Viral
Weekly Wrap: ਫਾਈਨਲ ਮੈਚ ਤੋਂ ਬਾਅਦ ਪ੍ਰੀਤੀ ਜ਼ਿੰਟਾ ਦਾ ਦਰਦ ਛਲਕਿਆ ਅਤੇ ਉਹਨਾਂ ਨੇ ਜਾਣ ਬੁੱਝ ਕੇ ਹਰਾਉਣ ਦੇ ਇਲਜ਼ਾਮ ਲਗਾਏ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਪੰਜਾਬ ਕਿੰਗਜ਼ ਦੀ ਸਹਿ ਮਾਲਕਿਨ ਅਤੇ ਅਦਾਕਾਰ ਪ੍ਰੀਤੀ ਜ਼ਿੰਟਾ ਦੇ ਟਵੀਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਾਈਨਲ ਮੈਚ ਨੂੰ ਲੈ ਕੇ ਪ੍ਰੀਤੀ ਜ਼ਿੰਟਾ ਦਾ ਦਰਦ ਛਲਕਿਆ ਅਤੇ ਉਹਨਾਂ ਨੇ ਜਾਣ ਬੁੱਝ ਕੇ ਹਰਾਉਣ ਦੇ ਇਲਜ਼ਾਮ ਲਗਾਏ।
ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਸਿੰਗਾਪੁਰ ਨੇ ‘ਪਤਾ’ ਲਗਾਇਆ ਕਿ ਕੋਵਿਡ-19 ਬੈਕਟੀਰੀਆ ਕਾਰਨ ਹੁੰਦਾ ਹੈ?
ਭਾਰਤ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੰਗਾਪੁਰ ਨੇ ਕੋਵਿਡ-19 ਨਾਲ ਸੰਕਰਮਿਤ ਵਿਅਕਤੀ ਦੇ ਸਰੀਰ ਦਾ ਪੋਸਟਮਾਰਟਮ ਕੀਤਾ ਅਤੇ ਪੂਰੀ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਕੋਵਿਡ-19 ਵਾਇਰਸ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਬੈਕਟੀਰੀਆ ਦੇ ਰੂਪ ਵਿੱਚ ਮੌਜੂਦ ਹੈ। ਸਿੰਗਾਪੁਰ ਨੇ ਕੋਵਿਡ-19 ਨਾਲ ਸੰਕਰਮਿਤ ਵਿਅਕਤੀ ਦੇ ਸਰੀਰ ਦਾ ਪੋਸਟਮਾਰਟਮ ਕਰਨ ਦੇ ਦਾਅਵਾ ਨਾਲ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਪੋਸਟਮਾਰਟਮ ਨਹੀਂ ਕੀਤਾ।

ਫਾਈਨਲ ਮੈਚ ਤੋਂ ਬਾਅਦ ਪ੍ਰੀਤੀ ਜ਼ਿੰਟਾ ਦਾ ਦਰਦ ਛਲਕਿਆ ਅਤੇ ਉਹਨਾਂ ਨੇ ਜਾਣ ਬੁੱਝ ਕੇ ਹਰਾਉਣ ਦੇ ਇਲਜ਼ਾਮ ਲਗਾਏ?
ਸੋਸ਼ਲ ਮੀਡਿਆ ਤੇ ਪੰਜਾਬ ਕਿੰਗਜ਼ ਦੀ ਸਹਿ ਮਾਲਕਿਨ ਅਤੇ ਅਦਾਕਾਰ ਪ੍ਰੀਤੀ ਜ਼ਿੰਟਾ ਦੇ ਟਵੀਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਾਈਨਲ ਮੈਚ ਨੂੰ ਲੈ ਕੇ ਪ੍ਰੀਤੀ ਜ਼ਿੰਟਾ ਦਾ ਦਰਦ ਛਲਕਿਆ ਅਤੇ ਉਹਨਾਂ ਨੇ ਜਾਣ ਬੁੱਝ ਕੇ ਹਰਾਉਣ ਦੇ ਇਲਜ਼ਾਮ ਲਗਾਏ। ਪ੍ਰੀਤੀ ਜ਼ਿੰਟਾ ਦਾ ਵਾਇਰਲ ਹੋ ਰਿਹਾ ਇਹ ਟਵੀਟ ਪੁਰਾਣਾ ‘ਤੇ 24 ਮਈ 2025 ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲ ਵਿਚਾਲੇ ਹੋਏ ਮੈਚ ਤੋਂ ਬਾਅਦ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸ਼੍ਰੇਅਸ ਅਈਅਰ ਦੇ ਰੋਂਦਿਆਂ ਦੀ ਇਹ ਵੀਡੀਓ AI ਜਨਰੇਟਡ ਹੈ
ਸੋਸ਼ਲ ਮੀਡਿਆ ਤੇ ਪੰਜਾਬ ਕਿੰਗਜ਼ ਦੇ ਕਪਤਾਨ ਅਤੇ ਭਾਰਤੀ ਕ੍ਰਿਕਟਰ ਸ਼੍ਰੇਅਸ ਅਈਅਰ (Shreyas Iyer) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਸ਼੍ਰੇਅਸ ਅਈਅਰ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੇਅਸ ਅਈਅਰ ਨੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬੀ ਉਸਨੂੰ ਕਦੀ ਨਾ ਭੁੱਲਣ ਅਤੇ ਇਹ ਕਹਿੰਦੇ ਹੋਏ ਸ਼੍ਰੇਅਸ ਅਈਅਰ ਰੋ ਪਏ। ਸ਼੍ਰੇਅਸ ਅਈਅਰ ਦਾ ਵਾਇਰਲ ਹੋ ਰਿਹਾ ਇਹ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।

ਕੀ ਭਗਵਾਨ ਰਾਮ ਦਾ ਧਨੁਸ਼ ਸਮੁੰਦਰ ਵਿੱਚੋਂ ਨਿਕਲਿਆ? ਵਾਇਰਲ ਵੀਡੀਓ AI ਜਨਰੇਟਡ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਮੁੰਦਰ ਵਿੱਚੋਂ ਇੱਕ ਵੱਡਾ ਸੁਨਹਿਰੀ ਧਨੁਸ਼ ਨਿਕਲਦਾ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਹੈ ਕਿ ਇਹ ਭਗਵਾਨ ਰਾਮ ਦਾ ਧਨੁਸ਼ ਹੈ। ਵਾਇਰਲ ਹੋ ਰਿਹਾ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।

ਕੀ ਮਾਰਚ 2026 ਤੋਂ ਬਾਅਦ 500 ਰੁਪਏ ਦਾ ਨੋਟ ਵੈਧ ਨਹੀਂ ਰਹੇਗਾ?
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 500 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ ਅਤੇ ਮਾਰਚ 2026 ਤੋਂ ਬਾਅਦ 500 ਰੁਪਏ ਦੇ ਨੋਟ ਵੈਧ ਨਹੀਂ ਰਹਿਣਗੇ। 500 ਰੁਪਏ ਦੇ ਨੋਟ ਦੀ ਛਪਾਈ ਬੰਦ ਹੋਣ ਅਤੇ ਮਾਰਚ 2026 ਤੋਂ ਬਾਅਦ 500 ਰੁਪਏ ਦੇ ਨੋਟ ਦੇ ਨਹੀਂ ਚੱਲਣ ਦਾ ਇਹ ਵਾਇਰਲ ਦਾਅਵਾ ਫਰਜ਼ੀ ਹੈ। ਆਰਬੀਆਈ ਨੇ ਅਜੇ ਤੱਕ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿ