ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeFact Checkਸੋਸ਼ਲ ਮੀਡਿਆ ਤੇ XBB Variant ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਮੈਸਜ਼

ਸੋਸ਼ਲ ਮੀਡਿਆ ਤੇ XBB Variant ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਮੈਸਜ਼

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਚੀਨ, ਜਾਪਾਨ ਅਤੇ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਨਾਲ ਕੋਵਿਡ -19 ਨੂੰ ਲੈ ਕੇ ਗਲਤ ਜਾਣਕਾਰੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਸਭ ਦੇ ਵਿੱਚ ਸੋਸ਼ਲ ਮੀਡਿਆ ਅਤੇ ਵਟਸਐਪ ਤੇ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨਵੇਂ ‘XBB omicron ਵੇਰੀਐਂਟ’ ਦੇ ਲੱਛਣਾਂ ਅਤੇ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ।

ਵਾਇਰਲ ਸੰਦੇਸ਼ ਮੁਤਾਬਕ ‘ਨਵਾਂ ਵਾਇਰਸ COVID- Omicron XBB ਡੈਲਟਾ ਵੇਰੀਐਂਟ ਨਾਲੋਂ 5 ਗੁਣਾ ਜ਼ਿਆਦਾ ਤੇਜ ਹੈ ਅਤੇ ਇਸਦੀ ਮੌਤ ਦਰ ਜ਼ਿਆਦਾ ਹੈ।’ ਮੈਸਜ ਮੁਤਾਬਕ,’COVID-Omicron XBB ਦੇ ਵਿੱਚ ਖੰਘ ਨਹੀਂ ਹੁੰਦੀ ਅਤੇ ਬੁਖਾਰ ਵੀ ਨਹੀਂ ਹੁੰਦਾ।’

ਪੂਰਾ ਸੁਨੇਹਾ ਹੇਠਾਂ ਪੜ੍ਹਿਆ ਜਾ ਸਕਦਾ ਹੈ।

ਸੋਸ਼ਲ ਮੀਡਿਆ ਤੇ XBB Variant ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਮੈਸਜ਼
Courtesy: Facebook/BBCInternationalRadio

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਸੋਸ਼ਲ ਮੀਡਿਆ ਤੇ XBB Variant ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਮੈਸਜ਼
The viral WhatsApp forward on XBB variant received by Newschecker on our WhatsApp tipline

Fact Check/Verification

ਜਾਂਚ ਕਰਨ ਤੇ ਸਾਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ। ਟਵੀਟ ਵਿੱਚ ਦੱਸਿਆ ਗਿਆ ਹੈ ਕਿ COVID19 ਦੇ XBB ਵੇਰੀਐਂਟ ਦੇ ਸੰਬੰਧ ਵਿੱਚ ਇਹ ਮੈਸਜ਼ ਕੁਝ ਵਟਸਐਪ ਗਰੁੱਪਾਂ ਦੇ ਵਿੱਚ ਘੁੰਮ ਰਿਹਾ ਹੈ ਪਰ ਵਾਇਰਲ ਹੋ ਰਿਹਾ ਮੈਸਜ ਗੁੰਮਰਾਹਕੁੰਨ ਹੈ।

ਇਸ ਦੇ ਨਾਲ ਹੀ ਸਾਨੂੰ ਡੀਆਈਪੀਆਰ ਕਠੂਆ ਦਾ ਟਵੀਟ ਵੀ ਮਿਲਿਆ ਜਿਸ ਵਿੱਚ ਇਸ ਵਾਇਰਲ ਮੈਸਜ ਨੂੰ ਫਰਜ਼ੀ ਦੱਸਿਆ ਗਿਆ ਹੈ।

XBB ਵੇਰੀਐਂਟ ਬਾਰੇ ਪਹਿਲੀ ਵਾਰ 13 ਅਗਸਤ, 2022 ਨੂੰ ਪਤਾ ਲੱਗਿਆ ਗਿਆ ਸੀ । ਡਬਲਯੂਐਚਓ ਦੇ ਤਕਨੀਕੀ ਸਲਾਹਕਾਰ ਸਮੂਹ ਨੇ ਸਿੰਗਾਪੁਰ, ਭਾਰਤ ਅਤੇ ਕੁਝ ਹੋਰ ਦੇਸ਼ਾਂ ਤੋਂ ਇਸ ਵੇਰੀਐਂਟ ਦੀ ਜਾਂਚ ਕੀਤੀ ਅਤੇ ਪਾਇਆ ਕਿ XBB ਵੇਰੀਐਂਟ ਦੇ ਕਾਰਨ ਬਿਮਾਰੀ ਦੀ ਗੰਭੀਰਤਾ ਵਧਣ ਦਾ ਕੋਈ ਸਬੂਤ ਨਹੀਂ ਹੈ।

ਸੋਸ਼ਲ ਮੀਡਿਆ ਤੇ XBB Variant ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਮੈਸਜ਼
A screengrab of the WHO report

ਨਿਊਜ਼ਚੈਕਰ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਿਖੇ ਮਹਾਂਮਾਰੀ ਵਿਗਿਆਨ ਅਤੇ ਸੰਚਾਰੀ ਰੋਗ ਦੇ ਸਾਬਕਾ ਮੁਖੀ ਡਾ ਆਰ ਗੰਗਾਖੇਡਕਰ ਨੂੰ ਵੀ ਸੰਪਰਕ ਕੀਤਾ। ਉਹਨਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਸੰਦੇਸ਼ ਵਿੱਚ ਕੀਤੇ ਗਏ ਦਾਅਵੇ ਤੱਥ ਹੀਣ ਹਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

“ਵਾਇਰਲ ਮੈਸਜ਼ ਵਿੱਚ ਜੋ ਜ਼ਿਕਰ ਕੀਤਾ ਗਿਆ ਹੈ ਉਸ ਦੇ ਉਲਟ XBB ਵਿੱਚ ਕਿਸੇ ਹੋਰ ਓਮਾਈਕ੍ਰੋਨ ਵੇਰੀਐਂਟ ਵਰਗੇ ਲੱਛਣ ਹੁੰਦੇ ਹਨ। XBB ਵੇਰੀਐਂਟ ਤੋਂ ਪ੍ਰਭਾਵਿਤ ਲੋਕਾਂ ਵਿਚ ਬੁਖਾਰ, ਖੰਘ ਅਤੇ ਹਲਕੇ ਦਰਦ ਦੀ ਸ਼ਿਕਾਇਤ ਹੁੰਦੀ ਹੈ ਅਤੇ ਸਾਰੇ ਹਲਕੇ ਲੱਛਣ ਬਣੇ ਰਹਿੰਦੇ ਹਨ ਪਰ ਕਿਸੇ ਵੀ ਤਰੀਕੇ ਨਾਲ ਇਹ ਵੇਰੀਐਂਟ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਖਤਰਨਾਕ ਨਹੀਂ ਹੈ। XBB ਵੇਰੀਐਂਟ ਵਿੱਚ ਮੌਤ ਦਰ ਦੀ ਗਿਣਤੀ ਬਹੁਤ ਘੱਟ ਹੈ ਅਤੇ ਇਹ ਵੇਰੀਐਂਟ ਭਾਰਤ ਲਈ ਨਵਾਂ ਨਹੀਂ ਹੈ, ”ਡਾ. ਗੰਗਾਖੇਡਕਰ ਨੇ ਕਿਹਾ।

ਇਸ ਤੋਂ ਇਲਾਵਾ, World Health Organization ‘ਤੇ ਨਵੀਨਤਮ ਅਪਡੇਟਸ ਮੁਤਾਬਕ ਅਸੀਂ ਪਾਇਆ ਕਿ ਓਮਿਕਰੋਨ ਵੇਰੀਐਂਟ ਹਾਲੇ ਵੀ ਚਿੰਤਾ ਦਾ ਵਿਸ਼ਾ ਹੈ ਖਾਸ ਤੌਰ ‘ਤੇ ਇਸਦਾ B.1.1.529 ਵੇਰੀਐਂਟ।

Conclusion

ਨਿਊਜ਼ਚੈਕਰ ਨੇ ਕੋਵਿਡ-19 ਦੇ ਨਵੇਂ XBB ਵੇਰੀਐਂਟ ਬਾਰੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਵਾਇਰਲ ਸੰਦੇਸ਼ ਨੂੰ ਫਰਜ਼ੀ ਪਾਇਆ।

Result: False

Our Sources

Tweet by Ministry of Health and Family Welfare, on December 22, 2022
Tweet by Information & PR, Kathua, on December 22, 2022
Press note by WHO on October 22, 2022
Conversation with Dr R Gangakhedkar, former head of epidemiology and communicable diseases at the Indian Council of Medical Research

(With Inputs from Prashant Sharma)

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular