਭਾਸ਼ਾਵਾਂ ਵਿੱਚ ਇਸ ਦਾਅਵੇ ਦੀ ਜਾਂਚ ਕੀਤੀ ਹੈ। ਸਾਡੀ ਜਾਂਚ ਦੇ ਅਨੁਸਾਰ, ਤੁਰਕੀ ਅਧਾਰਤ ਸੰਸਥਾ Teyit.org ਨੇ ਵੀ ਇਸ ਦਾਅਵੇ ਦਾ ਖੰਡਨ ਕੀਤਾ ਹੈ।ਸੰਸਥਾ ਨੇ ਜਾਣਕਾਰੀ ਦਿੱਤੀ ਹੈ ਕਿ ਕੇਕ ਨੂੰ ਨੇੜਿਓਂ ਦੇਖਣ ਤੋਂ ਬਾਅਦ ਪਤਾ ਲੱਗਾ ਹੈ ਕਿ ਕੇਕ ਦੇ ਅਸਲੀ ਰੂਪ ਨਾਲ ਛੇੜਛਾੜ ਕੀਤੀ ਗਈ ਹੈ। Teyit ਨੇ ਵੀਡੀਓ ਦੇ ਮੂਲ ਸਰੋਤ ਵਜੋਂ ਵਿਸ਼ ਪ੍ਰੈਸ ਨਾਮ ਦੇ ਇੱਕ ਯੂਟਿਊਬ ਚੈਨਲ ਦਾ ਨਾਮ ਦਿੱਤਾ ਹੈ। ਸੰਗਠਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਤੁਰਕੀ ਨੇ 2019 ਵਿੱਚ ਆਪ੍ਰੇਸ਼ਨ ਪੀਸ ਸਪਰਿੰਗ ਸ਼ੁਰੂ ਕੀਤੀ ਸੀ।ਸ਼ੁਰੂ ਕੀਤਾ, ਜਿਸ ਤੋਂ ਬਾਅਦ ਉੱਤਰੀ ਇਰਾਕ ‘ਚ ਤੁਰਕੀ ਦੇ ਕਈ ਉਤਪਾਦਾਂ ਦੇ ਬਾਈਕਾਟ ਦੇ ਹੁਕਮ ਜਾਰੀ ਹੋ ਗਏ ਸਨ। ਜਿਕਰਯੋਗ ਹੈ ਕਿ ਇਹ ਵੀਡੀਓ ਤੁਰਕੀ ਵਿੱਚ ਬਣੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਦਾ ਹਿੱਸਾ ਹੈ।

ਤੱਥਾਂ ਦੀ ਜਾਂਚ ਕਰਨ ਵਾਲੀ ਸੰਸਥਾ ਸਨੋਪਸ ਨਾਲ ਗੱਲ ਕਰਦਿਆਂ ਲੂਪੋ ਕੇਕ ਬਣਾਉਣ ਵਾਲੀ ਕੰਪਨੀ ਸੋਲੇਨ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਕੇਕ ਸਿਰਫ਼ ਤੁਰਕੀ ਵਿੱਚ ਹੀ ਵਿਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ, ਸਾਨੂੰ 6 ਨਵੰਬਰ, 2019 ਨੂੰ ਏਰਬਿਲ ਹੈਲਥ ਪ੍ਰੋਟੈਕਸ਼ਨ ਅਫੇਅਰ ਡਾਇਰੈਕਟੋਰੇਟ ਦੁਆਰਾ ਸਾਂਝੀ ਕੀਤੀ ਗਈ ਇੱਕ ਫੇਸਬੁੱਕ ਪੋਸਟ ਵੀ ਮਿਲੀ । ਉਕਤ ਪੋਸਟ ਅਨੁਸਾਰ ਇਸ ਉਤਪਾਦ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ ਕੀਤੀ ਗਈ ਹੈ, ਜਿਸ ਵਿੱਚ ਇਹ ਖਾਣ ਯੋਗ ਪਾਇਆ ਗਿਆ ਹੈ।
ਜਾਂਚ ਵਿੱਚ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਲੂਪੋ ਕੇਕ ਵਿੱਚ ਬੱਚਿਆਂ ਨੂੰ ਅਧਰੰਗ ਕਰਨ ਵਾਲੀ ਦਵਾਈ ਦੇ ਨਾਮ ‘ਤੇ ਸਾਂਝਾ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
Result: False
Our Sources
Report By Snopes, Dated November 12, 2019
Teyit.org
Official Website Of Solen
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044