ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਔਰਤ ਅਤੇ ਨੌਜਵਾਨ ਵਿਆਹ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ 52 ਸਾਲਾ ਔਰਤ ਨੇ 21 ਸਾਲਾ ਨੌਜਵਾਨ ਵਿਅਕਤੀ ਨਾਲ ਵਿਆਹ ਕਰਵਾ ਲਿਆ।ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਸੋਸ਼ਲ ਮੀਡਿਆ ਤੇ XBB Variant ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਮੈਸਜ਼
ਦਾਅਵਾ ਕੀਤਾ ਜਾ ਰਿਹਾ ਹੈ ਕਿ ਓਮੀਕਰੋਨ ਐਕਸਬੀਬੀ ਡੈਲਟਾ ਵੇਰੀਐਂਟ ਨਾਲੋਂ 5 ਗੁਣਾ ਜ਼ਿਆਦਾ ਵਾਇਰਲ ਹੈ ਅਤੇ ਇਸ ਦੀ ਮੌਤ ਦਰ ਉੱਚੀ ਹੈ। ਨਵੇਂ ਐਕਸਬੀਬੀ ਵੇਰੀਐਂਟ ਬਾਰੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਵਾਇਰਲ ਸੰਦੇਸ਼ ਫਰਜ਼ੀ ਹੈ।

ਕੀ Railway Platform ਤੇ ਖੜੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਪਲੇਟਫ਼ਾਰਮ ਤੇ ਇੱਕ ਵਿਅਕਤੀ ਦੇ ਹੈਡ ਫੋਨ ਲੱਗੇ ਹੋਣ ਕਰਕੇ ਕਰੰਟ ਲੱਗ ਗਿਆ ਅਤੇ ਵਿਅਕਤੀ ਦੀ ਮੌਤ ਹੋ ਗਈ। ਵਾਇਰਲ ਦਾਅਵਾ ਫਰਜ਼ੀ ਹੈ। ਵੀਡੀਓ ‘ਚ ਰੇਲਵੇ ਵਿੱਚ ਟੀਟੀਈ ਸੁਜਾਨ ਸਿੰਘ ਹਨ ਜੋ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਏ ਸਨ। ਸੁਜਾਨ ਸਿੰਘ ਦੀ ਹਾਲਤ ਸਥਿਰ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਮੁੱਖ ਮੰਤਰੀ Bhagwant Mann ਨਾਲ Charanjit Singh Channi ਦੀ ਮੁਲਾਕਾਤ ਦੀ ਇਹ ਤਸਵੀਰ ਹਾਲੀਆ ਹੈ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪਰਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਨਜੀਤ ਚੰਨੀ ਦੀ ਮੁਲਾਕਾਤ ਦੀ ਇਹ ਹਾਲੀਆ ਤਸਵੀਰ ਹੈ। ਚਰਨਜੀਤ ਚੰਨੀ ਅਤੇ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ 9 ਮਹੀਨੇ ਪੁਰਾਣੀ ਹੈ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ।

ਕੀ 21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ 21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਵਿਆਹ ਕਰਵਾ ਲਿਆ। ਇਹ ਸੱਚ ਨਹੀਂ ਹੈ। 52 ਸਾਲਾ ਔਰਤ ਦੇ 21 ਸਾਲਾ ਨੌਜਵਾਨ ਮੁੰਡੇ ਨਾਲ ਵਿਆਹ ਕਰਨ ਦਾ ਵਾਇਰਲ ਹੋ ਰਿਹਾ ਦਾਅਵਾ ਅਸਲ ਵਿੱਚ ਸਕ੍ਰਿਪਟਿਡ ਨਾਟਕ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ