ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ Punjab ਵਿੱਚ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ Raja Warring ਨੇ ਹਾਈਕੋਰਟ ਨੋਟਿਸ ਤੋਂ ਬਾਅਦ ਵਿਅਕਤੀ ਨੂੰ ਮਾਰਿਆ ਥੱਪੜ?
ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਦੁਆਰਾ ਰਾਜਾ ਵੜਿੰਗ ਨੂੰ ਦਿੱਤੇ ਨੋਟਿਸ ਤੋਂ ਬਾਅਦ ਰਾਜਾ ਵੜਿੰਗ ਨੇ ਗੁੱਸੇ ਵਿਚ ਵਿਅਕਤੀ ਨੂੰ ਥੱਪੜ ਮਾਰਿਆ। ਵਾਇਰਲ ਵੀਡੀਓ ਸਾਲ 2014 ਦੀ ਹੈ। 7 ਸਾਲ ਪੁਰਾਣੀ ਵੀਡੀਓ ਨੂੰ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਰੋਈ Payal Rohtagi?
ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਅਦਾਕਾਰਾ Payal Rohtagi ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪਾਇਲ ਰੋਹਤਗੀ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਵਪਿਸ ਲੈਣ ਦੇ ਐਲਾਨ ਤੋਂ ਬਾਅਦ ਅਦਾਕਾਰਾ ਪਾਇਲ ਰੋਹਤਗੀ ਨੇ ਰੋਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟ ਨਾ ਦੇਣ ਨਾ ਦੇਣ ਦੀ ਗੱਲ ਕਹੀ। ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕੁੰਨ ਹੈ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ ਜਦੋਂ ਪੱਛਮ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਨੂੰ ਲੈ ਕੇ ਪਾਇਲ ਰੋਹਤਗੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਹ ਗੱਲ ਕਹੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਇਹ ਤਸਵੀਰ UPTET ਦੀ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੀ ਹੈ?
UPTET (ਉੱਤਰ ਪ੍ਰਦੇਸ਼ ਟੀਚਰ ਐਲਿਜੀਬਲਿਟੀ ਟੈਸਟ) ਦਾ ਪੇਪਰ ਲੀਕ ਹੋਣ ਦੇ ਕਾਰਨ ਕੈਂਸਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਖੁੱਲ੍ਹੇ ਆਸਮਾਨ ਦੇ ਨੀਚੇ ਸੋਂਦੇ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ UPTET ਪੇਪਰ ਦੇਣ ਆਏ ਵਿਦਿਆਰਥੀਆਂ ਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਉੱਤਰ ਪ੍ਰਦੇਸ਼ ਟੀਚਰ ਐਲਿਜੀਬਲਿਟੀ ਟੈਸਟ ਦੇਣ ਆਏ ਵਿਦਿਆਰਥੀਆਂ ਦੀ ਨਹੀਂ ਹੈ। ਇਹ ਤਸਵੀਰ ਰਾਜਸਥਾਨ ਦੇ ਨੌਜਵਾਨਾਂ ਦੁਆਰਾ ਬੇਰੁਜ਼ਗਾਰੀ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੀ ਹੈ।

ਕੀ Vote ਨਾ ਪਾਉਣ ਤੇ ਕੱਟੇ ਜਾਣਗੇ ਤੁਹਾਡੇ ਅਕਾਊਂਟ ਚੋਂ 350 ਰੁਪਏ?
ਸੋਸ਼ਲ ਮੀਡੀਆ ਤੇ ਅਖ਼ਬਾਰ ਦੀ ਕਲਿਪਿੰਗ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ Vote ਨਾ ਪਾਉਣ ਤੇ ਅਕਾਊਂਟ ਚੋਂ 350 ਰੁਪਏ ਕੱਟੇ ਜਾਣਗੇ। ਸੋਸ਼ਲ ਮੀਡੀਆ ਤੇ ਵਾਇਰਲ ਅਖਬਾਰ ਦੀ ਕਲਿਪਿੰਗ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਨੇ ਇਸ ਦੀ ਮਨਜ਼ੂਰੀ ਕੋਰਟ ਤੋਂ ਲੈ ਲਈ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਮੈਸੇਜ ਫਰਜ਼ੀ ਹੈ। ਵੋਟ ਨਾ ਦੇਣ ਤੇ ਬੈਂਕ ਵਿੱਚੋਂ 350 ਰੁਪਏ ਕੱਟੇ ਜਾਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਕੀ Punjab ਵਿੱਚ 4 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ?
ਸੋਸ਼ਲ ਮੀਡਿਆ ਤੇ ਇੱਕ ਬ੍ਰੈਕਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ Punjab ਵਿੱਚ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਸਾਲ 2017 ‘ਚ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਦੇ ਨਾਲ ਸੰਬੰਧਿਤ ਹੈ। ਪੁਰਾਣੀ ਬ੍ਰੇਕਿੰਗ ਪਲੇਟ ਨੂੰ 2022 ਵਿੱਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ