ਭਾਰਤ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੰਗਾਪੁਰ ਨੇ ਕੋਵਿਡ-19 ਨਾਲ ਸੰਕਰਮਿਤ ਵਿਅਕਤੀ ਦੇ ਸਰੀਰ ਦਾ ਪੋਸਟਮਾਰਟਮ ਕੀਤਾ ਅਤੇ ਪੂਰੀ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਕੋਵਿਡ-19 ਵਾਇਰਸ ਦੇ ਰੂਪ ਵਿੱਚ ਨਹੀਂ ਸਗੋਂ ਇੱਕ ਬੈਕਟੀਰੀਆ ਦੇ ਰੂਪ ਵਿੱਚ ਮੌਜੂਦ ਹੈ।

ਕੋਵਿਡ ਦੇ ਮਾਮਲੇ ਫਿਰ ਤੋਂ ਵਧੇ
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, (ਡੇਟਾਫੁੱਲ ‘ਤੇ ਪੂਰਾ ਡੇਟਾਸੈੱਟ ਇੱਥੇ ਦੇਖੋ) 4 ਮਈ 2020 ਅਤੇ 6 ਜੂਨ 2024 ਦੇ ਵਿਚਕਾਰ, ਭਾਰਤ ਵਿੱਚ ਕੁੱਲ 4,50,40,074 ਕੋਵਿਡ-19 ਮਾਮਲੇ ਦਰਜ ਕੀਤੇ ਗਏ, ਅਤੇ 5,33,619 ਕੋਵਿਡ ਦੇ ਕਾਰਨ ਮੌਤਾਂ ਹੋਈਆਂ।
ਸਰਗਰਮ ਮਾਮਲਿਆਂ ਦੀ ਗਿਣਤੀ 2022 ਦੇ ਸ਼ੁਰੂ ਵਿੱਚ ਸਿਖਰ ‘ਤੇ ਪਹੁੰਚ ਗਈ ਅਤੇ ਫਿਰ ਜੂਨ 2024 ਤਕ ਘੱਟ ਕੇ ਸਿਰਫ਼ ਦੋ ਸੌ ਤੋਂ ਵੱਧ ਰਹਿ ਗਈ ਗਈ। ਇਸ ਤੋਂ ਬਾਅਦ, ਕੋਵਿਡ ਮਾਮਲਿਆਂ ਵਿੱਚ ਹੁਣ ਫਿਰ ਵਾਧਾ ਹੋਇਆ ਹੈ। 2 ਜੂਨ 2025 ਤੱਕ ਭਾਰਤ ਵਿੱਚ ਦੇਸ਼ ਭਰ ਵਿੱਚ ਕੁੱਲ 3.961 ਸਰਗਰਮ ਕੋਵਿਡ-19 ਮਾਮਲੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਕਿਹਾ, “ਹੁਣ ਤੱਕ, ਗੰਭੀਰਤਾ ਆਮ ਤੌਰ ‘ਤੇ ਘੱਟ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।”
Fact Check/Verification
ਗੂਗਲ ‘ਤੇ “ਸਿੰਗਾਪੁਰ,” “ਕੋਵਿਡ-19”, “ਆਟੋਪਸੀ” ਅਤੇ “ਬੈਕਟੀਰੀਆ” ਕਈ ਕੀ ਵਰਡ ਨਾਲ ਸਰਚ ਕਰਨ ‘ਤੇ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
ਹਾਲਾਂਕਿ, ਸਾਨੂੰ 2021 ‘ਚ ਸਿੰਗਾਪੁਰ-ਅਧਾਰਤ ਮੀਡਿਆ ਅਦਾਰਿਆਂ ਦੁਆਰਾ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ ਜਿਸ ਮੁਤਾਬਕ ਸਿਹਤ ਮੰਤਰਾਲੇ ਨੇ ਸਪੱਸ਼ਟੀਕਰਨ ਦਿੱਤਾ ਕਿ ਵਾਇਰਲ ਹੋ ਰਿਹਾ ਦਾਅਵਾ ਮਨਘੜਤ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਦਾਅਵੇ ਨੂੰ ਨਕਾਰਦੇ ਹੋਏ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ 7 ਜੂਨ, 2021 ਨੂੰ ਫੇਸਬੁੱਕ ਪੋਸਟ ਵੀ ਕੀਤੀ ਸੀ।

ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਵਿਡ-19 ਇੱਕ ਵਾਇਰਸ ਕਾਰਨ ਹੁੰਦਾ ਹੈ ਨਾ ਕਿ ਕਿਸੇ ਬੈਕਟੀਰੀਆ ਕਾਰਨ। “ਕੋਵਿਡ-19 ਦਾ ਕਾਰਨ ਬਣਨ ਵਾਲਾ ਵਾਇਰਸ ਕੋਰੋਨਾਵਾਇਰੀਡੇ ਨਾਮਕ ਵਾਇਰਸਾਂ ਦੇ ਪਰਿਵਾਰ ਵਿੱਚ ਹੁੰਦਾ ਹੈ। ਐਂਟੀਬਾਇਓਟਿਕਸ ਵਾਇਰਸਾਂ ਦੇ ਵਿਰੁੱਧ ਕੰਮ ਨਹੀਂ ਕਰਦੇ।”

ਕਈ ਹੋਰ ਸਿਹਤ ਸੰਸਥਾਵਾਂ/ਹਸਪਤਾਲਾਂ ਨੇ ਵੀ ਕਿਹਾ ਕਿ COVID-19 ਵਾਇਰਲ ਬਿਮਾਰੀ ਹੈ ਜੋ ‘SARS-CoV-2’, ਗੰਭੀਰ ਤੀਬਰ ਸਾਹ ਲੈਣ ਵਾਲੇ ਸਿੰਡਰੋਮ ਕੋਰੋਨਾਵਾਇਰਸ 2 ਕਾਰਨ ਹੁੰਦੀ ਹੈ। ਸਾਨੂੰ ਕੋਈ ਭਰੋਸੇਯੋਗ ਨਤੀਜੇ/ਵਿਗਿਆਨਕ ਖੋਜ ਨਹੀਂ ਮਿਲੀ ਜਿਸ ਵਿੱਚ ਕਿਹਾ ਗਿਆ ਹੋਵੇ ਕਿ COVID-19 ਇੱਕ ਬੈਕਟੀਰੀਆ ਹੈ ਨਾ ਕਿ ਇੱਕ ਵਾਇਰਲ ਬਿਮਾਰੀ।
ਇਸ ਤੋਂ ਇਲਾਵਾ, ਸਾਨੂੰ COVID-19 ਨਾਲ ਸੰਕਰਮਿਤ ਮ੍ਰਿਤਕਾਂ ਦੇ ਪੋਸਟਮਾਰਟਮ ਕਰਨ ਲਈ WHO
ਦਿਸ਼ਾ-ਨਿਰਦੇਸ਼ ਵੀ ਮਿਲੇ ਜਿਸ ਨਾਲ ਇਹ ਪੁਸ਼ਟੀ ਹੁੰਦੀ ਹੈ ਕਿ ਸਿਹਤ ਸੰਸਥਾ ਨੇ ਇਸ ‘ਤੇ ਪਾਬੰਦੀ ਨਹੀਂ ਲਗਾਈ ਹੈ।
ਇਹ ਮਨਘੜਤ ਦਾਅਵਾ ਸਾਲ 2021 ਤੋਂ ਵਾਇਰਲ ਹੈ ਅਤੇ ਨਿਊਜ਼ਚੈਕਰ ਦੁਆਰਾ ਮਰਾਠੀ ਅਤੇ ਗੁਜਰਾਤੀ ਵਿੱਚ ਇਸਦਾ ਖੰਡਨ ਕੀਤਾ ਗਿਆ ਸੀ। ਇਹ ਫਰਜ਼ਾਂ ਦਾਅਵਾ ਪਹਿਲਾਂ ਰੂਸੀ ਅਧਿਕਾਰੀਆਂ ਦੇ ਹਵਾਲੇ ਤੋਂ ਵਾਇਰਲ ਕੀਤਾ ਗਿਆ ਸੀ।
Conclusion
ਸਿੰਗਾਪੁਰ ਨੇ ਕੋਵਿਡ-19 ਨਾਲ ਸੰਕਰਮਿਤ ਵਿਅਕਤੀ ਦੇ ਸਰੀਰ ਦਾ ਪੋਸਟਮਾਰਟਮ ਕਰਨ ਦੇ ਦਾਅਵਾ ਨਾਲ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਪੋਸਟਮਾਰਟਮ ਨਹੀਂ ਕੀਤਾ।
Sources
Facebook Post By Ministry of Health, Singapore , Dated June 7, 2021
WHO Website
Dataful By Factly